ਬਾਬਾ ਫ਼ਰੀਦ ਯੂਨੀਵਰਸਿਟੀ ਦੀ ਲਾਪਰਵਾਹੀ - 7500 ਵਿਦਿਆਰਥੀ ਮੁਸ਼ਕਲ 'ਚ ਫਸੇ

ਬੀਤੇ ਦਿਨੀਂ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਦੇਣ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਉਮੀਦਵਾਰ ਆਏ ਸੀ। ਇਸਦੀ Answer Key ਸਾਮਣੇ ਆਉਣ ਮਗਰੋਂ ਨਵਾਂ ਵਿਵਾਦ ਖੜ੍ਹਾ ਹੋਇਆ ਹੈ। 

Share:

ਪੰਜਾਬ ਨਿਊਜ। ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਬੀਤੇ ਦਿਨੀਂ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਲਈ ਗਈ ਸੀ। ਪ੍ਰੰਤੂ, ਹੁਣ ਇਸ ਪ੍ਰੀਖਿਆ ਦੀ Answer Key ਜਨਤਕ ਕਰਦਿਆਂ ਹੀ ਯੂਨੀਵਰਸਿਟੀ ਉਪਰ ਗੰਭੀਰ ਇਲਜ਼ਾਮ ਲੱਗ ਰਹੇ ਹਨ। ਇਸਦੇ ਨਾਲ ਹੀ ਕਰੀਬ 7500 ਵਿਦਿਆਰਥੀ ਮੁਸ਼ਕਲਾਂ ਦਾ ਸਾਮਣਾ ਕਰ ਰਹੇ ਹਨ। ਉਮੀਦਵਾਰਾਂ ਨੇ ਯੂਨੀਵਰਸਿਟੀ ਵੱਲੋਂ ਸੋਮਵਾਰ ਨੂੰ ਅਪਲੋਡ ਕੀਤੀ ਆਂਸਰ-ਕੀ ’ਤੇ ਸਵਾਲ ਖੜ੍ਹੇ ਕੀਤੇ।

ਆਰਥਿਕ ਸ਼ੋਸ਼ਣ ਦਾ ਲਾਇਆ ਗਿਆ ਦੋਸ਼ 

ਉਮੀਦਵਾਰਾਂ ਨੇ ਯੂਨੀਵਰਸਿਟੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਕਾਰਨ ਸੂਬੇ ਭਰ ਤੋਂ ਪ੍ਰੀਖਿਆ ਦੇਣ ਵਾਲੇ 7500 ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ, ਸਾਰਾ ਕਸੂਰ ਹੀ ਯੂਨੀਵਰਸਿਟੀ ਦਾ ਹੈ। ਜਦੋਂ ਯੂਨੀਵਰਸਿਟੀ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਪੇਪਰ ਰੀ-ਚੈਕ ਕਰਨ ਲਈ ਪ੍ਰਤੀ ਵਿਦਿਆਰਥੀ 500 ਰੁਪਏ ਫੀਸ ਮੰਗੀ ਜਾ ਰਹੀ ਹੈ। ਜੋਕਿ ਇੱਕ ਤਰ੍ਹਾਂ ਨਾਲ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਵੀ ਹੈ। ਦੂਜੇ ਪਾਸੇ ਯੂਨੀਵਰਸਿਟੀ ਵਾਲਿਆਂ ਦਾ ਕਹਿਣਾ ਹੈ ਕਿ ਸਭ ਕੁੱਝ ਠੀਕ ਹੈ। ਕਿਸੇ ਪ੍ਰਕਾਰ ਦੀ ਕੋਈ ਗਲਤੀ ਨਹੀਂ ਹੈ। ਜੇਕਰ ਕਿਸੇ ਉਮੀਦਵਾਰ ਨੂੰ ਸ਼ੱਕ ਹੈ ਤਾਂ ਉਹ ਬਣਦੀ ਫੀਸ ਜਮ੍ਹਾਂ ਕਰਵਾ ਕੇ ਰੀ-ਚੈਕਿੰਗ ਕਰਵਾ ਸਕਦਾ ਹੈ। 

 

ਇਹ ਵੀ ਪੜ੍ਹੋ