ਖੰਨਾ 'ਚ ਨਾਬਾਲਗ ਲੜਕੀ ਦਾ ਕਾਤਲ ਗ੍ਰਿਫ਼ਤਾਰ, ਖੇਤਾਂ 'ਚੋਂ ਮਿਲੀ ਸੀ ਨਗਨ ਲਾਸ਼, ਮੁਲਜ਼ਮ 2 ਬੱਚਿਆਂ ਦਾ ਪਿਤਾ

ਡੀਐੱਸਪੀ ਨੇ ਦੱਸਿਆ ਕਿ 11 ਮਾਰਚ ਦੀ ਰਾਤ ਨੂੰ ਮੁਲਜ਼ਮ ਲੜਕੀ ਨੂੰ ਰੇਲਵੇ ਲਾਈਨ ਦੇ ਨੇੜੇ ਲੈ ਆਇਆ ਅਤੇ ਉੱਥੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸਦਾ ਕਤਲ ਕਰ ਦਿੱਤਾ ਗਿਆ।

Share:

Murderer of minor girl arrested in Khanna : ਖੰਨਾ ਵਿੱਚ ਇੱਕ ਨਾਬਾਲਗ ਲੜਕੀ ਦੇ ਕਾਤਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਅੰਨ੍ਹੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਮੁਲਜ਼ਮ ਸੰਜੀਤ ਕੁਮਾਰ ਮੰਡੀ ਗੋਬਿੰਦਗੜ੍ਹ ਦੇ ਸੰਗਤ ਨਗਰ ਦਾ ਰਹਿਣ ਵਾਲਾ ਹੈ। ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਵਿਆਹਿਆ ਹੋਇਆ ਹੈ। ਉਹ ਦੋ ਬੱਚਿਆਂ ਦਾ ਪਿਤਾ ਹੈ। ਮ੍ਰਿਤਕ ਲੜਕੀ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਲਰਾਮਪੁਰ, ਤਹਿਸੀਲ ਉਤਰੌਲਾ ਦੀ ਰਹਿਣ ਵਾਲਾ ਸੀ। ਜਦੋਂਕਿ ਮੁਲਜ਼ਮ ਸੰਜੀਤ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੀ ਸਿਮਰੀ ਬਖਤਿਆਰਪੁਰ ਤਹਿਸੀਲ ਦੇ ਤੁਲਸੀਆ ਪਿੰਡ ਦਾ ਰਹਿਣ ਵਾਲਾ ਹੈ। 

ਲੜਕੀ ਨੂੰ ਮੋਬਾਈਲ ਲੈ ਕੇ ਦਿੱਤਾ

ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਘਰ ਦੇ ਨੇੜੇ ਸੰਜੀਤ ਕੁਮਾਰ ਦਾ ਕੰਮ ਚੱਲ ਰਿਹਾ ਸੀ, ਉੱਥੇ ਸੰਜੀਤ ਨੇ ਨਾਬਾਲਗ ਲੜਕੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ।  ਲੜਕੀ ਨੂੰ ਮੋਬਾਈਲ ਫ਼ੋਨ ਲੈਕੇ ਦਿੱਤਾ।  ਇਹ ਲੜਕੀ 11 ਮਾਰਚ ਨੂੰ ਸ਼ਾਮ 6:30 ਵਜੇ ਦੇ ਕਰੀਬ ਆਪਣੇ ਘਰੋਂ ਲਾਪਤਾ ਹੋ ਗਈ ਸੀ।  ਮੰਡੀ ਗੋਬਿੰਦਗੜ੍ਹ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਵੀਰਵਾਰ ਸਵੇਰੇ ਇਸ ਲੜਕੀ ਦੀ ਲਾਸ਼ ਖੰਨਾ ਦੇ ਅਲੌੜ ਪਿੰਡ ਵਿਖੇ ਰੇਲਵੇ ਲਾਈਨ ਦੇ ਨਾਲ ਕਣਕ ਦੇ ਖੇਤਾਂ ਵਿੱਚ ਨਗਨ ਹਾਲਤ ਵਿੱਚ ਮਿਲੀ ਸੀ। 

ਸੋਸ਼ਲ ਮੀਡੀਆ ਤੋਂ ਹੋਈ ਪਛਾਣ

ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਲਾਂ ਪਛਾਣ ਨਹੀਂ ਹੋ ਸਕੀ ਸੀ। ਜਦੋਂ ਪੁਲਿਸ ਨੇ ਮ੍ਰਿਤਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਤਾਂ ਮੰਡੀ ਗੋਬਿੰਦਗੜ੍ਹ ਤੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਪੁਲਿਸ ਕੋਲ ਆਏ ਅਤੇ ਆਪਣੀ ਧੀ ਦੀ ਪਛਾਣ ਕੀਤੀ। ਇਸ ਤੋਂ ਬਾਅਦ ਮ੍ਰਿਤਕਾ ਦੀ ਭੈਣ ਅਨੀਤਾ ਰਾਜਪੂਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਕੰਮ ਕਰਨ ਵਾਲੇ ਰਾਜ ਮਿਸਤਰੀ ਸੰਜੀਤ ਕੁਮਾਰ ਨੇ ਉਸਦੀ ਭੈਣ ਲਈ ਇੱਕ ਮੋਬਾਈਲ ਫੋਨ ਖਰੀਦਿਆ ਸੀ।  ਉਸਨੂੰ ਸੰਜੀਤ 'ਤੇ ਸ਼ੱਕ ਸੀ।  ਇਸ ਤੋਂ ਬਾਅਦ ਪੁਲਿਸ ਨੇ ਸੰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੰਜੀਤ ਨੇ ਆਪਣਾ ਅਪਰਾਧ ਕਬੂਲ ਕਰ ਲਿਆ।  ਡੀਐੱਸਪੀ ਨੇ ਦੱਸਿਆ ਕਿ 11 ਮਾਰਚ ਦੀ ਰਾਤ ਨੂੰ ਦੋਸ਼ੀ ਲੜਕੀ ਨੂੰ ਰੇਲਵੇ ਲਾਈਨ ਦੇ ਨੇੜੇ ਲੈ ਆਇਆ ਅਤੇ ਉੱਥੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।  ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸਦਾ ਕਤਲ ਕਰ ਦਿੱਤਾ ਗਿਆ।
 

ਇਹ ਵੀ ਪੜ੍ਹੋ