Political Controversy: ਵਿਵਾਦਾਂ ਦੇ ਵਿਚਾਲੇ ਨਵਜੋਤ ਸਿੱਧੂ ਦੀ ਮੋਗਾ ਰੈਲੀ ਅੱਜ, ਮਾਲਵਿਕਾ ਸੂਦ ਨੇ ਹਾਈਕਮਾਂਡ ਨੂੰ ਭੇਜੀ ਸ਼ਿਕਾਇਤ

Political Controversy: ਰੈਲੀ ਨੂੰ ਲੈ ਕੇ ਪਹਿਲੇ ਹੀ ਕਾਂਗਰਸ ਦੀ ਮੋਗਾ ਇਕਾਈ ਵਿੱਚ ਭੜਥੂ ਪਿਆ ਹੋਇਆ ਹੈ। ਵਿਧਾਨ ਸਭਾ ਹਲਕੇ ਦੇ ਸਮੂਹ ਕਾਂਗਰਸੀ ਵਰਕਰ ਭੰਬਲਭੂਸੇ ਵਿੱਚ ਹਨ। ਹੁਣ ਇਹ ਕਾਟੋ-ਕਲੇਸ਼ ਰੁਕਦਾ ਨਜ਼ਰ ਨਹੀਂ ਆ ਰਿਹਾ, ਸਗੋਂ ਹੋਰ ਵੱਧਦਾ ਜਾ ਰਿਹਾ ਹੈ। ਮੋਗਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਇੰਚਾਰਜ ਮਾਲਵਿਕਾ ਸੂਦ ਨੇ ਵੀ ਸਿੱਧੂ ਖਿਲਾਫ ਮੋਰਚਾ ਖੋਲ ਦਿੱਤਾ ਹੈ।

Share:

Political Controversy: ਵਿਵਾਦਾਂ ਦੇ ਵਿਚਾਲੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ (Navjot Sidhu) ਅੱਜ ਮੋਗਾ ਵਿੱਚ ਰੈਲੀ ਕਰਨਗੇ। ਰੈਲੀ ਨੂੰ ਲੈ ਕੇ ਪਹਿਲੇ ਹੀ ਕਾਂਗਰਸ ਦੀ ਮੋਗਾ ਇਕਾਈ ਵਿੱਚ ਭੜਥੂ ਪਿਆ ਹੋਇਆ ਹੈ। ਵਿਧਾਨ ਸਭਾ ਹਲਕੇ ਦੇ ਸਮੂਹ ਕਾਂਗਰਸੀ ਵਰਕਰ ਭੰਬਲਭੂਸੇ ਵਿੱਚ ਹਨ। ਹੁਣ ਇਹ ਕਾਟੋ-ਕਲੇਸ਼ ਰੁਕਦਾ ਨਜ਼ਰ ਨਹੀਂ ਆ ਰਿਹਾ, ਸਗੋਂ ਹੋਰ ਵੱਧਦਾ ਜਾ ਰਿਹਾ ਹੈ। ਮੋਗਾ ਵਿਧਾਨ ਸਭਾ ਸੀਟ ਤੋਂ ਕਾਂਗਰਸ (Congress) ਦੀ ਇੰਚਾਰਜ ਮਾਲਵਿਕਾ ਸੂਦ (Malvika Sood) ਨੇ ਵੀ ਸਿੱਧੂ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਸ ਦੇਈਏ ਕਿ ਮਾਲਵਿਕਾ ਸੂਦ ਅਭਿਨੇਤਾ ਸੋਨੂੰ ਸੂਦ ਦੀ ਭੈਣ ਹੈ। ਮਾਲਵਿਕਾ ਨੇ ਸਿੱਧੂ ਖਿਲਾਫ ਹਾਈਕਮਾਂਡ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਮਾਲਵਿਕਾ ਦਾ ਕਹਿਣਾ ਹੈ  ਕਿ ਸਿੱਧੂ ਨੇ ਵੀ ਉਨ੍ਹਾਂ ਨੂੰ ਇਸ ਰੈਲੀ ਲਈ ਕੋਈ ਸੱਦਾ ਨਹੀਂ ਭੇਜਿਆ ਹੈ। 

ਸਿੱਧੂ 'ਤੇ ਪਾਰਟੀ ਅਨੁਸ਼ਾਸਨ ਤੋੜਨ ਦਾ ਦੋਸ਼ ਲਗਾਇਆ

ਮਾਲਵਿਕਾ ਸੂਦ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਯੋਗਿੰਦਰ ਯਾਦਵ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੂੰ ਸ਼ਿਕਾਇਤ ਵਿੱਚ ਸਿੱਧੂ 'ਤੇ ਪਾਰਟੀ ਅਨੁਸ਼ਾਸਨ ਤੋੜਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਾਰਵਾਈ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਮਾਲਵਿਕਾ ਨੇ ਮੀਟਿੰਗ ਕਰਕੇ ਸਾਰੇ ਵਰਕਰਾਂ ਨੂੰ ਸਿੱਧੂ ਦੀ ਰੈਲੀ 'ਚ ਨਾ ਜਾਣ ਦੀ ਹਦਾਇਤ ਵੀ ਕੀਤੀ ਹੈ। ਮਾਲਵਿਕਾ ਨੇ ਕਿਹਾ ਕਿ ਵਿਧਾਨ ਸਭਾ ਇੰਚਾਰਜ ਹੋਣ ਦੇ ਨਾਤੇ ਉਨ੍ਹਾਂ ਨੂੰ ਸਿੱਧੂ ਦੀ ਰੈਲੀ ਸਬੰਧੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਕੋਈ ਸੁਨੇਹਾ ਨਹੀਂ ਮਿਲਿਆ ਹੈ। ਅਜਿਹੇ 'ਚ ਇਸ ਨੂੰ ਕਾਂਗਰਸ ਦੀ ਰੈਲੀ ਕਿਵੇਂ ਕਿਹਾ ਜਾ ਸਕਦਾ ਹੈ? 

ਬੈਨਰਾਂ 'ਤੇ ਮੇਰੀ ਫੋਟੋ ਬਿਨਾਂ ਇਜਾਜ਼ਤ ਕਿਉਂ ਵਰਤੀ ਗਈ?

ਮਾਲਵਿਕਾ ਨੇ ਦੱਸਿਆ ਕਿ ਰੈਲੀ ਦੇ ਕੁਝ ਬੈਨਰਾਂ 'ਤੇ 'ਜੀਤੇਗਾ ਪੰਜਾਬ ਕਾਂਗਰਸ ਜਿੱਤੇਗੀ' ਦੇ ਨਾਅਰੇ ਨਾਲ ਛਾਪੇ ਗਏ ਹਨ, ਜਿਨ੍ਹਾਂ 'ਤੇ ਉਸ ਦੀਆਂ ਅਤੇ ਰਾਜਾ ਵੜਿੰਗ ਦੀਆਂ ਫੋਟੋਆਂ ਹਨ। ਉਨ੍ਹਾਂ ਸਿੱਧੂ 'ਤੇ ਰੋਸ ਜਾਹਰ ਕਰਦਿਆਂ ਪੁੱਛਿਆ ਕਿ ਉਨ੍ਹਾਂ ਦੀ ਫੋਟੋ ਬਿਨਾਂ ਇਜਾਜ਼ਤ ਕਿਉਂ ਵਰਤੀ ਗਈ? ਇਸ ਤੋਂ ਬਾਅਦ ਉਸ ਦੀ ਫੋਟੋ ਹਟਾ ਦਿੱਤੀ ਗਈ ਹੈ। ਮਾਲਵਿਕਾ ਨੇ ਕਿਹਾ ਕਿ ਜੋ ਵਿਅਕਤੀ ਰੈਲੀ ਕਰ ਰਿਹਾ ਹੈ ਅਤੇ ਆਪਣੀ ਫੋਟੋ ਸਮੇਤ ਸੱਦਾ ਪੱਤਰ ਭੇਜ ਰਿਹਾ ਹੈ, ਉਸ ਦਾ ਮੋਗਾ ਹਲਕੇ ਨਾਲ ਕੋਈ ਸਬੰਧ ਨਹੀਂ ਹੈ। ਇਹ ਵਿਅਕਤੀ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਹੈ।

ਸਿੱਧੂ ਗੁੱਟ ਬੋਲਿਆ- ਵਿਰੋਧ ਕਰਦੇ ਰਹੋ, ਰੈਲੀ ਸਮੇਂ ਸਿਰ ਹੋਵੇਗੀ

ਦੂਜੇ ਪਾਸੇ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਮਨਸਿਮਰਤ ਸਿੰਘ ਸ਼ੈਰੀ ਰਿਆੜ ਦਾ ਕਹਿਣਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਸਿੱਧੂ ਮੋਗਾ ਵਿੱਚ ਰੈਲੀ ਕਰ ਰਹੇ ਹਨ। ਜੇਕਰ ਇਹ ਰੈਲੀ ਕੁਝ ਕਾਂਗਰਸੀ ਆਗੂਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ ਤਾਂ ਇਸ ਵਿੱਚ ਸਿੱਧੂ ਦਾ ਕਸੂਰ ਨਹੀਂ ਹੈ। ਜੇ ਕੋਈ ਇਸ ਦਾ ਵਿਰੋਧ ਕਰੇਗਾ ਤਾਂ ਕੁਝ ਨਹੀਂ ਹੋਵੇਗਾ। ਰੈਲੀ ਸਮੇਂ ਸਿਰ ਹੀ ਹੋਵੇਗੀ।

ਇਹ ਵੀ ਪੜ੍ਹੋ