ਪੰਜਾਬ ਅੰਦਰ NHAI ਨੇ ਇੱਕ ਹੋਰ ਵੱਡਾ ਸੜਕੀ ਪ੍ਰੋਜੈਕਟ ਕੀਤਾ ਰੱਦ 

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਇਸਤੋਂ ਪਹਿਲਾਂ ਵੀ ਕਈ ਪ੍ਰੋਜੈਕਟ ਪੰਜਾਬ ਅੰਦਰ ਰੱਦ ਕੀਤੇ ਜਾ ਚੁੱਕੇ ਹਨ। ਕਈਆਂ ਦੀ ਰਫ਼ਤਾਰ ਧੀਮੀ ਹੈ ਤੇ ਕਈਆਂ ਦਾ ਕੰਮ ਅੱਧ ਵਿਚਕਾਰ ਲਟਕ ਰਿਹਾ ਹੈ। 

Courtesy: file photo

Share:

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵੱਲੋਂ ਪੰਜਾਬ ਅੰਦਰ ਇੱਕ ਹੋਰ ਵੱਡਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ। ਇਸਨੂੰ ਰੱਦ ਕਰਨ ਦੇ ਪਿੱਛੇ ਦੀ ਵਜ੍ਹਾ ਜ਼ਮੀਨ ਐਕਵਾਇਰ ਕਰਕੇ ਨਾ ਦੇਣਾ ਦੱਸਿਆ ਗਿਆ ਹੈ। ਇਸ ਪ੍ਰੋਜੈਕਟ ਦੇ ਰੱਦ ਹੋਣ ਨਾਲ ਜਿੱਥੇ ਸੂਬੇ ਦੇ ਵਿਕਾਸ ਉਪਰ ਅਸਰ ਪਵੇਗਾ ਉੱਥੇ ਹੀ ਸੂਬਾ ਤੇ ਕੇਂਦਰ ਦਰਮਿਆਨ ਮੁੜ ਇਸ ਮਸਲੇ ਨੂੰ ਲੈਕੇ ਸਿਆਸਤ ਭਖਣ ਦੇ ਆਸਾਰ ਵੀ ਜਾਪਦੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਇਸਤੋਂ ਪਹਿਲਾਂ ਵੀ ਕਈ ਪ੍ਰੋਜੈਕਟ ਪੰਜਾਬ ਅੰਦਰ ਰੱਦ ਕੀਤੇ ਜਾ ਚੁੱਕੇ ਹਨ। ਕਈਆਂ ਦੀ ਰਫ਼ਤਾਰ ਧੀਮੀ ਹੈ ਤੇ ਕਈਆਂ ਦਾ ਕੰਮ ਅੱਧ ਵਿਚਕਾਰ ਲਟਕ ਰਿਹਾ ਹੈ। 

 

photo
photo ਪ੍ਰੋਜੈਕਟ ਰੱਦ ਸਬੰਧੀ ਪੱਤਰ ਦੀ ਕਾਪੀ

1071 ਕਰੋੜ ਰੁਪਏ ਦਾ ਹੈ ਪ੍ਰੋਜੈਕਟ 

ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸਵੇਅ 'ਤੇ ਤਰਨਤਾਰਨ ਦੇ ਧੂੰਢਾ ਪਿੰਡ ਤੋਂ ਅੰਮ੍ਰਿਤਸਰ ਦੇ ਮਾਨਵਾਲਾ ਤੱਕ ਦੇ ਪ੍ਰਾਜੈਕਟ ਨੂੰ ਰੋਕਿਆ ਗਿਆ ਹੈ। ਜਿਸ ਕੰਪਨੀ ਨੂੰ ਇਹ ਪ੍ਰੋਜੈਕਟ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦਿੱਤਾ ਸੀ, ਉਸ ਕੰਪਨੀ ਦਾ ਟੈਂਡਰ ਰੱਦ ਕਰ ਦਿੱਤਾ ਹੈ। ਦਰਅਸਲ, 1071 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ ਹੈ ਕਿਉਂਕਿ ਇੱਥੇ ਬਣਨ ਵਾਲੇ ਐਕਸਪ੍ਰੈਸਵੇਅ ਦੇ ਹਿੱਸੇ ਲਈ ਜ਼ਮੀਨ ਅਜੇ ਤੱਕ ਪ੍ਰਾਪਤ ਨਹੀਂ ਕੀਤੀ ਗਈ ਹੈ, ਜਿਸ ਕਾਰਨ ਟੈਂਡਰ ਰੱਦ ਕਰ ਦਿੱਤਾ ਗਿਆ ਹੈ। ਠੇਕਾ ਲੈਣ ਵਾਲੀ ਕੰਪਨੀ ਨੇ ਇਹ ਜਾਣਕਾਰੀ ਸਟਾਕ ਐਕਸਚੇਂਜ ਨੂੰ ਦਿੱਤੀ ਹੈ। ਇਹ ਜਾਣਕਾਰੀ ਉਸੇ ਪੱਤਰ ਤੋਂ ਪ੍ਰਾਪਤ ਹੋਈ ਸੀ।

ਇਹ ਵੀ ਪੜ੍ਹੋ