Jalandhar Crime: 'ਆਪ' ਵਰਕਰ ਨੇ ਸਾਥੀਆਂ ਨਾਲ ਮਿਲਕੇ ਫੈਕਟਰੀ ਮਾਲਿਕ ਦੀ ਕੀਤੀ ਹੱਤਿਆ, ਗਰਭਵਤੀ ਪਤਨੀ ਨੂੰ ਵੀ ਕੀਤਾ ਜ਼ਖਮੀ

ਲੱਖ ਯਤਨਾਂ ਦੇ ਬਾਵਜੂਦ ਵੀ ਪੰਜਾਬ ਚੋਂ ਕ੍ਰਾਈਮ ਖਤਮ ਨਹੀਂ ਹੋ ਰਿਹਾ ਹੈ। ਆਏ ਦਿਨ ਸੂਬੇ ਵਿੱਚ ਲੁੱਟ ਅਤੇ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਹੁਣ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਆਪ ਵਰਕਰ ਨੇ ਸਾਥੀਆਂ ਨਾਲ ਮਿਲਕੇ ਇੱਕ ਫੈਟਕਰੀ ਮਾਲਿਕ ਦੀ ਹੱਤਿਆ ਕਰ ਦਿੱਤੀ ਤੇ ਉਸਦੀ ਗਰਭਵਤੀ ਪਤਨੀ ਨੂੰ ਵੀ ਜਖਮੀ ਕਰ ਦਿੱਤਾ।  

Share:

ਪੰਜਾਬ ਨਿਊਜ। ਪੰਜਾਬ ਦੇ ਜਲੰਧਰ 'ਚ ਐਤਵਾਰ ਰਾਤ ਨੂੰ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬਸਤੀ ਸ਼ੇਖ ਦੇ ਚਾਏ ਆਮ ਮੁਹੱਲੇ ਦੀ ਹੈ। ਮ੍ਰਿਤਕ ਆਪਣੀ ਗਰਭਵਤੀ ਪਤਨੀ ਨੂੰ ਦਵਾਈ ਦਿਵਾਉਣ ਲਈ ਬਾਈਕ 'ਤੇ ਲੈ ਕੇ ਜਾ ਰਿਹਾ ਸੀ। ਰਸਤੇ ਵਿੱਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਨੌਜਵਾਨ ਦੇ ਸਿਰ, ਪਿੱਠ ਅਤੇ ਪੇਟ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਰੀਬ 17 ਵਾਰ ਕੀਤੇ। ਇੱਥੋਂ ਤੱਕ ਕਿ ਨੌਜਵਾਨ ਦੀਆਂ ਆਂਦਰਾਂ ਵੀ ਬਾਹਰ ਆ ਗਈਆਂ। ਮ੍ਰਿਤਕ ਦੀ ਪਛਾਣ ਅੰਕਿਤ ਜੰਬਾ (26) ਵਾਸੀ ਬਸਤੀ ਵਜੋਂ ਹੋਈ ਹੈ। ਅੰਕਿਤ ਇੱਕ ਪਲਾਸਟਿਕ (ਟੂਲ) ਫੈਕਟਰੀ ਦਾ ਮਾਲਕ ਸੀ। ਆਮ ਆਦਮੀ ਪਾਰਟੀ ਦੇ ਵਰਕਰ ਕਰਨ ਮੱਲੀ ਅਤੇ ਉਸ ਦੇ ਸਾਥੀਆਂ 'ਤੇ ਕਤਲ ਦੇ ਦੋਸ਼ ਲੱਗੇ ਹਨ।

ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ‘ਆਪ’ ਵਰਕਰ ਕਰਨ ਮੱਲੀ, ਸੋਨੂੰ, ਅਜੈ, ਸੰਨੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਮੁਲਜ਼ਮ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸੇ ਰੰਜਿਸ਼ ਕਾਰਨ ਉਸ 'ਤੇ ਹਮਲਾ ਕੀਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਮੁਲਜ਼ਮ ਮੱਲੀ ਇਲਾਕੇ ਵਿੱਚ ਨਸ਼ਾ ਵੇਚਦਾ ਹੈ।

ਚਾਰ ਸਾਲ ਪਹਿਲਾਂ ਹਇਆ ਸੀ ਮਨਦੀਪ ਦਾ ਵਿਆਹ

ਮਨੀ ਨੇ ਦੱਸਿਆ ਕਿ ਅੰਕਿਤ ਦਾ ਵਿਆਹ 4 ਸਾਲ ਪਹਿਲਾਂ ਮਨੀਸ਼ਾ ਨਾਲ ਹੋਇਆ ਸੀ। ਮਨੀਸ਼ਾ ਹੁਣ 4 ਮਹੀਨੇ ਦੀ ਗਰਭਵਤੀ ਹੈ। ਪਰਿਵਾਰ ਬਹੁਤ ਖੁਸ਼ ਸੀ। ਮਨੀਸ਼ਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਪਤੀ ਅੰਕਿਤ ਨਾਲ ਬਾਈਕ 'ਤੇ ਸਵਾਰ ਹੋ ਕੇ ਦਵਾਈ ਲੈਣ ਅਤੇ ਸਹੁਰੇ ਘਰ ਜਾ ਰਹੀ ਸੀ। ਜਦੋਂ ਉਹ ਮੁਹੱਲਾ ਚਾਈ ਮਾਂਗੋ ਤੋਂ ਬਾਹਰ ਨਿਕਲਿਆ ਤਾਂ ਸੋਨੂੰ ਨਾਮਕ ਇੱਕ ਸਥਾਨਕ ਅਪਰਾਧੀ ਨੇ ਉਸਦੀ ਬਾਈਕ ਉਸਦੇ ਘਰ ਦੇ ਬਾਹਰ ਰੋਕ ਲਈ।

 ਕਰੀਬ 5 ਮਿੰਟ ਤੱਕ ਚੱਲੀ ਖੂਨੀ ਖੇਡ 

ਜਿਵੇਂ ਹੀ ਬਾਈਕ ਰੋਕੀ ਗਈ ਤਾਂ ਸੋਨੂੰ ਨੇ ਆਪਣੇ ਪਿਤਾ ਅਤੇ ਦੋਸਤ ਕਰਨ ਮੱਲੀ ਸਮੇਤ 6 ਲੋਕਾਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੇ ਪਤੀ ਨੂੰ ਛੁਡਾਉਣ ਲਈ ਅੱਗੇ ਵਧੀ ਤਾਂ ਦੋਸ਼ੀਆਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਹੱਥ 'ਤੇ ਗੰਭੀਰ ਸੱਟ ਲੱਗ ਗਈ। ਕਰੀਬ 5 ਮਿੰਟ ਤੱਕ ਚੱਲੀ ਖੂਨੀ ਖੇਡ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਪਤੀ ਨੂੰ ਹਸਪਤਾਲ ਲਿਜਾਣ ਲਈ ਬੇਨਤੀ ਕੀਤੀ ਪਰ ਕਿਸੇ ਨੇ ਮਦਦ ਨਹੀਂ ਕੀਤੀ।।

ਬੀਜੇਪੀ ਆਗੂ ਨੇ ਕੀਤੀ ਮਦਦ 

ਮਨੀਸ਼ਾ ਨੇ ਇਲਜ਼ਾਮ ਲਾਇਆ ਕਿ ਆਸ-ਪਾਸ ਦੇ ਲੋਕ ਵੀ ਡਰੇ ਹੋਏ ਸਨ ਕਿ ਮੱਲੀ ਗੈਂਗ ਉਨ੍ਹਾਂ 'ਤੇ ਵੀ ਹਮਲਾ ਕਰ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਾਣਕਾਰ ਭਾਜਪਾ ਨੇਤਾ ਅਮਿਤ ਤਨੇਜਾ ਨੂੰ ਮੌਕੇ 'ਤੇ ਬੁਲਾਇਆ ਅਤੇ ਉਨ੍ਹਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਅੰਕਿਤ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਪਰ ਕੁਝ ਸਮੇਂ ਬਾਅਦ ਅੰਕਿਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਹਸਪਤਾਲ ਨੇ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਸਿਵਲ ਹਸਪਤਾਲ 'ਚ ਤਿੰਨ ਥਾਣਿਆਂ ਦੀ ਪੁਲਿਸ ਕੀਤੀ ਤੈਨਾਤ 

ਮਨੀਸ਼ਾ ਨੇ ਦੱਸਿਆ ਕਿ ਮੌਤ ਤੋਂ ਬਾਅਦ ਪੂਰੇ ਸਿਵਲ ਹਸਪਤਾਲ 'ਚ ਅੰਕਿਤ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਇਕੱਠ ਹੋ ਗਿਆ। ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਅਧਿਕਾਰੀਆਂ ਨੇ ਸਿਵਲ ਹਸਪਤਾਲ ਅਤੇ ਵਾਰਦਾਤ ਵਾਲੀ ਥਾਂ 'ਤੇ ਕਰੀਬ ਤਿੰਨ ਥਾਣਿਆਂ ਦੀ ਪੁਲਸ ਤਾਇਨਾਤ ਕਰ ਦਿੱਤੀ ਸੀ। ਮ੍ਰਿਤਕ ਅੰਕਿਤ ਜੰਬਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅੰਕਿਤ ਜੰਬਾ ਦਾ ਕਰਨ ਮੱਲੀ ਅਤੇ ਉਸ ਦੇ ਸਾਥੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।

ਦੋ ਸਾਲ ਦੀ ਸਜ਼ਾ ਕੱਟਕੇ ਬਾਹਰ ਆਇਆ ਸੀ ਮੁਲਜ਼ਮ

ਮੁਲਜ਼ਮਾਂ ਨੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਜੰਬਾ ਵੱਲੋਂ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਕਰਾਸ ਕੇਸ ਦਰਜ ਕੀਤਾ ਗਿਆ ਜਿਸ ਵਿੱਚ ਜੰਬਾ ਵੀ 2 ਸਾਲ ਦੀ ਸਜ਼ਾ ਕੱਟ ਕੇ ਬਾਹਰ ਆਇਆ। ਮਨੀਸ਼ਾ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਉਸ ਦੇ ਪਤੀ ਨਾਲ ਦੁਸ਼ਮਣੀ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਬੰਧੀ ਉਨ੍ਹਾਂ ਪਹਿਲਾਂ ਵੀ ਪੁਲੀਸ ਨੂੰ ਸੂਚਿਤ ਕੀਤਾ ਸੀ ਪਰ ਪੁਲੀਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ