ਹੁਣ ਬੱਸਾਂ ਰਾਹੀਂ ਹੋਣ ਲੱਗੀ ਹੈਰੋਇਨ ਸਪਲਾਈ

ਥਾਨਾ ਦੀਨਾਨਗਰ ਦੇ ਐੱਸਆਈ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਹਾਈਵੇ ਸ਼ੂਗਰ ਮਿੱਲ ਪਨਿਆੜ ਨੇੜੇ ਨਾਕੇ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਪਠਾਨਕੋਟ ਤੋਂ ਆ ਰਹੀ ਬੱਸ ਦੀ ਚੈਕਿੰਗ ਕੀਤੀ ਗਈ। ਬੱਸ ‘ਚ ਸਵਾਰ ਆਕਾਸ਼ਦੀਪ ਸਿੰਘ ਅਤੇ ਸ਼ੇਰਾ ਸਿੰਘ ਵਾਸੀ ਪੰਡੋਰੀ ਚਾਟੀਵਿੰਡ ਅੰਮ੍ਰਿਤਸਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਉਨ੍ਹਾਂ ਕੋਲ ਨਸ਼ੀਲਾ […]

Share:

ਥਾਨਾ ਦੀਨਾਨਗਰ ਦੇ ਐੱਸਆਈ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਹਾਈਵੇ ਸ਼ੂਗਰ ਮਿੱਲ ਪਨਿਆੜ ਨੇੜੇ ਨਾਕੇ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਪਠਾਨਕੋਟ ਤੋਂ ਆ ਰਹੀ ਬੱਸ ਦੀ ਚੈਕਿੰਗ ਕੀਤੀ ਗਈ। ਬੱਸ ‘ਚ ਸਵਾਰ ਆਕਾਸ਼ਦੀਪ ਸਿੰਘ ਅਤੇ ਸ਼ੇਰਾ ਸਿੰਘ ਵਾਸੀ ਪੰਡੋਰੀ ਚਾਟੀਵਿੰਡ ਅੰਮ੍ਰਿਤਸਰ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਉਨ੍ਹਾਂ ਕੋਲ ਨਸ਼ੀਲਾ ਪਦਾਰਥ ਹੋਣ ਦੇ ਸ਼ੱਕ ਦੇ ਆਧਾਰ ‘ਤੇ ਡੀਐੱਸਪੀ ਬਲਜੀਤ ਸਿੰਘ ਦੀਆਂ ਹਦਾਇਤਾਂ ‘ਤੇ ਅਕਾਸ਼ਦੀਪ ਦੀ ਕਿੱਟ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 390 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਸ਼ੇਰਾ ਦੀ ਕਿੱਟ ‘ਚੋਂ 2 ਲੱਖ 61 ਹਜ਼ਾਰ 400 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਲਵਿੰਦਰ ਸਿੰਘ ਤੋਂ ਹੈਰੋਇਨ ਲੈ ਕੇ ਆਏ ਸਨ ਅਤੇ ਇਸ ਨੂੰ ਮਹਿਨਾਸ ਗੁੱਜਰ ਵਾਸੀ ਜੰਮੂ ਨੂੰ ਵੇਚਣ ਜਾ ਰਿਹਾ ਸੀ। ਪੁਲਿਸ ਨੇ ਚਾਰਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਪਹਿਲਾਂ ਵੀ ਫੜਿਆ ਗਿਆ ਸੀ ਨਸ਼ਾ
ਕੁੱਝ ਦਿਨ ਪਹਿਲਾਂ ਵੀ ਦੀਨਾਨਗਰ ਥਾਣੇ ਦੀ ਪੁਲਿਸ ਨੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਸਥਿਤ ਸ਼ੂਗਰ ਮਿੱਲ ਪਨਿਆੜ ਨੇੜੇ ਕਾਰ ਸਵਾਰ ਦੋ ਮੁਲਜ਼ਮਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਸੀ। ਮੁਲਜ਼ਮ ਜੰਮੂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਹੈਰੋਇਨ ਵੇਚ ਕੇ ਵਾਪਸ ਆ ਰਹੇ ਸਨ। ਐੱਸਆਈ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸ਼ੂਗਰ ਮਿੱਲ ਪਨਿਆੜ ਨੇੜੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਸ਼ੱਕ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਪਠਾਨਕੋਟ ਵੱਲੋਂ ਆ ਰਹੀ ਕਾਰ ਨੂੰ ਰੋਕਿਆ, ਜਿਸ ਵਿੱਚ ਮੁਲਜ਼ਮ ਪ੍ਰਗਟ ਸਿੰਘ ਉਰਫ਼ ਪੱਗਾ ਵਾਸੀ ਪੰਡੋਰੀ ਰਣ ਸਿੰਘ ਝਬਾਲ, ਤਰਨਤਾਰਨ ਅਤੇ ਰਾਜਬੀਰ ਸਿੰਘ ਉਰਫ਼ ਮੋਟਾ ਵਾਸੀ ਮਹਿਮਾ ਪੰਡੋਰੀ, ਚਾਟੀਵਿੰਡ, ਅੰਮ੍ਰਿਤਸਰ ਸਵਾਰ ਸਨ। ਜਦੋਂ ਮੁਲਜ਼ਮਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਦੇ ਡੈਸ਼ਬੋਰਡ ਵਿੱਚ ਲੁਕੋਏ ਇੱਕ ਲਿਫ਼ਾਫ਼ੇ ਵਿੱਚੋਂ 520 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰ ਦੀ ਪਿਛਲੀ ਸੀਟ ‘ਤੇ ਪਏ ਲਿਫਾਫੇ ‘ਚੋਂ 14 ਲੱਖ 38 ਹਜ਼ਾਰ 550 ਰੁਪਏ ਦੀ ਤਕੱਗ ਮਨੀ ਮਿਲੀ ਸੀ । ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਪੈਸੇ ਜਗਤੂਤ ਉਰਫ ਜੰਤਨੂ ਉਰਫ ਮੁਸਲਿਮ ਗੁੱਜਰ ਵਾਸੀ ਜੰਮੂ ਨੂੰ ਹੈਰੋਇਨ ਵੇਚ ਕੇ ਲਿਆਏ ਸਨ।