ਰਿਕਾਰਡ ਤੋੜ ਠੰਡ ਨਾਲ ਨਵੇਂ ਸਾਲ ਦਾ ਜਸ਼ਨ ਪੈ ਸਕਦਾ ਹੈ ਫੀਕਾ, 1-2 ਜਨਵਰੀ ਨੂੰ ਸੰਘਣੀ ਧੁੰਦ ਪੈਣ ਦੇ ਆਸਾਰ

ਧੁੰਦ ਕਾਰਨ ਸ਼ਨੀਵਾਰ ਨੂੰ ਵੀ ਉਡਾਣਾਂ ਅਤੇ ਰੇਲ ਸੇਵਾਵਾਂ ਬੁਰੀ ਤਰਾਂ ਪ੍ਰਭਾਵਿਤ ਰਹੀਆਂ। ਜਿਸ ਨਾਲ ਯਾਤਰੀਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਤ ਇਹ ਹੋ ਚੁੱਕੀ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਵਰਗੀਆਂ ਵੀਆਈਪੀ ਟਰੇਨਾਂ ਵੀ 17 ਘੰਟੇ ਲੇਟ ਚੱਲ ਰਹੀਆਂ ਹਨ।

Share:

Weather Update: ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਅਤੇ ਧੁੰਦ ਦੀ ਲਪੇਟ ਵਿੱਚ ਹੈ। ਇਸ ਸਮੇਂ ਦਿਨ ਵੇਲੇ ਵੀ ਧੁੰਦ ਪੈ ਰਹੀ ਹੈ, ਜਿਸ ਕਾਰਨ ਦਿਨ ਵੇਲੇ ਧੁੱਪ ਨਹੀਂ ਨਿਕਲ ਰਹੀ ਹੈ। ਇਸ ਨਾਲ ਦਿਨ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਧੁੰਦ ਕਾਰਨ ਸ਼ਨੀਵਾਰ ਨੂੰ ਵੀ ਉਡਾਣਾਂ ਅਤੇ ਰੇਲ ਸੇਵਾਵਾਂ ਬੁਰੀ ਤਰਾਂ ਪ੍ਰਭਾਵਿਤ ਰਹੀਆਂ। ਜਿਸ ਨਾਲ ਯਾਤਰੀਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਤ ਇਹ ਹੋ ਚੁੱਕੀ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਵਰਗੀਆਂ ਵੀਆਈਪੀ ਟਰੇਨਾਂ ਵੀ 17 ਘੰਟੇ ਲੇਟ ਚੱਲ ਰਹੀਆਂ ਹਨ। ਜੇਕਰ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ, ਮੋਗਾ, ਜਲੰਧਰ, ਪਟਿਆਲਾ, ਰੂਪਨਗਰ, ਹੁਸ਼ਿਆਰਪੁਰ, ਬਠਿੰਡਾ, ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ 50 ਤੋਂ 70 ਮੀਟਰ ਦੇ ਵਿਚਕਾਰ ਰਹੀ। ਸਵੇਰੇ 6 ਤੋਂ 7 ਵਜੇ ਤੱਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਵਿਜ਼ੀਬਿਲਟੀ 20 ਤੋਂ 50 ਮੀਟਰ ਸੀ। ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਠੰਡ ਅਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਲਈ ਬਹੁਤ ਸੰਘਣੀ ਧੁੰਦ ਦਾ ਰੈਡ ਅਲਰਟ, ਐਤਵਾਰ ਨੂੰ ਆਰੈਂਜ ਅਲਰਟ ਅਤੇ 1-2 ਜਨਵਰੀ 2024 ਨੂੰ ਸੰਘਣੀ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਅਜਿਹੇ ਵਿੱਚ ਰਿਕਾਰਡ ਤੋੜ ਠੰਡ ਨਾਲ ਨਵੇਂ ਸਾਲ ਦਾ ਜਸ਼ਨ ਫੀਕਾ ਪੈ ਸਕਦਾ ਹੈ। 
 
ਵਿਜ਼ੀਬਿਲਟੀ ਘੱਟਣ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ 

ਪੀਏਯੂ ਦੇ ਅਨੁਸਾਰ ਅਜੇ ਸਿਰਫ਼ ਹਲਕੀ ਧੁੱਪ ਹੀ ਮਹਿਸੂਸ ਹੋ ਰਹੀ ਹੈ ਅਤੇ ਦਿਨ ਦਾ ਪਾਰਾ ਵੀ ਹੇਠਾਂ ਚਲਾ ਗਿਆ ਹੈ। ਜੇਕਰ ਸੂਰਜ ਨਿਕਲਦਾ ਹੈ ਤਾਂ ਹੀ ਦਿਨ ਦਾ ਤਾਪਮਾਨ ਵਧੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਕਈ ਜ਼ਿਲਿਆਂ 'ਚ ਸੰਘਣੀ ਧੁੰਦ ਪੈ ਸਕਦੀ ਹੈ। ਵਿਭਾਗ ਵਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵਿਜ਼ੀਬਿਲਟੀ 20 ਤੋਂ 50 ਮੀਟਰ ਦੇ ਵਿਚਕਾਰ ਰਹਿ ਸਕਦੀ ਹੈ। ਘੱਟ ਧੁੱਪ ਕਾਰਨ ਦਿਨ ਦੇ ਤਾਪਮਾਨ 'ਚ ਗਿਰਾਵਟ ਆਈ ਹੈ, ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਹਾ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਧੂੰਦ ਕਾਰਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ 14 ਅਤੇ ਅੰਮ੍ਰਿਤਸਰ ਤੋਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਸ਼ਨੀਵਾਰ ਸਵੇਰੇ 9 ਵਜੇ ਤੋਂ ਪਹਿਲਾਂ ਦੀਆਂ ਚਾਰ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਅੰਮ੍ਰਿਤਸਰ, ਚੰਡੀਗੜ੍ਹ ਅਤੇ ਨਵੀਂ ਦਿੱਲੀ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਸਮੇਤ 250 ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਕੁਝ ਵਿੱਚ ਤਿੰਨ ਘੰਟੇ ਤੱਕ ਦੀ ਦੇਰੀ ਹੋਈ। ਪੰਜਾਬ ਤੋਂ ਦਿੱਲੀ ਆਉਣ-ਜਾਣ ਵਾਲੀਆਂ 125 ਟ੍ਰੇਨਾਂ ਦਾ ਵੀ ਇਹੀ ਹਾਲ ਹੈ। ਸ਼ੁੱਕਰਵਾਰ ਨੂੰ ਕੁਝ ਟਰੇਨਾਂ 12 ਘੰਟੇ ਦੇਰੀ ਨਾਲ ਚੱਲੀਆਂ।

ਇਹ ਵੀ ਪੜ੍ਹੋ