ਨਾਲੀ ਦੇ ਪਾਣੀ ਪਿੱਛੇ ਸਾਬਕਾ ਫੌਜੀ ਦਾ ਕਤਲ 

ਗੁਆਂਢੀ ਵੀ ਸਾਬਕਾ ਫੌਜੀ ਸੀ। ਜਿਸਨੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਬਜ਼ੁਰਗ ਦੀ ਮੌਤ ਹੋ ਗਈ। ਪਾਣੀ ਦੀ ਨਿਕਾਸੀ ਪਿੱਛੇ ਦੋਵੇਂ ਧਿਰਾਂ ਦਰਮਿਆਨ ਕਾਫੀ ਸਮੇਂ ਤੋਂ ਝਗੜਾ ਹੁੰਦਾ ਆ ਰਿਹਾ ਸੀ। 

Share:

ਲੁਧਿਆਣਾ ਦੇ ਨੇੜਲੇ ਪਿੰਡ ਢੈਪਈ ਵਿਖੇ 70 ਸਾਲਾ ਸਾਬਕਾ ਫ਼ੌਜੀ ਸ਼ਿੰਗਾਰਾ ਸਿੰਘ ਦਾ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ ਸੀ ਜਿਸਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗੁਆਂਢੀ ਵੀ ਸਾਬਕਾ ਫੌਜੀ ਹੈ।ਜਿਸਨੇ ਗੁੱਸੇ ਵਿੱਚ ਆ ਕੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। 

ਪੁਲਿਸ ਨੇ ਦਰਜ ਕੀਤਾ ਕਤਲ ਕੇਸ 

ਮੁੱਲਾਂਪੁਰ ਦਾਖਾ ਦੇ ਡੀਐੱਸਪੀ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਫ਼ੌਜ ਵਿੱਚ ਨੌਕਰੀ ਕਰਨ ਮਗਰੋਂ ਪੰਜਾਬ ਪੁੁਲਿਸ ਵਿੱਚ ਭਰਤੀ ਹੋ ਕੇ ਸੇਵਾ ਮੁੁਕਤ ਹੋਇਆ ਸੀ। ਉਸਦਾ ਗੁੁਆਂਢੀ ਜਗਦੀਪ ਸਿੰਘ ਵੀ ਸਾਬਕਾ ਫੌਜੀ ਹੈ। ਉਸ ਨਾਲ ਪਿਛਲੇ ਲੰਮੇ ਸਮੇਂ ਤੋਂ ਲੜਾਈ-ਝਗੜਾ ਚੱਲ ਰਿਹਾ ਸੀ ਅਤੇ ਵੀਰਵਾਰ ਦੁੁਪਹਿਰ ਨੂੰ ਜਗਦੀਪ ਸਿੰਘ ਨੇ ਸ਼ਿੰਗਾਰਾ ਸਿੰਘ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਸਿਰ ’ਚ ਰਾਡ ਵੱਜਣ ਕਾਰਨ ਸ਼ਿੰਗਾਰਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਸ਼ਿੰਗਾਰਾ ਸਿੰਘ ਦੀ ਪਤਨੀ ਗੁੁਰਮੀਤ ਕੌਰ ਦੇ ਬਿਆਨਾਂ ’ਤੇ ਥਾਣਾ ਜੋਧਾਂ ਵਿਖੇ ਜਗਦੀਪ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁੁਰੂ ਕਰ ਦਿੱਤੀ ਗਈ। 

ਇਹ ਵੀ ਪੜ੍ਹੋ