ਹੁਣ DISCOUNT 'ਤੇ ਦਵਾਈਆਂ ਵੇਚਣ ਵਾਲਿਆਂ ਦੀ ਨਹੀਂ ਖ਼ੈਰ, ਪੰਜਾਬ ਫਾਰਮੇਸੀ ਕੌਂਸਲ ਨੇ ਲਿਆ ਫੈਸਲਾ 

ਰਜਿਸਟਰਡ ਫਾਰਮਾਸਿਸਟ ਵੱਲੋਂ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਫਾਰਮੇਸੀ ਐਕਟ 1948 ਦੀ ਉਲੰਘਣਾ ਮੰਨੀ ਜਾਵੇਗੀ। ਫਾਰਮਾਸਿਸਟ ਦੀ ਰਜਿਸਟਰੇਸ਼ਨ ਮੁਲਤਵੀ ਜਾਂ ਰੱਦ ਕਰ ਦਿੱਤੀ ਜਾਵੇਗੀ। ਅਜਿਹੀ ਉਲੰਘਣਾ 'ਤੇ ਗੰਭੀਰ ਐਕਸ਼ਨ ਲੈਣ 'ਤੇ ਵਿਚਾਰ ਕੀਤਾ ਅਤੇ ਸਾਰੀਆਂ ਸਬੰਧਿਤ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਉਲੰਘਣਾ ਕਰਨ ਤੋਂ ਦੂਰ ਰਹਿਣ।

Courtesy: file photo

Share:

ਖਪਤਕਾਰਾਂ ਤੇ ਮਰੀਜ਼ਾਂ ਨੂੰ ਦਵਾਈਆਂ ਦੀ ਖ਼ਰੀਦ ਲਈ ਆਪਣੇ ਵੱਲ ਖਿੱਚਣ ਲਈ ਮੈਡੀਕਲ ਸਟੋਰਾਂ ਦੇ ਬਾਹਰ ਡਿਸਕਾਉਂਟ ਦੇ ਬੋਰਡ ਲਗਾਉਣ ਵਾਲੇ ਕੈਮਿਸਟਾਂ ਦੀ ਹੁਣ ਖੈਰ ਨਹੀਂ ਹੋਵੇਗੀ। ਪੰਜਾਬ ਫਾਰਮੇਸੀ ਕੌਂਸਲ ਨੇ ਇੱਕ ਜਨਤਕ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਸੂਬੇ ਵਿਚ ਕੁੱਝ ਮੈਡੀਕਲ ਸਟੋਰਾਂ ਦੇ ਮਾਲਕਾਂ  ਵਲੋਂ ਦਵਾਈਆਂ ਦੀ ਖ਼ਰੀਦ ਲਈ ਮਰੀਜ਼ਾਂ ਨੂੰ  ਲੁਭਾਉਣ ਲਈ ਆਪਣੀ ਦੁਕਾਨ ਦੇ ਬਾਹਰ  ਬੋਰਡ ਲਗਾ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਡਿਸਕਾਊਂਟ ਅਤੇ ਰਿਬੇਟ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਰਜਿਸਟਰਡ ਫਾਰਮਾਸਿਸਟ ਵੱਲੋਂ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਫਾਰਮੇਸੀ ਐਕਟ 1948 ਦੀ ਉਲੰਘਣਾ ਮੰਨੀ ਜਾਵੇਗੀ। ਫਾਰਮਾਸਿਸਟ ਦੀ ਰਜਿਸਟਰੇਸ਼ਨ ਮੁਲਤਵੀ ਜਾਂ ਰੱਦ ਕਰ ਦਿੱਤੀ ਜਾਵੇਗੀ। 

ਰਜਿਸਟਰੇਸ਼ਨ ਰੱਦ ਹੋ ਸਕਦੀ ਹੈ

ਇਸ ਕਾਨੂੰਨ ਅਧੀਨ ਮੈਡੀਕਲ ਉਲੰਘਣਾ ਕਰਨ 'ਤੇ ਰਜਿਸਟਰੇਸ਼ਨ ਰੱਦ ਹੋ ਸਕਦੀ ਹੈ। ਰੱਦ ਮੈਡੀਕਲ ਸਟੋਰ ਦੇ ਮਾਲਕ ਨੂੰ ਸਜ਼ਾ ਵੀ ਹੋ ਸਕਦੀ ਹੈ। ਪੰਜਾਬ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਨੇ  ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਫਾਰਮੇਸੀ ਕੌਂਸਲ ਨੇ ਆਪਣੀ ਹਾਲੀਆ ਜਨਰਲ ਬਾਡੀ ਮੀਟਿੰਗ ਵਿਚ ਅਜਿਹੀ ਉਲੰਘਣਾ 'ਤੇ ਗੰਭੀਰ ਐਕਸ਼ਨ ਲੈਣ 'ਤੇ ਵਿਚਾਰ ਕੀਤਾ ਅਤੇ ਸਾਰੀਆਂ ਸਬੰਧਿਤ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਉਲੰਘਣਾ ਕਰਨ ਤੋਂ ਦੂਰ ਰਹਿਣ।

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਕੀਤਾ ਸਵਾਗਤ

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਖੰਨਾ ਇਕਾਈ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਉਭੀ ਨੇ ਪੰਜਾਬ ਫਾਰਮੇਸੀ ਕੌਂਸਲ ਵਲੋਂ ਜਾਰੀ ਹਦਾਇਤਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਸਦੀ ਬਹੁਤ ਜ਼ਰੂਰਤ ਸੀ। ਪ੍ਰਿਤਪਾਲ ਉਭੀ ਨੇ ਕਿਹਾ ਕਿ ਉਹ ਫਾਰਮੇਸੀ ਕੌਂਸਲ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਾਉਣ ਲਈ ਆਪਣੀ ਐਸੋਸੀਏਸ਼ਨ ਦੀ ਮੀਟਿੰਗ ਕਰਨਗੇ ਤੇ ਸਾਰਿਆਂ ਨੂੰ ਅਪੀਲ ਕਰਨਗੇ ਕਿ ਇਹਨਾਂ ਦੀ ਪਾਲਣਾ ਕੀਤੀ ਜਾਵੇ। ਜੇਕਰ ਕੋਈ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਐਕਸ਼ਨ ਵੀ ਲਿਆ ਜਾਵੇਗਾ। 

ਇਹ ਵੀ ਪੜ੍ਹੋ