Ludhiana 'ਚ ਨਿਹੰਗ ਨੇ ਕੀਤਾ ਹੰਗਾਮਾ, ਔਰਤ ਨੂੰ ਜ਼ਬਰਦਸਤੀ ਘੇਰਿਆ, ਨਸ਼ਾ ਵੇਚਣ ਦੇ ਲਾਏ ਦੋਸ਼, ਦੇਖੋ Video 

ਇੱਕ ਔਰਤ ਨੂੰ ਪਿੱਛੇ ਜਾ ਕੇ ਰੋਕਿਆ ਗਿਆ। ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋ ਗਈ। ਪੁਲਿਸ ਵੀ ਜਾਂਚ ਕਰ ਰਹੀ ਹੈ। 

Share:

ਕ੍ਰਾਇਮ ਨਿਊਜ਼। ਲੁਧਿਆਣਾ ਦੇ ਦਸਮੇਸ਼ ਨਗਰ ਵਿੱਚ ਸੋਮਵਾਰ ਸ਼ਾਮ ਇੱਕ ਨਿਹੰਗ ਨੇ ਹੰਗਾਮਾ ਕਰ ਦਿੱਤਾ। ਨਸ਼ਾ ਵੇਚਣ ਦਾ ਦੋਸ਼ ਲਗਾ ਕੇ ਇੱਕ ਔਰਤ ਨੂੰ ਜ਼ਬਰਦਸਤੀ ਘੇਰ ਲਿਆ ਗਿਆ। ਨਿਹੰਗ ਨੇ ਪ੍ਰਵਾਸੀਆਂ ਨੂੰ ਮੰਦਾ ਬੋਲਿਆ ਅਤੇ ਪੁਲਿਸ ਦੇ ਆਉਣ ਤੱਕ ਉਸ ਔਰਤ ਨੂੰ ਜ਼ਬਰਦਸਤੀ ਦੁਕਾਨ ਦੇ ਅੰਦਰ ਹੀ ਬਿਠਾ ਕੇ ਰੱਖਿਆ ਗਿਆ। ਇਸਦੇ ਨਾਲ ਹੀ ਇਸ ਨਿਹੰਗ ਨੇ ਪ੍ਰਵਾਸੀ ਔਰਤਾਂ ਲਈ ਹੀ ਨਹੀਂ ਸਗੋਂ ਪਰਵਾਸੀ ਮਜ਼ਦੂਰਾਂ ਲਈ ਵੀ ਅਪਸ਼ਬਦ ਬੋਲੇ।


ਗੋਲੀ ਮਾਰਨ ਦੀ ਧਮਕੀ ਦਿੱਤੀ

ਅਣਖ ਸਿੰਘ ਖਾਲਸਾ ਉਰਫ਼ ਰਿੰਕੂ ਗਾਂਧੀ ਦੇ ਨਾਂ 'ਤੇ ਫੇਸਬੁੱਕ 'ਤੇ ਪੇਜ ਚਲਾਉਣ ਵਾਲੇ ਨਿਹੰਗ ਨੇ ਦੱਸਿਆ ਕਿ ਜਦੋਂ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਔਰਤ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਜਾਵੇਗਾ। ਇਸ 'ਤੇ ਉਸ ਨੇ ਲਾਈਵ ਹੋ ਕੇ ਵਿਰੋਧ ਕੀਤਾ ਅਤੇ ਪੁਲਿਸ ਨੂੰ ਬੁਲਾਇਆ। ਔਰਤ ਭੱਜ ਰਹੀ ਸੀ ਜਿਸ ਕਾਰਨ ਰੋਕਿਆ ਗਿਆ।

ਔਰਤ ਨੇ ਕਿਹਾ - ਦੋਸ਼ ਝੂਠੇ ਹਨ

ਵੀਡੀਓ 'ਚ ਔਰਤ ਕਹਿ ਰਹੀ ਹੈ ਕਿ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਦਕਿ ਉਸ ਨਾਲ ਸ਼ਰੇਆਮ ਬਦਸਲੂਕੀ ਕੀਤੀ ਗਈ। ਉਸਨੂੰ ਰੋਕਿਆ ਗਿਆ। ਪੰਜਾਬ ਵਿੱਚ ਪਰਵਾਸੀਆਂ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਿਸ ਨੂੰ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ