ਬਰਾਤ ਵਾਲੀ ਕਾਰ ਦੇ ਡਰਾਈਵਰ ਤੇ ਚਲਾਈਆਂ ਤਾਬੜਤੋੜ ਗੋਲੀਆਂ, ਹਾਲਤ ਗੰਭੀਰ

ਗੋਲੀ ਚਲਾਉਣ ਵਾਲੇ ਕਾਰ ਵਿੱਚ ਹੀ ਸਵਾਰ ਸਨ। ਫਿਲਹਾਲ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਦਸੇ ਜਾ ਰਹੇ ਹਨ। ਹਜੇ ਤੱਕ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ। ਗੋਲੀ ਚਲਾਉਣ ਦਾ ਕੋਈ ਵੀ ਕਾਰਣ ਸਾਹਮਣੇ ਨਹੀਂ ਆਇਆ ਹੈ। 

Share:

ਮੋਗਾ ਤੋਂ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਸ਼ੁੱਕਰਵਾਰ ਸਵੇਰੇ ਬਰਾਤ ਵਾਲੀ ਕਾਰ ਚੱਲਾ ਰਹੇ ਸਵਾਰ ਡਰਾਈਵਰ ਦੇ 3 ਲੋਕਾਂ ਨੇ ਗੋਲੀਆਂ ਮਾਰ ਦਿੱਤੀ। ਉਸਦੇ 2 ਗੋਲਿਆਂ ਲਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਦੀ ਪਛਾਣ ਨਵਦੀਪ ਸਿੰਘ ਵਾਸੀ ਪੁਰਾਣਾ ਮੋਗਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਕਾਰ ਵਿੱਚ ਹੀ ਸਵਾਰ ਸਨ। ਫਿਲਹਾਲ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਦਸੇ ਜਾ ਰਹੇ ਹਨ। ਹਜੇ ਤੱਕ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ। ਗੋਲੀ ਚਲਾਉਣ ਦਾ ਕੋਈ ਵੀ ਕਾਰਣ ਸਾਹਮਣੇ ਨਹੀਂ ਆਇਆ ਹੈ। ਮੌਕ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਸਿਆ ਕਿ ਪਿੰਡ ਸਿੰਘਾਵਾਲਾ ਨੇੜੇ ਕਾਰ ਸਵਾਰਾਂ ਨੇ ਗੋਲੀ ਚਲਾਈ ਹੈ। ਹਜੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਕੁੱਝ ਦਸਿਆ ਜਾ ਸਕਦਾ ਹੈ।

ਡਰਾਇਵਰ ਨੇ ਦੋਸਤ ਨੂੰ ਫੋਨ ਕਰਕੇ ਬੁਲਾਇਆ, ਉਸਨੇ ਪਹੁੰਚਾਇਆ ਹਸਪਤਾਲ

ਜਾਣਕਾਰੀ ਮੁਤਾਬਕ ਨਵਦੀਪ ਨੇ ਬਾਗਾ ਪੁਰਾਣਾ ਤੋਂ ਵਿਆਹ ਦੀ ਬਰਾਤ ਕੱਢਣੀ ਸੀ। ਇਸ ਦੇ ਲਈ ਉਸਨੇ ਮੋਗਾ ਦੀ ਇੱਕ ਦੁਕਾਨ ਵਿੱਚ ਕਾਰ ਸਜਵਾਈ ਸੀ। ਇਸ ਦੌਰਾਨ ਉਹ ਜਿਵੇਂ ਹੀ ਆਪਣੀ ਕਾਰ ਲੈ ਕੇ ਦੁਕਾਨ ਤੋਂ ਬਾਹਰ ਆਇਆ ਤਾਂ ਦੋ ਵਿਅਕਤੀ ਉਸ ਦੀ ਕਾਰ 'ਚ ਸਵਾਰ ਹੋ ਗਏ। ਇਨ੍ਹਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਹ ਵੀ ਵਿਆਹ ਕਰਨ ਜਾ ਰਹੇ ਹਨ। ਨਵਦੀਪ ਅਨੁਸਾਰ ਜਦੋਂ ਉਹ ਕਾਰ ਲੈ ਕੇ ਜਾ ਰਿਹਾ ਸੀ ਤਾਂ ਬਾਈਕ ਸਵਾਰ ਨੌਜਵਾਨ ਵੀ ਉਸ ਦੇ ਨਾਲ ਚਲਾ ਗਿਆ। ਉਸ ਨੇ ਇਸ ਮਾਮਲੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਸ ਦੌਰਾਨ ਪਿੰਡ ਸਿੰਘਾਵਾਲਾ ਨੇੜੇ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੇ ਉਸ ਨੂੰ ਦੋ ਵਾਰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਕਾਰ ਸਮੇਤ ਬਾਈਕ 'ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਜ਼ਖਮੀ ਨੇ ਆਪਣੇ ਦੋਸਤ ਨੂੰ ਫੋਨ ਕੀਤਾ। ਦੋਸਤ ਨੇ ਦੱਸਿਆ ਕਿ ਉਸ ਨੂੰ ਨਵਦੀਪ ਦਾ ਫੋਨ ਆਇਆ ਕਿ ਉਸ ਨੂੰ ਸਿੰਘਾ ਵਾਲਾ ਨੇੜੇ ਗੋਲੀ ਮਾਰ ਦਿੱਤੀ ਗਈ ਹੈ। ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਨਵਦੀਪ ਨੂੰ ਕਾਰ 'ਚ ਬਿਠਾ ਕੇ ਸਰਕਾਰੀ ਹਸਪਤਾਲ ਲੈ ਗਏ। ਜਾਂਚ ਅਧਿਕਾਰੀ ਇਕਬਾਲ ਹੁਸੈਨ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਹੁਣ ਨਾਜ਼ੁਕ ਬਣੀ ਹੋਈ ਹੈ। 

ਇਹ ਵੀ ਪੜ੍ਹੋ

Tags :