ਹੁਣ 03 ਕੋਡ ਕਰੇਗਾ ਪੰਜਾਬ ਦੇ ਖਜ਼ਾਨੇ ਦੇ ਵਾਰੇ ਨਿਆਰੇ, ਜਾਣੋ ਕਿ ਹੈ ਕੋਡ ਦਾ ਰਾਜ਼

ਦੁਜੇ ਸੂਬਿਆਂ ਵਿੱਚ ਖਰੀਦਦਾਰੀ ਕਰਦੇ ਸਮੇਂ ਪੰਜਾਬ ਦੇ ਲੋਕਾਂ ਨੂੰ ਜੀਐਸਟੀ ਭੁਗਤਾਨ ਵਿੱਚ ਕੋਡ-03 ਲਿਖਣਾ ਚਾਹੀਦਾ ਹੈ, ਤਾਂ ਜੋ ਪੈਸੇ ਦੀ ਕਟੌਤੀ ਕੀਤੀ ਜਾ ਸਕੇ। ਪੰਜਾਬ ਦੇ ਜੀ.ਐਸ.ਟੀ ਖਾਤੇ ਵਿੱਚ ਜੀ.ਐਸ.ਟੀ. ਜੋੜਿਆ ਜਾਵੇਗਾ ਅਤੇ ਸੂਬੇ ਦਾ ਮਾਲੀਆ ਵਧੇਗਾ।

Share:

ਹੁਣ ਕੋਡ 03 ਪੰਜਾਬ ਦੇ ਖਜ਼ਾਨੇ ਦੇ ਵਾਰੇ ਨਿਆਰੇ ਕਰ ਦੇਵੇਗਾ। ਇਹ ਵਿਸ਼ੇਸ਼ ਕੋਡ ਪੰਜਾਬ ਤੇ ਖਾਲੀ ਖਜ਼ਾਨੇ ਭਰਨ ਵਿੱਚ ਮਦਦ ਕਰੇਗਾ। ਇਸ ਲਈ ਸੂਬੇ ਦੇ ਲੋਕਾਂ ਨੂੰ ਵੀ ਧਿਆਨ ਦੇਣਾ ਪਵੇਗਾ ਤਾਂ ਹੀ ਇਹ ਕੰਮ ਹੋ ਪਾਵੇਗਾ। ਦੁਜੇ ਸੂਬਿਆਂ ਵਿੱਚ ਖਰੀਦਦਾਰੀ ਕਰਦੇ ਸਮੇਂ ਪੰਜਾਬ ਦੇ ਲੋਕਾਂ ਨੂੰ ਜੀਐਸਟੀ ਭੁਗਤਾਨ ਵਿੱਚ ਕੋਡ-03 ਲਿਖਣਾ ਚਾਹੀਦਾ ਹੈ, ਤਾਂ ਜੋ ਪੈਸੇ ਦੀ ਕਟੌਤੀ ਕੀਤੀ ਜਾ ਸਕੇ। ਪੰਜਾਬ ਦੇ ਜੀ.ਐਸ.ਟੀ ਖਾਤੇ ਵਿੱਚ ਜੀ.ਐਸ.ਟੀ. ਜੋੜਿਆ ਜਾਵੇਗਾ ਅਤੇ ਸੂਬੇ ਦਾ ਮਾਲੀਆ ਵਧੇਗਾ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਤੀ ਹੈ। ਉਹਨਾਂ ਨੇ ਦਸਿਆ ਕਿ ਪੰਜਾਬ ਦੇ ਲੋਕ ਭਾਵੇਂ ਕਿਸੇ ਵੀ ਹੋਰ ਸੂਬੇ ਵਿੱਚ ਜਾ ਕੇ ਖਰੀਦਦਾਰੀ ਕਰਨ ਤਾਂ ਵੀ ਪੰਜਾਬ ਦੇ ਖਜ਼ਾਨੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਦਾ ਜੀ.ਐਸ.ਟੀ ਕੋਡ 03 ਹੈ। ਇਸ ਕੋਡ ਰਾਹੀਂ ਪੰਜਾਬ ਤੋਂ ਬਾਹਰ ਖਰੀਦੋ-ਫਰੋਖਤ 'ਤੇ ਲਾਗੂ ਹੋਣ ਵਾਲੀ ਜੀ.ਐੱਸ.ਟੀ. ਦੀ ਰਕਮ ਪੰਜਾਬ ਦੇ ਖਾਤੇ 'ਚ ਹੀ ਜਮ੍ਹਾ ਹੋਵੇਗੀ। 

ਸਾਰੇ ਜੀਐਸਟੀ ਖਾਤਿਆਂ ਦੇ ਨੰਬਰਾਂ ਦੇ ਅੱਗੇ ਲਿਖਿਆ ਜਾਂਦਾ ਸਟੇਟ ਕੋਡ 

ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਜਾਬੀ ਗੋਆ ਵਿੱਚ ਖਰੀਦਦਾਰੀ ਕਰਦਾ ਹੈ ਤਾਂ ਬਿੱਲ ਬਣਾਉਂਦੇ ਸਮੇਂ ਉਸ ਨੂੰ ਜੀਐਸਟੀ ਕਟੌਤੀ ਲਈ ਕੋਡ 03 ਲਿਖਣਾ ਚਾਹੀਦਾ ਹੈ। ਇਸ ਨਾਲ ਸਬੰਧਤ ਖਰੀਦ ਰਾਸ਼ੀ 'ਤੇ ਲਾਗੂ ਜੀ.ਐਸ.ਟੀ ਦੀ ਸਾਰੀ ਰਕਮ ਆਪਣੇ ਆਪ ਪੰਜਾਬ ਦੇ ਜੀ.ਐਸ.ਟੀ ਖਾਤੇ ਵਿੱਚ ਪਹੁੰਚ ਜਾਵੇਗੀ। ਇਹ ਪੁੱਛੇ ਜਾਣ 'ਤੇ ਕਿ ਜੇਕਰ ਕਿਸੇ ਹੋਰ ਸੂਬੇ ਦਾ ਵਿਅਕਤੀ ਪੰਜਾਬ 'ਚ ਆ ਕੇ ਖਰੀਦਦਾਰੀ ਕਰਦਾ ਹੈ ਅਤੇ ਜੀ.ਐਸ.ਟੀ 'ਚ ਕਟੌਤੀ ਲਈ ਬਿੱਲ 'ਤੇ ਆਪਣਾ ਸਟੇਟ ਕੋਡ ਲਿਖਿਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਕੀ ਫਾਇਦਾ ਹੋਵੇਗਾ? ਵਿੱਤ ਮੰਤਰੀ ਨੇ ਕਿਹਾ ਕਿ ਇਸ ਸਥਿਤੀ ਵਿੱਚ ਪੈਸਾ ਸਬੰਧਤ ਰਾਜ ਦੇ ਜੀਐਸਟੀ ਖਾਤੇ ਵਿੱਚ ਜਾਵੇਗਾ। ਜ਼ਿਕਰਯੋਗ ਹੈ ਕਿ ਜੀਐਸਟੀ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਡ ਨੰਬਰ ਦਿੱਤੇ ਗਏ ਹਨ, ਜਿਸ ਤਹਿਤ ਸਬੰਧਤ ਰਾਜ ਦੇ ਸਾਰੇ ਜੀਐਸਟੀ ਖਾਤਿਆਂ ਦੇ ਨੰਬਰਾਂ ਦੇ ਅੱਗੇ ਸਟੇਟ ਕੋਡ ਲਿਖਿਆ ਜਾਂਦਾ ਹੈ।

ਇਹ ਵੀ ਪੜ੍ਹੋ