ਟਰੇਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰਿਆਂ ਲਈ ਆਈ ਨਵੀਂ ਆਫਤ, ਜਾਣੋ ਕੀ ਹੈ ਮਾਮਲਾ

ਧਰਨੇ ਦਾ ਅਸਰ ਹੁਣ ਟਰੇਨਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਤੋਂ ਕੋਈ ਵੀ ਰੇਲ ਗੱਡੀ ਰਾਜਪੁਰਾ ਨਹੀਂ ਪੁੱਜੀ। ਲੁਧਿਆਣਾ ਦੀ ਰੇਲ ਆਵਾਜਾਈ 'ਤੇ ਵੀ ਅਸਰ  ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਲੁਧਿਆਣਾ ਨੂੰ ਆਉਣ ਵਾਲੀਆਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ। 

Share:

ਟਰੇਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰਿਆਂ ਲਈ ਨਵੀਂ ਆਫਤ ਖੜੀ ਹੋ ਗਈ ਹੈ। ਪਹਿਲੇ ਕਿਸਾਨਾਂ ਨੇ ਰੇਵਲੇ ਟ੍ਰੈਕ ਬੰਦ ਕਰ ਦਿੱਤੇ ਸਨ, ਹੁਣ ਉਹਨਾਂ ਤੋਂ ਬਾਅਦ ਸਾਬਕਾ ਸੈਨਿਕ ਧਰਨੇ ਤੇ ਬੈਠ ਗਏ ਹਨ। ਸ਼ੰਭੂ 'ਚ ਸਾਬਕਾ ਸੈਨਿਕਾਂ ਵੱਲੋਂ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਨੂੰ ਲੈ ਕੇ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ ਸ਼ੁਰੂ ਵਿੱਚ ਸਿਰਫ 20 ਦੇ ਕਰੀਬ ਸਾਬਕਾ ਸੈਨਿਕ ਹੀ ਟਰੈਕ 'ਤੇ ਬੈਠੇ ਸਨ, ਪਰ ਸਮੇਂ ਦੇ ਨਾਲ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਲਗਾਤਾਰ ਵਧਦੀ ਗਈ। ਇਸ ਸਮੇਂ ਸ਼ੰਭੂ ਵਿੱਚ 100 ਦੇ ਕਰੀਬ ਸਾਬਕਾ ਸੈਨਿਕ ਰੇਲਵੇ ਟਰੈਕ ’ਤੇ ਬੈਠੇ ਹਨ। ਧਰਨੇ ਦਾ ਅਸਰ ਹੁਣ ਟਰੇਨਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਤੋਂ ਕੋਈ ਵੀ ਰੇਲ ਗੱਡੀ ਰਾਜਪੁਰਾ ਨਹੀਂ ਪੁੱਜੀ। ਜਾਣਕਾਰੀ ਹੈ ਕਿ ਅੰਬਾਲਾ 'ਚ ਕੁਝ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ, ਜਦਕਿ ਬਾਕੀ ਟਰੇਨਾਂ ਦੇ ਰੂਟ ਮੋੜ ਦਿੱਤੇ ਗਏ ਹਨ। ਧਰਨੇ ਦਾ ਅਸਰ ਲੁਧਿਆਣਾ ਦੀ ਰੇਲ ਆਵਾਜਾਈ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਲੁਧਿਆਣਾ ਨੂੰ ਆਉਣ ਵਾਲੀਆਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈਸ ਨੂੰ ਅੰਬਾਲਾ ਤੋਂ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਵੀ ਸਟੇਸ਼ਨ 'ਤੇ ਟਰੇਨ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ