ਸਾਂਸਦ ਡਾ. ਅਮਰ ਸਿੰਘ ਨੇ ਲੋਕ ਸਭਾ 'ਚ ਐਮ.ਐਸ.ਐਮ.ਈ ਉਦਯੋਗਾਂ ਦਾ ਚੁੱਕਿਆ ਮੁੱਦਾ

ਹੁਣ ਗੈਸ ਤੇ ਇੰਡਸਟਰੀ ਚਲਾਉਣ ਦੀ ਹਿਦਾਇਤ ਕਾਰਨ ਇਹ ਬੰਦ ਹੋਣ ਦੀ ਕਗਾਰ ਤੇ ਹੈ। ਗੈਸ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਇੰਡਸਟਰੀਆਂ ਘਾਟੇ ਵਿੱਚ ਜਾ ਰਹੀਆਂ ਹਨ। ਮੰਗ ਕੀਤੀ ਕਿ  ਇਸ ਇੰਡਸਟਰੀ ਨੂੰ ਬਚਾਉਣ ਲਈ ਇੱਥੋਂ ਦੇ ਉਦਯੋਗਪਤੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆ ਦਿੱਤਾ ਜਾਵੇ। 

Courtesy: ਲੋਕ ਸਭਾ ਅੰਦਰ ਮੁੱਦਾ ਚੁੱਕਦੇ ਸਾਂਸਦ ਡਾ. ਅਮਰ ਸਿੰਘ

Share:

ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਪਾਰਲੀਮੈਂਟ ਵਿਚ ਬੋਲਦਿਆਂ ਮੰਡੀ ਗੋਬਿੰਦਗੜ, ਖੰਨਾ, ਦੋਰਾਹਾ ਅਤੇ ਸਾਹਨੇਵਾਲ ਦੇ ਛੋਟੇ ਸਨਅਤਾਂ ਲਈ ਮੁੱਦਾ ਚੁੱਕਦੇ ਹੋਏ ਮੰਗ ਕੀਤੀ ਕਿ ਇਸ ਇੰਡਸਟਰੀ ਵਿੱਚ ਲੱਖਾਂ ਦੇ ਹਿਸਾਬ ਨਾਲ ਮਜ਼ਦੂਰ ਕੰਮ ਕਰਦੇ ਹਨ ਅਤੇ ਇਹ ਇੰਡਸਟਰੀ ਜੇਕਰ ਬੰਦ ਹੁੰਦੀ ਹੈ ਤਾਂ ਲੱਖਾਂ ਮਜਦੂਰ ਬੇਰੁਜਗਾਰ ਹੋ ਜਾਣਗੇ। ਇਸ ਇੰਡਸਟਰੀ ਨੂੰ ਬਚਾਉਣ ਲਈ ਇੱਥੋਂ ਦੇ ਉਦਯੋਗਪਤੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆ ਦਿੱਤਾ ਜਾਵੇ। 

ਇੰਡਸਟਰੀ ਬੰਦ ਹੋਣ ਕੰਢੇ 

ਡਾ. ਅਮਰ ਸਿੰਘ ਨੇ ਬੋਲਦਿਆਂ ਕਿਹਾ ਕਿ ਪਹਿਲਾਂ ਜੀ.ਐਸ.ਟੀ ਨੇ ਇਸ ਇੰਡਸਟਰੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਅਤੇ ਹੁਣ ਗੈਸ ਤੇ ਇੰਡਸਟਰੀ ਚਲਾਉਣ ਦੀ ਹਿਦਾਇਤ ਕਾਰਨ ਇਹ ਬੰਦ ਹੋਣ ਦੀ ਕਗਾਰ ਤੇ ਹੈ। ਗੈਸ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਇੰਡਸਟਰੀਆਂ ਘਾਟੇ ਵਿੱਚ ਜਾ ਰਹੀਆਂ ਹਨ। ਡਾ. ਅਮਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਉਪਰ ਗੌਰ ਕਰਕੇ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਸਨਅਤਕਾਰਾਂ ਅਤੇ ਮਜਦੂਰਾਂ ਦੇ ਰੁਜ਼ਗਾਰ ਨੂੰ ਬਚਾਇਆ ਜਾ ਸਕੇ।

ਏਸ਼ੀਆ ਤੋਂ ਵੱਡੀ ਲੋਹਾ ਨਗਰੀ

ਦੱਸ ਦਈਏ ਕਿ ਮੰਡੀ ਗੋਬਿੰਦਗੜ੍ਹ ਤੇ ਖੰਨਾ ਦੀ ਲੋਹਾ ਇੰਡਸਟਰੀ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਨਿਆ ਜਾਂਦਾ ਹੈ। ਇੱਥੇ ਇੰਡਸਟਰੀ ਦਾ ਪ੍ਰਭਾਵ ਪੂਰੇ ਦੇਸ਼ ਦੇ ਕਾਰੋਬਾਰ ਉਪਰ ਪੈਂਦਾ ਹੈ। ਪਿਛਲੇ ਸਮੇਂ ਤੋਂ ਇੱਥੋਂ ਦੇ ਉਦਯੋਗਪਤੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਤੋਂ ਇੰਨੇ ਪ੍ਰੇਸ਼ਾਨ ਹਨ ਕਿ ਕਈ ਵਾਰ ਹੜਤਾਲ ਕਰ ਚੁੱਕੇ ਹਨ। ਹਾਲੇ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ। ਜਿਸ ਕਰਕੇ ਹੁਣ ਸਾਂਸਦ ਨੇ ਇਹ ਮੁੱਦਾ ਸਦਨ 'ਚ ਚੁੱਕਿਆ ਹੈ। 

ਇਹ ਵੀ ਪੜ੍ਹੋ