Smart Police: ਹੁਣ ਪੰਜਾਬ ਪੁਲਿਸ ਨੂੰ ਸਮਾਰਟ ਪੁਲਿਸ ਵਿੱਚ ਤਬਦੀਲ ਕਰਨ ਵੱਲ ਦਿੱਤਾ ਜਾਵੇਗਾ ਧਿਆਨ, 10635 ਕਰੋੜ ਹੋਣਗੇ ਖਰਚ 

Smart Police:  ਪੰਜਾਬ ਪੁਲਿਸ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬ ਸਥਾਪਤ ਕਰਨ ਲਈ IIT ਰੋਪੜ ਨਾਲ ਸਾਂਝੇਦਾਰੀ ਕਰਕੇ ਹੇਠਲੇ ਪੱਧਰ 'ਤੇ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੀ ਹੈ। 

Share:

Smart Police: ਅਪਰਾਧ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਨੂੰ ਸਮਾਰਟ ਪੁਲਿਸ ਵਿੱਚ ਤਬਦੀਲ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਗ੍ਰਹਿ, ਨਿਆਂ ਅਤੇ ਜੇਲ੍ਹ ਵਿਭਾਗਾਂ ਲਈ ਕਾਨੂੰਨ ਲਾਗੂ ਕਰਨ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ 10,635 ਕਰੋੜ ਰੁਪਏ ਦੇ ਬਜਟੀ ਖਰਚੇ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਪੁਲਿਸ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬ ਸਥਾਪਤ ਕਰਨ ਲਈ IIT ਰੋਪੜ ਨਾਲ ਸਾਂਝੇਦਾਰੀ ਕਰਕੇ ਹੇਠਲੇ ਪੱਧਰ 'ਤੇ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੀ ਹੈ। ਨਾਲ ਹੀ ਪੰਜਾਬ ਪੁਲਿਸ ਰੋਡ ਸੇਫਟੀ ਫੋਰਸ ਦਾ ਗਠਨ ਕਰਕੇ ਹੁਣ ਸੜਕ ਹਾਦਸਿਆਂ ਕਾਰਨ ਕੀਮਤੀ ਜਾਨਾਂ ਬਚਾ ਰਹੀ ਹੈ।

ਪੁਲਿਸ ਨੂੰ ਮਜ਼ਬੂਤ ​​ਕਰਨ ਲਈ 827 ਸਬ-ਇੰਸਪੈਕਟਰ ਨਿਯੁਕਤ  

ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੇ ਮਕਸਦ ਨਾਲ ਪਿਛਲੇ ਪੰਜ ਸਾਲਾਂ ਦੌਰਾਨ ਪੁਲਿਸ ਮੁਲਾਜ਼ਮਾਂ ਲਈ ਖਰੀਦੇ ਗਏ 1,993 ਵਾਹਨਾਂ ਵਿੱਚੋਂ ਪਿਛਲੇ 2 ਸਾਲਾਂ ਵਿੱਚ 1,396 ਵਾਹਨ ਖਰੀਦੇ ਗਏ ਹਨ। ਪੁਲਿਸ ਫੋਰਸ ਨੂੰ ਮਜ਼ਬੂਤ ​​ਕਰਨ ਲਈ 827 ਸਬ-ਇੰਸਪੈਕਟਰ, 787 ਹੈਡ ਕਾਂਸਟੇਬਲ, 144 ਸਿਵਲ ਮੁਲਾਜ਼ਮ ਨਿਯੁਕਤ ਕੀਤੇ ਗਏ ਹਨ। ਸੀਸੀਟੀਐਨਐਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ, 4,100 ਟੈਬ ਅਤੇ 4,300 ਫੋਨ ਖਰੀਦੇ ਗਏ ਹਨ ਅਤੇ ਜਾਂਚ ਅਧਿਕਾਰੀਆਂ ਨੂੰ ਵੰਡੇ ਗਏ ਹਨ।

ਐਕਸ-ਗ੍ਰੇਸ਼ੀਆ ਗ੍ਰਾਂਟ ਵਧਾ ਕੇ 1 ਕਰੋੜ ਰੁਪਏ ਕੀਤੀ

ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ, ਵਿਸ਼ਵ ਯੁੱਧ ਦੇ ਸਾਬਕਾ ਸੈਨਿਕਾਂ, ਅਪਾਹਜ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ, ਜੋ ਕਿ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੰਗੀ ਵਿਧਵਾਵਾਂ ਦੀ ਪੈਨਸ਼ਨ 6,000 ਰੁਪਏ ਤੋਂ ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ। ਬਲਿਊ ਸਟਾਰ ਧਰਮੀ ਫੌਜੀ ਲਈ ਸਹਾਇਤਾ ਰਾਸ਼ੀ 10,000 ਰੁਪਏ ਤੋਂ ਵਧਾ ਕੇ 12,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਜੰਗੀ ਜਾਇਦਾਦਾਂ ਦੀ ਪੈਨਸ਼ਨ 10 ਰੁਪਏ ਤੋਂ ਵਧਾ ਕੇ 20 ਹਜ਼ਾਰ ਰੁਪਏ ਪ੍ਰਤੀ ਸਾਲ ਕਰ ਦਿੱਤੀ ਗਈ ਹੈ। ਰੱਖਿਆ ਮੁਲਾਜ਼ਮਾਂ ਦੀ ਸਹੂਲਤ ਲਈ ਸਰਕਾਰ ਨੇ ਬਜਟ ਵਿੱਚ 77 ਕਰੋੜ ਰੁਪਏ ਰੱਖੇ ਹਨ।

ਇਹ ਵੀ ਪੜ੍ਹੋ