Muktsar: ਨਿਹੰਗ ਸਿੰਘ ਨੇ ਕਿਹਾ ਲੰਗਰ ਛੱਕ ਲਾਓ, ਬਦਮਾਸ਼ਾਂ ਨੇ ਲੋਹੇ ਦੀ ਰਾਡ ਮਾਰਕੇ ਕਰ ਦਿੱਤਾ ਕਤਲ 

ਪੰਜਾਬ ਵਿੱਚ ਅਪਰਾਧ ਇਸ ਕਦਰ ਵੱਧ ਗਿਆ ਹੈ ਕਿ ਹੁਣ ਸੇਵਾ ਕਰਦੇ ਲੋਕਾਂ ਵੀ ਬਦਮਾਸ਼ ਕਤਲ ਕਰ ਰਹੇ ਹਨ। ਗੱਲ ਸ੍ਰੀ ਮੁਕਤਸਰ ਦੇ ਗਿੱਦੜਬਾਹਾ ਦੀ ਕਰੀਏ ਤਾਂ ਇੱਥੇ ਲੰਗਰ ਦੀ ਸੇਵਾ ਕਰ ਰਹੇ ਇੱਕ ਨਿਹੰਗ ਦੀ ਲੋਹੇ ਦੀ ਰਾਡ ਮਾਰਕੇ ਕਤਲ ਕਰ ਦਿੱਤਾ ਗਿਆ। 

Share:

ਪੰਜਾਬ ਨਿਊਜ।  ਪੰਜਾਬ ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਵੀ ਸੂਬੇ ਵਿੱਚੋਂ ਕ੍ਰਾਈਮ ਖਤਮ ਨਹੀਂ ਹੋ ਰਿਹਾ। ਆਏ ਦਿਨ ਸਰੇਆਮ ਕਤਲ ਕੀਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਸਟਰ ਕਲਚਰ ਦੇ ਖਿਲਾਫ ਮੁਹਿੰਮ ਛੇੜਨ ਦੇ ਬਾਵਜੂਵ ਦੀ ਪੰਜਾਬ ਕ੍ਰਾਈਮ ਫ੍ਰੀ ਨਹੀਂ ਹੋ ਰਿਹਾ। ਤੇ ਹੁਣ ਵੱਡੀ ਖਬਰ ਸ੍ਰੀ ਮੁਕਤਸਰ ਸਾਹਿਬ ਤੋਂ ਆਈ ਹੈ। ਜਿੱਥੇ ਬਦਮਾਸ਼ਾਂ ਵੱਲੋਂ ਇੱਕ ਨਿਹੰਗ ਸਿੰਘ ਦਾ ਰਾਡ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਕਸੂਰ ਸਿਰਫ ਏਨਾ ਹੀ ਸੀ ਕਿ ਉਹ ਲੰਗਰ ਵਿੱਚ ਸੇਵਾ ਕਰ ਰਿਹਾ ਸੀ ਤੇ ਉਸਨੇ ਕੁੱਝ ਲੋਕਾਂ ਨੂੰ ਲੰਗਰ ਛਕਣ ਲਈ ਕਿਹਾ ਜਿਸ ਕਾਰਨ ਉਨ੍ਹਾਂ ਨੇ ਨਿਹੰਗ ਜਸਬੀਰ ਸਿੰਘ ਦਾ ਕਤਲ ਤਰ ਦਿੱਤਾ 

ਬੇਰਹਿਮੀ ਨਾਲ ਕੀਤਾ ਕਤਲ

ਮੁਕਤਸਰ ਦੇ ਗਿੱਦੜਬਾਹਾ ਸ਼ਹਿਰ ਦੇ ਮਲੋਟ ਰੋਡ 'ਤੇ ਝੌਂਪੜੀ ਬਣਾ ਕੇ ਲੋਕਾਂ ਨੂੰ ਲੰਗਰ ਛਕ ਰਹੇ ਨਿਹੰਗ ਸਿੰਘ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਿਹੰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੋ ਹਮਲਾਵਰਾਂ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਗਿੱਦੜਬਾਹਾ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੋਹੇ ਦੀ ਰਾਡ ਮਾਰੀ, ਮੌਕੇ ਤੇ ਹੋਈ ਮੌਤ

ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਨਿਹੰਗ ਸਿੰਘ ਜਸਵੀਰ ਸਿੰਘ ਉਰਫ਼ ਬੱਗਾ ਮਲੋਟ ਰੋਡ 'ਤੇ ਮਾਰਕਫੈੱਡ ਨੇੜੇ ਝੌਂਪੜੀ ਬਣਾ ਕੇ ਸਵਾਰੀਆਂ ਦੀ ਸੇਵਾ ਕਰ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇਰ ਸ਼ਾਮ ਦੋ ਵਿਅਕਤੀ ਆਏ। ਨਿਹੰਗ ਸਿੰਘਾਂ ਨੇ ਉਨ੍ਹਾਂ ਨੂੰ ਲੰਗਰ ਛੱਡਣ ਲਈ ਕਿਹਾ, ਪਰ ਉਨ੍ਹਾਂ ਨੇ ਨਿਹੰਗ ਨੂੰ ਜ਼ਬਰਦਸਤੀ ਝੌਂਪੜੀ ਵਿੱਚੋਂ ਬਾਹਰ ਕੱਢ ਲਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵਾਂ ਹਮਲਾਵਰਾਂ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਕਤਲ ਕਰਨ ਤੋਂ ਬਾਅਦ ਮੁਲਜ਼ਮ ਹੋਏ ਫਰਾਰ

ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਨਿਹੰਗ ਸਿੰਘ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਹਮਲਾਵਰਾਂ ਨੇ ਇਸ ਕਤਲੇਆਮ ਨੂੰ ਕਿਉਂ ਅੰਜ਼ਾਮ ਦਿੱਤਾ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਗਿੱਦੜਬਾਹਾ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ।

 

ਇਹ ਵੀ ਪੜ੍ਹੋ