ਸਾਂਸਦ ਰਾਘਵ ਚੱਢਾ ਨੇ ਚੁੱਕਿਆ ਸਵਾਲ,  ਜੇਕਰ ਸੰਸਦ ਸੁਰੱਖਿਅਤ ਨਹੀਂ ਤਾਂ ਕੀ ਦੇਸ਼ ਸੁਰੱਖਿਅਤ ਹੈ?

ਜ਼ੇਕਰ ਸਰਕਾਰ ਇਸ ਮਾਮਲੇ ਵਿੱਚ ਆਪਣਾ ਕੋਈ ਵੀ ਜ਼ਵਾਬ ਨਹੀਂ ਦਿੰਦੀ ਤਾਂ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸਵਾਲ ਖੜੇ ਹੋ ਸਕਦੇ ਹਨ। ਸੰਸਦ ਦੀ ਸੁਰੱਖਿਆ ਵਿੱਚ ਲਾਪਰਵਾਹੀ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਮਾਮਲਾ ਬੜਾ ਹੀ ਗੰਭੀਰ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।

Share:

ਪੰਜਾਬ ਤੋਂ ਰਾਜ ਸਭਾ ਦੇ ਸਾਂਸਦ ਰਾਘਵ ਚੱਢਾ ਨੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸੰਸਦ ਸੁਰੱਖਿਅਤ ਨਹੀਂ ਤਾਂ ਕੀ ਦੇਸ਼ ਸੁਰੱਖਿਅਤ ਹੈ? ਕੀ ਸੁਰੱਖਿਆ ਵਿੱਚ ਲਾਪਰਵਾਹੀ 'ਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨਾਜਾਇਜ਼ ਹੈ? ਇਸ ਸਵਾਲ ਤੇ ਸਾਂਸਦ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਆਪਣਾ ਜ਼ਵਾਬ ਪੇਸ਼ ਕਰਨਾ ਚਾਹੀਦਾ ਹੈ। ਜ਼ੇਕਰ ਸਰਕਾਰ ਇਸ ਮਾਮਲੇ ਵਿੱਚ ਆਪਣਾ ਕੋਈ ਵੀ ਜ਼ਵਾਬ ਨਹੀਂ ਦਿੰਦੀ ਤਾਂ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸਵਾਲ ਖੜੇ ਹੋ ਸਕਦੇ ਹਨ। ਸੰਸਦ ਦੀ ਸੁਰੱਖਿਆ ਵਿੱਚ ਲਾਪਰਵਾਹੀ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਮਾਮਲਾ ਬੜਾ ਹੀ ਗੰਭੀਰ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਇਹ ਕੋਈ ਪਾਰਟੀਬਾਜ਼ੀ ਦਾ ਮਾਮਲਾ ਨਹੀਂ ਹੈ, ਸਰਕਾਰ ਨੂੰ ਇਹ ਮੰਗ ਮੰਨ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਦਨ ਨੂੰ ਭਰੋਸੇ ਵਿਚ ਲਿਆ ਜਾਵੇ ਅਤੇ ਇਸ 'ਤੇ ਬਹਿਸ ਹੋਣੀ ਚਾਹੀਦੀ ਹੈ।

ਇਹ ਮਾਮਲਾ ਗੰਭੀਰ ਜਾਂਚ ਦਾ ਵਿਸ਼ਾ

ਦੇਸ਼ ਦੀ ਸਭ ਤੋਂ ਸੁਰਖਿਅਤ ਇਮਾਰਤ ਸੰਸਦ ਭਵਨ ਦੀ ਸੁਰਖਿਆ ਵਿੱਚ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਤੋਂ ਜਵਾਬ ਮੰਗਣਾ ਕੀ ਰਾਜਨੀਤੀ ਹੈ? ਜੇ ਸਰਕਾਰ ਤੋਂ ਜਵਾਬ ਨਹੀਂ ਮੰਗ ਸਕਦੇ ਤਾਂ ਕਿਸ ਤੋਂ ਮੰਗੀਏ? ਅਸੀਂ ਕੋਈ ਵੀ ਰਾਜਨੀਤੀ ਨਹੀਂ ਕਰ ਰਹੇ। ਉਹਨਾਂ ਨੇ ਸਵਾਲ ਚੁੱਕਿਆ ਕਿ ਇਹ ਸੁਰੱਖਿਆ ਉਲੰਘਣਾ ਆਖਰ ਕਿਵੇਂ ਹੋਈ? ਕੋਈ ਵੀ ਵਿਜੀਟਰ ਸੰਸਦ ਭਵਨ ਵਿੱਚ ਦਾਖਲ ਹੁੰਦਾ ਹੈ ਤਾਂ ਉਸਦੀ ਤਿੰਨ ਵਾਰ ਜਾਂਚ ਕੀਤੀ ਜਾਂਦੀ ਹੈ। ਆਮ ਬਾਲ ਪੈਨ ਤੱਕ ਅੰਦਰ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਹੈ। ਕਿਵੇਂ ਕੋਈ ਸ਼ਖਸ ਗੈਸ ਕੈਸ ਜਾਂ ਸਮੌਕ ਕੈਨ ਲੈ ਕੇ ਅੰਦਰ ਵੜ ਗਿਆ। ਇਸ ਕਾਰਕੇ ਗੰਭੀਰ ਜਾਂਚ ਦਾ ਮਾਮਲਾ ਹੈ। ਜਨਤਾ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਜਵਾਬ ਮੰਗ ਰਹੀ ਹੈ। ਜਿਵੇਂ-ਜਿਵੇਂ ਤੁਸੀਂ ਜਵਾਬ ਦੇਣ ਤੋਂ ਭੱਜੋਗੇ, ਲੋਕਾਂ ਦੇ ਮਨਾਂ ਵਿੱਚ ਸਵਾਲ ਖੜੇ ਹੋਣਗੇ।

ਇਹ ਵੀ ਪੜ੍ਹੋ