International Drug Trafficking Case: ਐਨ.ਸੀ.ਬੀ. ਦੀ ਲੁਧਿਆਣਾ ਵਿੱਚ ਵੱਡੀ ਕਾਰਵਾਈ, ਮੁਲਜ਼ਮ ਦੇ ਘਰੋਂ ਲੱਖਾਂ ਰੁਪਏ ਦਾ ਸਾਮਾਨ ਕੀਤਾ ਜ਼ਬਤ

International Drug Trafficking Case: ਟੀਮ ਨੇ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਮੁਲਜ਼ਮ ਸੁਰਿੰਦਰ ਕਾਲੜਾ ਦੇ ਘਰੋਂ 36 ਲੱਖ ਰੁਪਏ ਦਾ ਸਾਮਾਨ ਜ਼ਬਤ ਕਰ ਲਿਆ। ਚੰਡੀਗੜ੍ਹ ਤੋਂ ਪੁੱਜੀ ਟੀਮ ਮੁਲਜ਼ਮ ਦੇ ਘਰੋਂ ਸਾਰਾ ਸਾਮਾਨ ਟਰੱਕ ਵਿੱਚ ਲੱਦ ਕੇ ਲੈ ਗਈ।

Share:

International Drug Trafficking Case: ਅਕਸ਼ੈ ਛਾਬੜਾ ਇੰਟਰਨੈਸ਼ਨਲ ਡਰੱਗ ਤਸਕਰੀ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਜ਼ੋਨਲ ਯੂਨਿਟ ਚੰਡੀਗੜ੍ਹ ਨੇ ਅੱਜ ਲੁਧਿਆਣਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਟੀਮ ਨੇ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਮੁਲਜ਼ਮ ਸੁਰਿੰਦਰ ਕਾਲੜਾ ਦੇ ਘਰੋਂ 36 ਲੱਖ ਰੁਪਏ ਦਾ ਸਾਮਾਨ ਜ਼ਬਤ ਕਰ ਲਿਆ। ਚੰਡੀਗੜ੍ਹ ਤੋਂ ਪੁੱਜੀ ਟੀਮ ਮੁਲਜ਼ਮ ਦੇ ਘਰੋਂ ਸਾਰਾ ਸਾਮਾਨ ਟਰੱਕ ਵਿੱਚ ਲੱਦ ਕੇ ਲੈ ਗਈ। ਦਸ ਦੇਈਏ ਕਿ ਇਹ ਮਾਮਲਾ ਕਾਫੀ ਚਰਚਾ ਵਿੱਚ ਰਹਿ ਚੁੱਕਿਆ ਹੈ। 

16 ਮੁਲਜ਼ਮਾਂ ਨੂੰ ਕੀਤਾ ਗਿਆ ਸੀ ਕੇਸ ਵਿੱਚ ਨਾਮਜ਼ਦ 

ਜਾਣਕਾਰੀ ਦੇ ਮੁਤਾਬਿਕ ਨਵੰਬਰ 2022 ਵਿਚ ਦੁਬਈ ਦੀ ਇਕ ਬੇਸ ਫਰਮ ਚਲਾਉਣ ਵਾਲੇ ਦੋਸ਼ੀ ਅਕਸ਼ੈ ਛਾਬੜਾ ਦੇ ਕਰੀਬੀ ਸੁਰਿੰਦਰ ਕਾਲੜਾ ਨੇ ਉਸ ਦੇ ਸਾਥੀ ਸੰਦੀਪ ਨੂੰ 20 ਕਿਲੋ ਹੈਰੋਇਨ ਸਮੇਤ ਫੜਿਆ ਸੀ। ਉਕਤ ਮਾਮਲੇ ਤੋਂ ਬਾਅਦ ਜਾਂਚ 'ਚ ਸੁਰਿੰਦਰ ਦਾ ਨਾਂ ਸਾਹਮਣੇ ਆਇਆ, ਜੋ ਆਪਣੀ ਫਰਮ ਰਾਹੀਂ ਹੈਰੋਇਨ ਦਾ ਕਾਰੋਬਾਰ ਕਰਦਾ ਸੀ। ਇਸ ਤੋਂ ਬਾਅਦ NCB ਨੇ ਅਕਸ਼ੈ ਛਾਬੜਾ, ਸੁਰਿੰਦਰ ਕਾਲੜਾ ਸਮੇਤ ਕਰੀਬ 16 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ। ਮੁਲਜ਼ਮ ਸੁਰਿੰਦਰ ਹੁਣ ਇਸ ਮਾਮਲੇ ਸਬੰਧੀ ਸਮੱਗਲਰਾਂ ਦੀ ਜਾਇਦਾਦ ਵੇਚਣ ਵਿੱਚ ਲੱਗਾ ਹੋਇਆ ਹੈ। ਇਸ ਤਹਿਤ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ