ਲੁਧਿਆਣਾ 'ਚ ਵਪਾਰੀ ਨੂੰ ਲੁੱਟਣ ਵਾਲਾ ਨਿਹੰਗ ਕਾਬੂ, ਮੌਜ-ਮਸਤੀ ਲਈ ਦਿੱਤਾ ਸੀ ਵਾਰਦਾਤ ਨੂੰ ਅੰਜਾਮ

ਜਾਂਚ ਦੌਰਾਨ ਸੇਫ਼ ਸਿਟੀ ਕੈਮਰਿਆਂ ਦੀ ਮਦਦ ਲਈ ਗਈ। ਕੈਮਰਿਆਂ ਰਾਹੀਂ ਮੁਲਜ਼ਮਾਂ ਦਾ ਪਤਾ ਲਗਾਇਆ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Share:

ਲੁਧਿਆਣਾ 'ਚ ਤਿੰਨ ਦਿਨ ਪਹਿਲਾਂ ਫੁੱਲਾਂ ਦੇ ਕਾਰੋਬਾਰੀ ਨੂੰ ਲੁੱਟਣ ਵਾਲੇ ਦੋ ਨਿਹੰਗਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸੇਫ਼ ਸਿਟੀ ਕੈਮਰਿਆਂ ਦੀ ਮਦਦ ਨਾਲ ਦੋ ਆਰੋਪਿਆਂ ਨੂੰ ਕਾਬੂ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਵਾਰਦਾਤ ਮੌਜ-ਮਸਤੀ ਲਈ ਕੀਤੀ ਗਈ ਸੀ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਚੇਤ ਸਿੰਘ ਨਗਰ ਅਤੇ ਰਾਹੁਲ ਸਿੰਘ ਉਰਫ ਹੈਰੀ ਉਰਫ ਗੋਬਿੰਦਾ ਵਾਸੀ ਸੰਗਤਪੁਰਾ ਬੈਕ ਸਾਈਡ ਖਾਲਸਾ ਸਕੂਲ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ, 2 ਮੋਬਾਈਲ ਫ਼ੋਨ ਅਤੇ 1 ਬਰਛੀ ਬਰਾਮਦ ਕੀਤੀ ਹੈ।

ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ

ਏਸੀਪੀ ਸੁਖਨਾਜ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਵਿੰਦਰ ਸਿੰਘ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰਦਾ ਹੈ। ਉਸ ਨੇ ਆਪਣੇ ਸਾਥੀ ਰਾਹੁਲ ਸਿੰਘ ਨਾਲ ਮਿਲ ਕੇ ਮੌਜ-ਮਸਤੀ ਕਰਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਸੂਚਨਾ ਮਿਲੀ ਸੀ ਕਿ ਵਪਾਰੀ ਤੋਂ ਕਰੀਬ ਡੇਢ ਲੱਖ ਰੁਪਏ ਦੀ ਲੁੱਟ ਹੋਈ ਹੈ ਪਰ ਜਾਂਚ ਦੌਰਾਨ ਇਸ ਤਰ੍ਹਾਂ ਦਾ ਕੁਝ ਨਹੀਂ ਨਿਕਲਿਆ। ਮੁਲਜ਼ਮ ਖ਼ਿਲਾਫ਼ ਆਈਪੀਸੀ 379 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਬਰਛੇ ਨਾਲ ਕੀਤਾ ਸੀ ਵਾਰ

ਜਾਂਚ ਦੌਰਾਨ ਸੇਫ਼ ਸਿਟੀ ਕੈਮਰਿਆਂ ਦੀ ਮਦਦ ਲਈ ਗਈ। ਕੈਮਰਿਆਂ ਰਾਹੀਂ ਮੁਲਜ਼ਮਾਂ ਦਾ ਪਤਾ ਲਗਾਇਆ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਦੋਂ ਕਾਰੋਬਾਰੀ ਨੇ ਵਿਰੋਧ ਕੀਤਾ ਤਾਂ ਉਸ 'ਤੇ ਬਰਛੇ ਨਾਲ ਵਾਰ ਕੀਤਾ ਗਿਆ। ਕਾਰੋਬਾਰੀ ਅਨੁਸਾਰ ਬਾਈਕ ਸਵਾਰ ਨਿਹੰਗਾਂ ਨੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਉਸ ਦਾ ਮੋਬਾਈਲ ਅਤੇ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਬਰਛੇ ਨਾਲ ਉਸ ਦੇ ਹੱਥੋਂ ਮੋਬਾਈਲ ਅਤੇ ਪੈਸੇ ਖੋਹ ਲਏ। ਉਸਨੇ ਕਾਫੀ ਦੂਰ ਤੱਕ ਦੋਸ਼ੀਆਂ ਦਾ ਪਿੱਛਾ ਕੀਤਾ ਪਰ ਉਹ ਬਰਛੀ ਲਹਿਰਾਉਂਦੇ ਹੋਏ ਭੱਜ ਗਏ।

ਇਹ ਵੀ ਪੜ੍ਹੋ