ਸੜਕ ਹਾਦਸੇ ਵਿੱਚ ਮਾਂ-ਬੇਟੇ ਦੀ ਮੌਤ, ਪਤੀ ਵਾਲ-ਵਾਲ ਬਚਿਆ

ਅੱਧਾ ਘੰਟਾ ਪਹਿਲਾਂ ਇਸੇ ਰਸਤੇ 'ਤੇ ਇਕ ਮੋਟਰਸਾਈਕਲ ਅਤੇ ਸਾਈਕਲ ਵਿਚਕਾਰ ਹੋਈ ਟੱਕਰ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਦੇਖਣ ਅਤੇ ਬਚਾਉਣ ਲਈ ਮਲਕੀਤ ਸਿੰਘ ਨੇ ਵੀ ਆਪਣਾ ਸਾਈਕਲ ਉੱਥੇ ਹੀ ਰੋਕ ਲਿਆ

Share:

ਅਬੋਹਰ ਦੇ ਪਿੰਡ ਕੁੱਤਿਆਂਵਾਲੀ ਅਤੇ ਖੁੱਬਣ ਵਿਚਕਾਰ ਕੱਲ੍ਹ ਦੇਰ ਸ਼ਾਮ ਨੂੰ ਦਰਦਨਾਕ ਸੜਕ ਹਾਦਸਾ ਹੋ ਗਿਆ।ਜਿਸ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਜਦੋਂ ਉਹ ਜ਼ਖਮੀ ਲੋਕਾਂ ਨੂੰ ਦੇਖਣ ਲਈ ਸੜਕ 'ਤੇ ਖੜ੍ਹਾ ਸੀ ਤਾਂ ਕਿਸੇ ਅਣਪਛਾਤੇ ਟੈਂਪੂ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਔਰਤ ਦਾ ਪਤੀ ਵਾਲ-ਵਾਲ ਬਚ ਗਿਆ ਜਦਕਿ ਉਸਦੀ ਪਤਨੀ ਅਤੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਸੀਤੋ ਚੌਂਕੀ ਪੁਲਿਸ ਨੇ ਅਣਪਛਾਤੇ ਟੈਂਪੂ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾ ਰਿਹਾ ਸੀ ਪੁੱਤਰ ਨੂੰ ਦਵਾਈ ਦਿਵਾਉਣ

ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਮਲਕੀਤ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੁੱਤਿਆਂਵਾਲੀ ਸ਼ਾਮ ਕਰੀਬ 6.30 ਵਜੇ ਆਪਣੇ ਚਾਰ ਸਾਲਾ ਪੁੱਤਰ ਅਭਿਜੋਤ ਨੂੰ ਦਵਾਈ ਦਿਵਾਉਣ ਲਈ ਆਪਣੀ ਪਤਨੀ ਦੀਪੂ ਉਮਰ ਕਰੀਬ 26 ਸਾਲ ਨਾਲ ਸਾਈਕਲ ’ਤੇ ਖੁੱਬਣ ਜਾ ਰਿਹਾ ਸੀ। ਅੱਧਾ ਘੰਟਾ ਪਹਿਲਾਂ ਇਸੇ ਰਸਤੇ 'ਤੇ ਇਕ ਮੋਟਰਸਾਈਕਲ ਅਤੇ ਸਾਈਕਲ ਵਿਚਕਾਰ ਹੋਈ ਟੱਕਰ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਦੇਖਣ ਅਤੇ ਬਚਾਉਣ ਲਈ ਮਲਕੀਤ ਸਿੰਘ ਨੇ ਵੀ ਆਪਣਾ ਸਾਈਕਲ ਉੱਥੇ ਹੀ ਰੋਕ ਲਿਆ |

ਰਸਤੇ ਵਿੱਚ ਦੋਵਾਂ ਨੇ ਤੋੜਿਆ ਦਮ

ਜਦੋਂ ਮਲਕੀਤ ਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਸੜਕ 'ਤੇ ਟਾਰਚ ਲੈ ਕੇ ਖੜ੍ਹੀ ਸੀ ਤਾਂ ਗਲਤ ਦਿਸ਼ਾ ਤੋਂ ਆ ਰਹੇ ਡਰਾਈਵਰ ਜਿਸਦੀ ਲਾਇਟ ਨਹੀਂ ਸੀ। ਤੇਜ਼ ਰਫਤਾਰ ਨਾਲ ਦੀਪੂ ਕੌਰ ਅਤੇ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਮਲਕੀਤ ਆਸ-ਪਾਸ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਬਠਿੰਡਾ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਦੋਵਾਂ ਦੀ ਮੌਤ ਹੋ ਗਈ।

ਟੈਂਪੂ ਚਾਲਕ ਖਿਲਾਫ ਮਾਮਲਾ ਦਰਜ਼

ਸੀਤੋ ਚੌਕੀ ਦੇ ਏਐਸਆਈ ਬਲਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਲਕੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਟੈਂਪੂ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ ਤਹਿਤ ਕੇਸ ਦਰਜ ਕਰ ਲਿਆ ਹੈ। ਏਐਸਆਈ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਟੈਂਪੂ ਚਾਲਕ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
 

ਇਹ ਵੀ ਪੜ੍ਹੋ