Lok Sabha Elections 2024: ਪੰਜਾਬ ਕਾਂਗਰਸ ਵਿੱਚ ਨਵਾਂ ਕਾਟੋ-ਕਲੇਸ਼, ਹੁਣ ਸਿੱਧੂ ਨੇ ਬਾਜਵਾ ਨੂੰ ਦਿੱਤਾ ਕਰਾਰਾ ਜ਼ਵਾਬ

Lok Sabha Elections 2024: ਹੁਣ ਕਾਂਗਰਸ ਵਿੱਚ ਨਵਾਂ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਹੈ। ਆਮ ਤੌਰ ਤੇ ਵਿਰੋਧੀ ਪਾਰਟੀਆਂ ਵਿੱਚ ਤਾਂ ਟਕਰਾਅ ਹੁੰਦੀਆਂ ਦੇਖਿਆ ਜਾਂਦਾ ਹੈ, ਪਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਲੜਾਈ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ।

Share:

Lok Sabha Elections 2024: ਲੋਕ ਸਭਾ ਚੋਣਾਂ ਤੋਂ ਠੀਕ ਪਹਿਲੇ ਪੰਜਾਬ ਕਾਂਗਰਸ ਪਿਆ ਭੜਥੂ ਹੋਰ ਵਾਧਦਾ ਜਾ ਰਿਹਾ ਹੈ। ਹੁਣ ਕਾਂਗਰਸ ਵਿੱਚ ਨਵਾਂ ਕਾਟੋ-ਕਲੇਸ਼ ਸ਼ੁਰੂ ਹੋ ਗਿਆ ਹੈ। ਆਮ ਤੌਰ ਤੇ ਵਿਰੋਧੀ ਪਾਰਟੀਆਂ ਵਿੱਚ ਤਾਂ ਟਕਰਾਅ ਹੁੰਦੀਆਂ ਦੇਖਿਆ ਜਾਂਦਾ ਹੈ, ਪਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਲੜਾਈ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਕੱਲ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਦਾ ਨਾਂ ਲਏ ਬਿਨਾਂ ਉਹਨਾਂ ਤੇ ਜ਼ੁਬਾਨੀ ਹਮਲਾ ਬੋਲਿਆ ਸੀ। ਹੁਣ ਅੱਜ ਨਵਜੋਤ ਸਿੱਧੂ ਨੇ ਵੀ ਇਸਦਾ ਕਰਾਰਾ ਜ਼ਵਾਬ ਦਿੱਤਾ ਹੈ। ਨਵਜੋਤ ਸਿੱਧੂ ਨੇ ਆਪਣੇ ਵਖਰੇ ਅੰਦਾਜ਼ ਵਿੱਚ ਜਵਾਬ ਦਿੱਤਾ ਹੈ ਕਿ ਜੇਕਰ ਕੋਈ ਆਪਣੇ ਸਰੀਰ ਦੇ ਅੰਗ ਕੱਟਣਾ ਚਾਹੁੰਦਾ ਹੈ ਤਾਂ  ਉਹ ਕੱਟ ਸਕਦਾ ਹੈ। ਹੁਣ ਇਸ ਮਾਮਲੇ 'ਚ ਭਾਜਪਾ ਦੀ ਵੀ ਐਂਟਰੀ ਹੋ ਗਈ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਬਾਜਵਾ 'ਤੇ ਨਿਸ਼ਾਨਾ ਸਾਧਿਆ ਹੈ ਤੇ ਸਿੱਧੂ ਵੱਲ ਧਿਆਨ ਨਾ ਦੇ ਕੇ ਪਾਰਟੀ ਨੂੰ ਬਚਾਉਣ ਦੀ ਸਲਾਹ ਦਿੱਤੀ ਹੈ।

ਜਾਣੋ ਸਿੱਧੂ ਖਿਲਾਫ ਕੀ ਬੋਲੇ ਸੀ ਪ੍ਰਤਾਪ ਸਿੰਘ ਬਾਜਵਾ?

ਦਸ ਦੇਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਦੇਵੇਂਦਰ ਯਾਦਵ ਬੁੱਧਵਾਰ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਆਗੂਆਂ ਦੀ ਨਬਜ਼ ਮਹਿਸੂਸ ਕਰਨ ਪੁੱਜੇ ਸਨ। ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸਨ। ਇਸ ਮੌਕੇ ਜਦੋਂ ਬਾਜਵਾ ਸਟੇਜ ਤੋਂ ਵਰਕਰਾਂ ਨੂੰ ਇਕਜੁੱਟ ਹੋਣ ਲਈ ਸੰਬੋਧਨ ਕਰ ਰਹੇ ਸਨ ਤਾਂ ਸਿੱਧੂ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਜਦੋਂ ਗੈਂਗਰੀਨ ਹੋ ਜਾਵੇ ਤਾਂ ਅੰਗੂਠਾ ਸਮੇਂ ਸਿਰ ਕੱਟ ਲੈਣਾ ਚਾਹੀਦਾ ਹੈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਜਦੋਂ ਅੰਗੂਠਾ ਜ਼ਹਿਰ ਨਾਲ ਭਰ ਜਾਵੇ ਤਾਂ ਉਸ ਨੂੰ ਕੱਟ ਦੇਣਾ ਚਾਹੀਦਾ ਹੈ,ਨਹੀਂ ਤਾਂ ਬਾਅਦ ਵਿਚ ਲੱਤ ਕੱਟਣੀ ਪੈ ਸਕਦੀ ਹੈ। ਜਿਸ ਨਾਲ ਹੋਰ ਨੁਕਸਾਨ ਹੋਵੇਗਾ। 
 
ਧਮਕੀਆਂ ਦੇ ਵਿਚਾਲੇ ਸਿੱਧੂ ਦਾ ਵਧਿਆ ਕੱਦ 

ਕਾਂਗਰਸ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿੱਧੂ ਖਿਲਾਫ ਕਾਰਵਾਈ ਦੀ ਧਮਕੀ ਦਿੱਤੀ ਹੈ। ਪਰ ਸਿੱਧੂ ਆਪਣੀ ਰਫਤਾਰ ਨਾਲ ਚੱਲ ਰਹੇ ਹਨ। ਪਾਰਟੀ ਉਨ੍ਹਾਂ ਖਿਲਾਫ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕਰ ਸਕੀ ਹੈ। ਇਸ ਦੇ ਨਾਲ ਹੀ ਹੁਣ ਸਿੱਧੂ ਨੂੰ ਨਵੀਂ ਬਣੀ ਚੋਣ ਕਮੇਟੀ ਵਿੱਚ ਵੀ ਥਾਂ ਦਿੱਤੀ ਗਈ ਹੈ। ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਹਾਈਕਮਾਂਡ ਦਾ ਅਸ਼ੀਰਵਾਦ ਹੈ। ਨਾਲ ਹੀ ਕੋਈ ਵੀ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।

ਇਹ ਵੀ ਪੜ੍ਹੋ