ਫਤਿਹਗੜ੍ਹ ਸਾਹਿਬ 'ਚ ਨਿਹੰਗਾਂ ਨੇ ਕੁੱਟਿਆ ਮੁਸਲਿਮ ਨੌਜਵਾਨ, ਵੀਡਿਓ ਹੋਈ ਵਾਇਰਲ 

ਕਸ਼ਮੀਰ ਤੋਂ ਸ਼ਰਧਾਲੂ ਰੋਜ਼ਾ ਸ਼ਰੀਫ ਮੱਥਾ ਟੇਕਣ ਆਏ ਸੀ। ਇਸੇ ਦੌਰਾਨ ਨਿਹੰਗਾਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ। ਪਹਿਲਾਂ ਰੋਜ਼ਾ ਸ਼ਰੀਫ ਦੇ ਬਾਹਰ ਕੁੱਟਿਆ ਤੇ ਫਿਰ ਅੰਦਰ ਖਿੱਚ ਕੇ ਲੈ ਗਏ। ਉੱਥੇ ਹੀ ਸਰੇਆਮ ਨੌਜਵਾਨ ਦੀ ਕੁੱਟਮਾਰ ਕੀਤੀ ਗਈ। 

Courtesy: ਫਤਿਹਗੜ੍ਹ ਸਾਹਿਬ ਵਿਖੇ ਨੌਜਵਾਨ ਦੀ ਕੁੱਟਮਾਰ ਕਰਦੇ ਨਿਹੰਗ

Share:

ਪੰਜਾਬ ਦੇ ਫਤਿਹਗੜ੍ਹ ਸਾਹਿਬ 'ਚ ਨਿਹੰਗਾਂ ਨੇ ਇੱਕ ਮੁਸਲਿਮ ਨੌਜਵਾਨ ਦੀ ਕੁੱਟਮਾਰ ਕੀਤੀ। ਇਸਦੀ ਵੀਡੀਓ ਵੀ ਵਾਇਰਲ ਹੋ ਗਈ। ਨੌਜਵਾਨ ਨੂੰ ਰੋਜ਼ਾ ਸ਼ਰੀਫ ਅੰਦਰ ਕੁੱਟਿਆ ਗਿਆ। ਰੋਜ਼ਾ ਸ਼ਰੀਫ, ਜਿਸਨੂੰ ਮਿੰਨੀ ਮੱਕਾ ਮਦੀਨਾ ਮੰਨਿਆ ਜਾਂਦਾ ਹੈ, ਉੱਥੇ ਦੀ ਇਹ ਘਟਨਾ ਹੈ। ਇਸਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 3 ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਨਿਹੰਗਾਂ ਨੇ ਨੌਜਵਾਨ ਨੂੰ ਕਿਉਂ ਕੁੱਟਿਆ। ਲੜਾਈ ਕਿਸ ਗੱਲ ਤੋਂ ਹੋਈ ਅਤੇ ਅਜਿਹਾ ਕਿਉਂ ਕੀਤਾ ਗਿਆ? ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।

ਨੌਜਵਾਨ ਕਸ਼ਮੀਰ ਤੋਂ ਆਇਆ ਸੀ

ਰੋਜ਼ਾ ਸ਼ਰੀਫ ਇੱਕ ਇਤਿਹਾਸਕ ਸਥਾਨ ਹੈ ਜਿਸਨੂੰ ਮੁਸਲਿਮ ਭਾਈਚਾਰੇ ਵਿੱਚ ਮਿੰਨੀ ਮੱਕਾ ਮਦੀਨਾ ਮੰਨਿਆ ਜਾਂਦਾ ਹੈ। ਸਦੀਆਂ ਤੋਂ ਇਸ ਸਥਾਨ 'ਤੇ ਹਰ ਸਾਲ ਸਾਲਾਨਾ ਉਰਸ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਦੇਸ਼ਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਆਉਂਦੇ ਹਨ। ਸਾਲ ਦੇ ਹੋਰ ਦਿਨਾਂ 'ਚ ਵੀ ਸ਼ਰਧਾਲੂ ਇੱਥੇ ਆਉਂਦੇ ਰਹਿੰਦੇ ਹਨ। ਇਹ ਨੌਜਵਾਨ ਕਸ਼ਮੀਰ ਤੋਂ ਰੋਜ਼ਾ ਸ਼ਰੀਫ ਵਿਖੇ ਮੱਥਾ ਟੇਕਣ ਆਇਆ ਸੀ। ਇਸਤੋਂ ਪਹਿਲਾਂ, ਨਿਹੰਗਾਂ ਨੇ ਕਿਸੇ ਗੱਲ ਨੂੰ ਲੈ ਕੇ ਰੋਜ਼ਾ ਸ਼ਰੀਫ ਦੇ ਬਾਹਰ ਨੌਜਵਾਨ ਦੀ ਕੁੱਟਮਾਰ ਕੀਤੀ। ਫਿਰ ਉਹ ਨੌਜਵਾਨ ਨੂੰ ਖਿੱਚ ਕੇ ਰੋਜ਼ਾ ਸ਼ਰੀਫ ਦੇ ਅੰਦਰ ਲੈ ਆਏ। ਉੱਥੇ ਵੀ ਲੋਕਾਂ ਦੇ ਸਾਹਮਣੇ ਇਸ ਨੌਜਵਾਨ ਨੂੰ ਨਿਹੰਗਾਂ ਨੇ ਬੁਰੀ ਤਰ੍ਹਾਂ ਕੁੱਟਿਆ।

ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ - ਡੀ.ਐਸ.ਪੀ

ਫਤਿਹਗੜ੍ਹ ਸਾਹਿਬ ਦੇ ਡੀਐਸਪੀ ਸੁਖਨਾਜ਼ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ, ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਨਿਹੰਗਾਂ ਸੰਨੀ ਸਿੰਘ, ਜੋਬਨਪ੍ਰੀਤ ਸਿੰਘ, ਸੁਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਨਿਹੰਗਾਂ ਦੇ ਨਾਲ ਇੱਕ ਨਾਬਾਲਗ ਵੀ ਸੀ, ਜਿਸਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਨਿਹੰਗਾਂ ਨੇ ਅਜਿਹਾ ਕਿਉਂ ਕੀਤਾ।

 

ਇਹ ਵੀ ਪੜ੍ਹੋ