ਕਦੇ ਮੱਖੀ ਤੱਕ ਨਹੀਂ ਮਾਰੀ ਖੁਦ ਨੂੰ ਦੱਸ ਰਿਹਾ ਬਦਮਾਸ਼, ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਤੇ ਵਰੇ ਰਵਨੀਤ ਸਿੰਘ ਬਿੱਟੂ

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ 19 ਨਵੰਬਰ ਤੋਂ ਬਾਅਦ ਏਅਰ ਇੰਡੀਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭੜਕ ਗਏ ਹਨ। ਬਿੱਟੂ ਨੇ ਕਿਹਾ ਕਿ ਅੱਤਵਾਦੀ ਪੰਨੂ ਕੈਨੇਡਾ ਹੀ ਨਹੀਂ ਸਗੋਂ ਅਮਰੀਕਾ ਵਿਚ ਵੀ ਪੰਜਾਬੀਆਂ ਦਾ ਅਕਸ ਖਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ […]

Share:

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ 19 ਨਵੰਬਰ ਤੋਂ ਬਾਅਦ ਏਅਰ ਇੰਡੀਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭੜਕ ਗਏ ਹਨ। ਬਿੱਟੂ ਨੇ ਕਿਹਾ ਕਿ ਅੱਤਵਾਦੀ ਪੰਨੂ ਕੈਨੇਡਾ ਹੀ ਨਹੀਂ ਸਗੋਂ ਅਮਰੀਕਾ ਵਿਚ ਵੀ ਪੰਜਾਬੀਆਂ ਦਾ ਅਕਸ ਖਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਨੂ ਨੇ ਕੈਨੇਡਾ ਵਿੱਚ ਮਨੁੱਖਤਾ ਅਤੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਅਤੇ ਪੰਜਾਬੀਆਂ ਦੇ ਕੈਨੇਡਾ ਜਾਣ ਦੇ ਸਾਰੇ ਰਸਤੇ ਬੰਦ ਕਰਕੇ ਖਾਲਿਸਤਾਨੀ ਲਹਿਰ ਸ਼ੁਰੂ ਕੀਤੀ। ਹੁਣ ਤਾਂ ਅਮਰੀਕਾ ਵਿੱਚ ਵੀ ਪੰਨੂੰ ਝੂਠੇ ਬਿਆਨ ਦੇ ਕੇ ਪੰਜਾਬੀਆਂ ਦੇ ਅਮਰੀਕਾ ਜਾਣ ਦਾ ਰਾਹ ਰੋਕ ਰਹੇ ਹਨ।

ਪਨੂੰ ਨੇ ਕੀਤਾ ਪੰਜਾਬੀਆਂ ਦੇ ਨਾਲ ਧੋਖਾ

ਬਿੱਟੂ ਨੇ ਪੰਨੂ ਤੋਂ ਜਵਾਬ ਮੰਗਿਆ ਹੈ ਕਿ ਦੱਸੋ ਕਿ ਉਸਦੇ ਖਿਲਾਫ ਕਿਹੜੀ ਧਾਰਾ 307 ਜਾਂ 302 ਦਰਜ ਹੈ, ਉਸਨੇ ਆਪਣੀ ਜ਼ਿੰਦਗੀ ‘ਚ ਕਦੇ ਮੱਖੀ ਵੀ ਨਹੀਂ ਮਾਰੀ ਅਤੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਬਦਮਾਸ਼ ਦੱਸ ਰਿਹਾ ਹੈ। ਪੰਨੂ ਨੇ ਨਿਊਯਾਰਕ ‘ਚ ਸਾਈਲਮ ਫਾਈਲ ਲਗਵਾਉਣ ਦੇ ਨਾਂ ‘ਤੇ ਆਪਣੇ ਹੀ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਇੱਥੋਂ ਤੱਕ ਕਿ ਜਿਹੜੇ ਪੰਜਾਬੀ ਨੌਜਵਾਨ 100 ਜਾਂ 200 ਡਾਲਰ ਕਮਾਉਂਦੇ ਹਨ, ਉਨ੍ਹਾਂ ਨੂੰ ਪੰਨੂੰ ਨੇ ਸਾਈਲਮ ਦੀ ਫਾਈਲ ਲਗਵਾਉਣ ਦਾ ਲਾਲਚ ਦੇ ਕੇ ਠੱਗਦਾ ਹੈ। ਉਨ੍ਹਾਂ ਨੌਜਵਾਨਾਂ ਤੋਂ ਭਾਰਤੀ ਅੰਬੈਸੀਆਂ ਦੇ ਬਾਹਰ ਨਾਅਰੇਬਾਜ਼ੀ ਕਰਵਾਉਂਦਾ ਹੈ।

ਦੋਵੇ ਸਰਕਾਰਾਂ ਨੂੰ ਮਿਲ ਕੇ ਦਿੱਤਾ ਜਾਵੇਗਾ ਮੰਗ ਪੱਤਰ ਦੇਵਾਂਗੇ

ਪੰਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ। ਬਿੱਟੂ ਨੇ ਕਿਹਾ ਕਿ ਉਹ ਦੋਵੇਂ ਸਰਕਾਰਾਂ ਨੂੰ ਮਿਲ ਕੇ ਮੰਗ ਪੱਤਰ ਸੌਂਪਣਗੇ। ਅਸੀਂ ਅਮਰੀਕਨ ਅੰਬੈਸੀ ਨੂੰ ਮਿਲ ਕੇ ਪੰਨੂ ਖਿਲਾਫ ਸਖਤ ਕਾਰਵਾਈ ਕਰਨ ਲਈ ਕਹਾਂਗੇ। ਇੱਕ ਦੇਸ਼ ਵਿੱਚ ਬੈਠ ਕੇ ਦੂਜੇ ਦੇਸ਼ ਵਿੱਚ ਬੰਬ ਧਮਾਕੇ ਆਦਿ ਦਾ ਐਲਾਨ ਕਰਨਾ ਸਭ ਤੋਂ ਵੱਡਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਨੂ ਵਿੱਚ ਹਿੰਮਤ ਹੈ ਤਾਂ ਉਹ ਇੰਡੀਆ ਆਵੇ।