ਗੈਂਗਸਟਰ ਲਾਰੈਂਸ ਦੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇਣ ਦੇ ਨਹੀਂ ਮਿਲੇ ਠੋਸ ਸਬੂਤ:  SIT

ਵਿਸ਼ੇਸ਼ ਜਾਂਚ ਟੀਮ ਨੇ ਮੁੱਖ ਸਕੱਤਰ ਨੂੰ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਲਾਰੈਂਸ ਦਾ ਇੰਟਰਵਿਊ ਰਿਕਾਰਡ ਕੀਤਾ ਗਿਆ ਸੀ ਤਾਂ ਉਹ ਜੇਲ੍ਹ ਵਿੱਚ ਸੀ, ਇਹ ਸਬੂਤ ਨਹੀਂ ਮਿਲ ਸਕਿਆ ਹੈ। ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕਰੀਬ 7 ਮਹੀਨੇ ਹੋਇਆ ਸੀ।

Share:

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਆਰੋਪੀ ਗੈਂਗਸਟਰ ਲਾਰੈਂਸ ਦੇ ਪੰਜਾਬ ਦੀ ਬਠਿੰਡਾ ਜੇਲ੍ਹ ਦੇ ਅੰਦਰੋਂ ਨਿਊਜ਼ ਚੈਨਲ ਨੂੰ ਇੰਟਰਵਿਊ ਦੇਣ ਦੇ ਠੋਸ ਸਬੂਤ ਨਹੀਂ ਮਿਲੇ ਹਨ। ਇਹ ਰਿਪੋਰਟ ਵਿਸ਼ੇਸ਼ ਜਾਂਚ ਟੀਮ ਨੇ ਮੁੱਖ ਸਕੱਤਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਲਾਰੈਂਸ ਦਾ ਇੰਟਰਵਿਊ ਰਿਕਾਰਡ ਕੀਤਾ ਗਿਆ ਸੀ ਤਾਂ ਉਹ ਜੇਲ੍ਹ ਵਿੱਚ ਸੀ, ਇਹ ਸਬੂਤ ਨਹੀਂ ਮਿਲ ਸਕਿਆ ਹੈ। ਇਸ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕਰੀਬ 7 ਮਹੀਨੇ ਹੋਇਆ ਸੀ। 14 ਤੇ 17 ਮਾਰਚ ਨੂੰ 2 ਟੀਵੀ ਇੰਟਰਵਿਊ ਪ੍ਰਸਾਰਿਤ ਕੀਤੀਆਂ ਗਈਆਂ ਸਨ। ਜਿਸ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸਵਾਲ ਵੀ ਚੁੱਕੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਬਿਸ਼ਨੋਈ ਜਦੋਂ ਇੰਟਰਵਿਊ ਰਿਕਾਰਡ ਕੀਤੇ ਗਏ ਸਨ ਤਾਂ ਉਹ ਪੰਜਾਬ ਦੀ ਜੇਲ੍ਹ ਵਿਚ ਸੀ। ਵਰਣਨਯੋਗ ਹੈ ਕਿ ਬਿਸ਼ਨੋਈ ਅਤੇ ਉਸ ਦੇ ਗੈਂਗਸਟਰ ਦੋਸਤ ਜੱਗੂ ਭਗਵਾਨਪੁਰੀਆ ਦੀ ਤਰਫੋਂ ਮਾਨਸਾ ਦੀ ਅਦਾਲਤ ਵਿਚ ਹਾਲ ਹੀ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। 

ਕਤਲ ਕੇਸ ਦੇ ਮੁੱਖ ਮੁਲਜ਼ਮ ਨੇ ਬਿਸ਼ਨੋਈ ਤੇ ਬਰਾੜ  

ਵਿਸ਼ੇਸ਼ ਡੀਜੀਪੀ (STF) ਕੁਲਦੀਪ ਸਿੰਘ ਅਤੇ ਏਡੀਜੀਪੀ-ਕਮ-ਡਾਇਰੈਕਟਰ (ਜੇਲ੍ਹਾਂ) ਅਰੁਣ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਿਸ ਵਿੱਚ ਜਾਂਚ ਪੂਰੀ ਕਰਨ ਵਿੱਚ ਦੇਰੀ ਦਾ ਹਵਾਲਾ ਦਿੱਤਾ ਗਿਆ ਹੈ। ਮੂਸੇਵਾਲਾ ਕਤਲ ਕਾਂਡ ਵਿੱਚ ਬਿਸ਼ਨੋਈ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ ਹੈ। ਬਿਸ਼ਨੋਈ ਅਤੇ ਉਸਦਾ ਸਾਥੀ ਗੋਲਡੀ ਬਰਾੜ ਕਤਲ ਕੇਸ ਦੇ ਮੁੱਖ ਮੁਲਜ਼ਮ ਹਨ। ਮੂਸੇਵਾਲਾ ਦੇ ਕਤਲ ਦੇ 2 ਘੰਟਿਆਂ ਦੇ ਅੰਦਰ ਬਰਾੜ ਅਤੇ ਬਿਸ਼ਨੋਈ ਨੇ ਇੱਕ ਹੋਰ ਦੋਸ਼ੀ ਸਚਿਨ ਥਾਪਨ ਦੇ ਨਾਲ ਮੀਡੀਆ ਚੈਨਲਾਂ ਨੂੰ ਆਡੀਓ ਇੰਟਰਵਿਊ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ।

ਲਗਭਗ 90 ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ

ਬਿਸ਼ਨੋਈ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਰਾਜ ਨੇ ਕੇਂਦਰ ਰਾਹੀਂ ਬਰਾੜ ਦੀ ਕੈਨੇਡਾ ਤੋਂ ਹਵਾਲਗੀ ਦੀ ਮੰਗ ਕੀਤੀ ਸੀ। ਰਿਪੋਰਟ ਦਾ ਵਿਸ਼ਾ-ਵਸਤੂ ਗੁਪਤ ਹੈ ਪਰ ਇਹ ਭਰੋਸੇਯੋਗ ਤੌਰ 'ਤੇ ਪਤਾ ਲੱਗਾ ਹੈ ਕਿ ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੰਟਰਵਿਊ ਨੂੰ ਪੰਜਾਬ ਦੀ ਕਿਸੇ ਜੇਲ ਖਾਸ ਤੌਰ 'ਤੇ ਬਠਿੰਡਾ ਵਿਚ ਨਹੀਂ ਸ਼ੂਟ ਕੀਤਾ ਗਿਆ ਸੀ, ਜਿੱਥੇ ਬਿਸ਼ਨੋਈ ਨੂੰ ਰੱਖਿਆ ਗਿਆ ਸੀ ਜਦੋਂ SIT ਅਧਿਕਾਰੀਆਂ ਦੁਆਰਾ ਇੰਟਰਵਿਊ ਦਾ ਪ੍ਰਸਾਰਣ ਕੀਤਾ ਗਿਆ ਸੀ ਅਤੇ ਲਗਭਗ 90 ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਸੀ।

ਇਹ ਵੀ ਪੜ੍ਹੋ