ਟੀਚਰ ਪਤਨੀ ਨਾਲ ਰਹਿੰਦਾ ਸੀ ਝਗੜਾ, ਰੰਜਿਸ਼ ਚ ਪਤੀ ਨੇ ਕੀਤਾ ਕਤਲ

ਲੁਧਿਆਣਾ ਦੇ ਜਮਾਲਪੁਰ ਦੀ ਮੁੰਡੀਆਂ ਰੋਡ ਸਥਿਤ ਮੁਹੱਲਾ ਗਾਰਡਨ ਸਿਟੀ ਵਿੱਚ ਐਤਵਾਰ ਦੇਰ ਰਾਤ ਹੋਏ ਟਿਊਸ਼ਨ ਟੀਚਰ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪਤੀ ਨੇ ਹੀ ਉਸਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਮਹਿਲਾ ਅਧਿਆਪਕ ਦਾ ਅਕਸਰ ਆਪਣੇ ਪਤੀ ਅਤੇ ਦੋ ਮਤਰੇਏ ਬੱਚਿਆਂ ਨਾਲ ਝਗੜਾ ਰਹਿੰਦਾ ਸੀ। ਇਸ ਕਾਰਨ ਗੁੱਸੇ ਵਿੱਚ […]

Share:

ਲੁਧਿਆਣਾ ਦੇ ਜਮਾਲਪੁਰ ਦੀ ਮੁੰਡੀਆਂ ਰੋਡ ਸਥਿਤ ਮੁਹੱਲਾ ਗਾਰਡਨ ਸਿਟੀ ਵਿੱਚ ਐਤਵਾਰ ਦੇਰ ਰਾਤ ਹੋਏ ਟਿਊਸ਼ਨ ਟੀਚਰ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪਤੀ ਨੇ ਹੀ ਉਸਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਮਹਿਲਾ ਅਧਿਆਪਕ ਦਾ ਅਕਸਰ ਆਪਣੇ ਪਤੀ ਅਤੇ ਦੋ ਮਤਰੇਏ ਬੱਚਿਆਂ ਨਾਲ ਝਗੜਾ ਰਹਿੰਦਾ ਸੀ। ਇਸ ਕਾਰਨ ਗੁੱਸੇ ਵਿੱਚ ਪਤੀ ਨੇ ਉਸ ਦਾ ਕਤਲ ਕਰ ਦਿੱਤਾ। ਸੋਮਵਾਰ ਨੂੰ ਪੁਲਸ ਨੇ ਪਤੀ ਡਡਵਾਲ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਏਡੀਸੀਪੀ-4 ਤੁਸ਼ਾਰ ਗੁਪਤਾ, ਏਸੀਪੀ ਇੰਡਸਟਰੀਅਲ ਏਰੀਆ ਏ ਜਤਿੰਦਰ ਕੁਮਾਰ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਜਦੋਂ ਪੁਲਿਸ ਨੇ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦੀ ਪਤਨੀ ਪੂਜਾ ਪਹਿਲੀ ਪਤਨੀ ਤੋਂ ਹੋਏ ਦੋਵੇਂ ਬੱਚੇ ਲੜਦੀ ਰਹਿੰਦੀ ਸੀ। ਇਸ ਕਾਰਨ ਉਹ ਉਸ ਨਾਲ ਨਰਾਜ਼ਗੀ ਰੱਖਣ ਲੱਗਾ। ਉਸ ਨੇ ਦੱਸਿਆ ਕਿ ਉਸ ਦਾ ਪੂਜਾ ਨਾਲ ਦੂਜਾ ਵਿਆਹ ਹੋਇਆ ਸੀ, ਉਸ ਦੇ ਪਹਿਲੇ ਵਿਆਹ ਤੋਂ 2 ਬੱਚੇ ਹਨ ਅਤੇ ਦੂਜੇ ਵਿਆਹ ਤੋਂ ਵੀ 2 ਬੱਚੇ ਹਨ। ਪਰ ਪੂਜਾ ਅਕਸਰ ਦੋਹਾਂ ਬੱਚਿਆਂ ਨਾਲ ਗਲਤ ਵਿਵਹਾਰ ਕਰਦੀ ਸੀ। ਇਸ ਕਾਰਨ ਉਸ ਨੇ ਬਲੇਡ ਵਰਗੇ ਹਥਿਆਰ ਨਾਲ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ।

ਪਹਿਲੇ ਗਿਆ ਫਗਵਾੜਾ, ਫਿਰ ਰਾਤ ਨੂੰ ਆ ਕੇ ਕਰ ਦਿੱਤਾ ਕਤਲ

ਪੁਲਿਸ ਨੇ ਦੱਸਿਆ ਕਿ ਦੋਸ਼ੀ ਧੋਖਾ ਦੇਣ ਲਈ 5 ਨਵੰਬਰ ਨੂੰ ਸਵੇਰੇ 6 ਵਜੇ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਫਗਵਾੜਾ ਆਪਣੇ ਭਰਾ ਕੋਲ ਜਾ ਰਿਹਾ ਹੈ। ਚਲਾਕੀ ਨਾਲ ਉਹ ਫਗਵਾੜਾ ਜਾ ਕੇ ਪਰਿਵਾਰ ਨੂੰ ਵੀਡੀਓ ਅਤੇ ਫੋਨ ਕਾਲਾਂ ਕਰਦਾ ਰਿਹਾ। ਪਰ ਡਡਵਾਲ ਕੁਮਾਰ ਰਾਤ 11 ਵਜੇ ਬੱਸ ਰਾਹੀਂ ਲੁਧਿਆਣਾ ਆਏ ਅਤੇ ਕਤਲ ਕਰਕੇ ਫਿਰ ਵਾਪਸ ਫਗਵਾੜਾ ਚਲੇ ਗਿਆ। ਸੋਮਵਾਰ ਨੂੰ ਜਦੋਂ ਉਸ ਦੇ ਗੁਆਂਢੀਆਂ ਨੇ ਉਸ ਨੂੰ ਪੂਜਾ ਦੇ ਕਤਲ ਦੀ ਸੂਚਨਾ ਦਿੱਤੀ ਤਾਂ ਉਹ ਲੁਧਿਆਣਾ ਆ ਗਿਆ ਅਤੇ ਡਰਾਮਾ ਕਰਨ ਲੱਗਾ। ਪਰ ਪੁਲਿਸ ਨੂੰ ਉਸ ਤੇ ਹੀ ਸ਼ੱਕ ਗਿਆ ਅਤੇ ਸਖਤੀ ਨਾਲ ਪੁੱਛਗਿੱਛ ਕਰਨ ਦੇ ਮਾਮਲਾ ਸੁਲਝਾ ਲਿਆ।