ਨਗਰ ਨਿਗਮ ਕਮਿਸ਼ਨਰ ਨੇ 7 ਮੁਲਾਜ਼ਮ ਕੀਤੇ ਮੁਅੱਤਲ,ਮਾਮਲਾ ਬੋਗਸ ਬੈਂਕ ਖ਼ਾਤਿਆਂ 'ਚ 1.75 ਕਰੋੜ ਰੁਪਏ ਟਰਾਂਸਫਰ ਕਰਨ ਦਾ

ਉਥੇ ਡਿਵੀਜ਼ਨ ਨੰਬਰ ਪੰਜ ਥਾਣੇ ਵਿੱਚ 44 ਸ਼ੱਕੀ ਲੋਕਾਂ ਅਤੇ ਅੱਠ ਕਰਮਚਾਰੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਨਿਗਮ ਨੇ ਪੁਲਿਸ ਨੂੰ ਪੱਤਰ ਲਿਖਿਆ ਹੈ।

Share:

ਹਾਈਲਾਈਟਸ

  • ਬੋਗਸ ਬੈਂਕ ਖਾਤਿਆਂ ਵਿੱਚ 1.75 ਕਰੋੜ ਰੁਪਏ ਟਰਾਂਸਫਰ ਕਰਨ ਦੇ ਮਾਮਲਿਆਂ ਵਿੱਚ 7 ਨਿਗਮ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਬੋਗਸ ਬੈਂਕ ਖਾਤਿਆਂ ਵਿੱਚ 1.75 ਕਰੋੜ ਰੁਪਏ ਟਰਾਂਸਫਰ ਕਰਨ ਦੇ ਮਾਮਲਿਆਂ ਵਿੱਚ 7 ਨਿਗਮ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਕਮਿਸ਼ਨਰ ਦੇ ਵੱਲੋਂ 12 ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੱਸੀਏ ਕਿ ਸਸਪੈਂਡ ਹੋਣ ਵਾਲਿਆਂ ਵਿੱਚ ਸੈਨੇਜਰੀ ਇੰਸਪੈਕਟਰ, ਅਮਲਾ ਕਲਰਕ ਅਤੇ ਸਫ਼ਾਈ ਸੇਵਕ ਦੇ ਅਹੁਦੇ ਤੇ ਕਰਮਚਾਰੀ ਤਾਇਨਾਤ ਰਹੇ ਹਨ।

 

ਨਗਰ ਨਿਗਮ ਕਮਿਸ਼ਨਰ ਨੇ ਪੱਤਰ ਲਿੱਖ ਮੰਗਿਆ ਸੀ ਮੁਲਾਜ਼ਮਾਂ ਦਾ ਰਿਕਾਰਡ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਨਿਗਮ ਦੇ ਮੁਲਾਜ਼ਮਾਂ ਨੂੰ ਮੁਲਾਜ਼ਮ ਦੱਸ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਕਰੀਬ 1.75 ਕਰੋੜ ਰੁਪਏ ਟਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪ੍ਰਿੰਸੀਪਲ ਅਕਾਊਂਟੈਂਟ ਜਨਰਲ ਪੰਜਾਬ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਪੱਤਰ ਲਿਖ ਕੇ 46 ਮੁਲਾਜ਼ਮਾਂ ਦਾ ਰਿਕਾਰਡ ਮੰਗਿਆ ਸੀ। ਕੈਗ ਦੀ ਜਾਂਚ ਰਿਪੋਰਟ ' ਦੱਸਿਆ ਗਿਆ ਸੀ ਕਿ 46 ਬੈਂਕ ਖਾਤਿਆਂ 'ਚ ਕਰੀਬ 2 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਸਨ। ਪੱਤਰ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਵੀ ਦਿੱਤੇ ਗਏ ਸਨ ਜਿਨ੍ਹਾਂ ਦੇ ਖਾਤੇ ਵਿੱਚ ਪੈਸੇ ਭੇਜੇ ਗਏ ਸਨ। ਕੈਗ ਨੇ ਸਰਵਿਸ ਬੁੱਕ, ਸਟੈਪ ਅੱਪ ਆਰਡਰ, ਪੇਅ ਆਰਡਰਾਂ ਦੀ ਮੁੜ ਕਾਸਟ, ਈਸੀਆਰ ਰਜਿਸਟਰ, ਬੈਂਕ ਖਾਤਿਆਂ ਨਾਲ ਸਬੰਧਤ ਲੋਕਾਂ ਦੇ ਬੈਂਕ ਸਟੇਟਮੈਂਟਾਂ ਬਾਰੇ ਵਿਸਤ੍ਰਿਤ ਰਿਪੋਰਟਾਂ ਅਤੇ ਰਿਕਾਰਡ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ਸਬੰਧੀ ਵਾਲਮੀਕਿ ਸੇਵਕ ਸੰਘ ਦੇ ਮੁਖੀ ਵਿੱਕੀ ਸਹੋਤਾ ਨੇ ਨਿਗਮ ਕਮਿਸ਼ਨਰ ਨੂੰ ਪੱਤਰ ਸੌਂਪ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮਾਮਲੇ ਦੀ ਜਾਂਚ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੂੰ ਸੌਂਪੀ ਸੀ।

 

ਜਾਂਚ ਵਿੱਚ ਦਸਤਾਵੇਜਾਂ ਨਾਲ ਛੇੜਛਾੜ ਆਈ ਸਾਹਮਣੇ

ਜਾਂਚ ਅਧਿਕਾਰੀ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਇਸ ਮਾਮਲੇ ਸਬੰਧੀ ਮੈਡੀਕਲ ਅਫ਼ਸਰ ਡਾ. ਗੁਲਸ਼ਨ ਰਾਏ ਤੋਂ ਰਿਪੋਰਟ ਮੰਗੀ ਸੀ। ਡਾ. ਰਾਏ ਦੀ ਅਗਵਾਈ ਵਿਚ ਦਫ਼ਤਰ ਵਿੱਚ ਤਾਇਨਾਤ ਸਟਾਫ਼ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤੇ ਪੁਰਾਣੀਆਂ ਫਾਈਲਾਂ ਵਿੱਚ ਮੌਜੂਦ ਦਸਤਾਵੇਜ਼ਾਂ ਦੀ ਜਾਂਚ ਕੀਤੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਗਬਨ ਮਾਮਲੇ ' ਦਸਤਾਵੇਜ਼ਾਂ ਨਾਲ ਵੀ ਛੇੜਛਾੜ ਕੀਤੀ ਗਈ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਬਕਾਇਆ ਰਾਸ਼ੀ ਸਿਰਫ਼ ਤਿੰਨ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਗਈ ਹੈ ਜਦਕਿ ਬਾਕੀ 44 ਬੈਂਕ ਖਾਤਿਆਂ ਵਿੱਚ ਨਿਗਮ ਮੁਲਾਜ਼ਮਾਂ ਦੇ ਨਹੀਂ ਹਨ। ਨਗਰ ਨਿਗਮ ਨੇ 44 ਜਾਅਲੀ ਬੈਂਕ ਖਾਤਾਧਾਰਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਪੱਤਰ ਲਿਖਿਆ ਹੈ।  ਮੁਅੱਤਲ ਦੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ ਹੈ। ਮੁਲਜ਼ਮਾਂ ਤੋਂ ਵਸੂਲੀ ਵੀ ਕੀਤੀ ਜਾਵੇਗੀ। 44 ਬੋਗਸ ਬੈਂਕ ਖਾਤਿਆਂ ਵਿੱਚ ਰਾਸ਼ੀ ਜਾਣ ਅਤੇ ਕਰਮਚਾਰੀਆਂ ਉਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਕਰਮਚਾਰੀਆਂ ਨੂੰ ਭੁਗਤਾਨ ਦੇ ਸਬੰਧ ਵਿੱਚ ਆਡਿਟ ਵੀ ਕਰਵਾਇਆ ਜਾਵੇਗਾ।

 

ਇਹ ਮੁਲਾਜ਼ਮ ਕੀਤਾ ਗਏ ਮੁਅੱਤਲ
ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱ ਰਾਜੇਸ਼ ਕੁਮਾਰ, ਅਮਲਾ ਕਲਰਕ ਹੁਣ ਸੈਨੇਟਰੀ ਇੰਸਪੈਕਟਰ ਜਲੰਧਰ,ਰਮੇਸ਼ ਕੁਮਾਰ ਸਫ਼ਾਈ ਸੇਵਕ, ਮਿੰਟੂ ਕੁਮਾਰ ਸਫ਼ਾਈ ਸੇਵਕ,ਹੇਮਰਾਜ ਅਮਲਾ ਕਲਰਕ, ਸੈਨੇਟਰੀ ਇੰਸਪੈਕਟਰ ਲੁਧਿਆਣਾ,ਹਰਸ਼ ਗਰੋਵਰ, ਅਮਲਾ ਕਲਰਕ, ਮਨੀਸ਼ ਮਲਹੋਤਰਾ ਅਮਲਾ ਕਲਰਕ,ਕਮਲ ਕੁਮਾਰ ਸਫ਼ਾਈ ਸੇਵਕ ਸ਼ਾਮਲ ਹਨ।

ਇਹ ਵੀ ਪੜ੍ਹੋ