ਜ਼ਮੀਨੀ ਵਿਵਾਦ ਨੂੰ ਲੈ ਕੇ ਮਾਂ-ਪੁੱਤ ਨਾਲ ਬੇਰਹਿਮੀ ਨਾਲ ਕੁੱਟਮਾਰ, ਕੰਨਾਂ ਤੋਂ ਵਾਲੀਆਂ ਵੀ ਖਿੱਚੀਆਂ

ਮਾਮਲੇ ਦੀ ਸ਼ਿਕਾਇਤ ਜਮਾਲਪੁਰ ਪੁਲਿਸ ਨੂੰ ਕਰ ਦਿੱਤੀ ਗਈ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ।

Share:

Crime News: ਲੁਧਿਆਣਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੁੱਝ ਲੋਕਾਂ ਨੇ ਮਾਂ-ਪੁੱਤ ਨੂੰ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਟਨਾ ਭਾਮੀਆਂ ਰੋਡ ਸਬਜ਼ੀ ਮੰਡੀ ਦੇ ਨੇੜੇ ਦੀ ਹੈ। ਇਹੀ ਨਹੀਂ ਮੁਲਜ਼ਮਾਂ ਨੇ ਬਜ਼ੁਰਗ ਗੁਰਮੀਤ ਕੌਰ ਦੇ ਕੰਨਾਂ ਤੋਂ ਵਾਲੀਆਂ ਵੀ ਖਿੱਚ ਲਈਆਂ, ਜਿਸ ਕਾਰਨ ਉਹ ਜ਼ਖਮੀ ਹੋ ਗਈ। ਪੀੜਿਤਾਂ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਜਮਾਲਪੁਰ ਨੂੰ ਕਰ ਦਿੱਤੀ ਹੈ।

ਪੈਰਾਂ 'ਤੇ ਡਿੱਗ ਕੇ ਮੁਆਫੀ ਵੀ ਮੰਗਾਈ

ਪੀੜਿਤ ਬਲਵਿੰਦਰ ਸੰਧੂ ਨੇ ਦੱਸਿਆ ਕਿ ਉਸਦਾ ਕੁੱਝ ਲੋਕਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਮੁਲਜ਼ਮ ਉਸ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਵੀ ਦਿੰਦੇ ਸਨ। ਉਹ ਆਪਣੀ ਮਾਂ ਨਾਲ ਬਾਜ਼ਾਰ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਮੁਲਜ਼ਮਾਂ ਨੇ ਉਸਦੀ ਅਤੇ ਉਸਦੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸਦੀ ਮਾਂ ਤੋਂ ਪੈਰਾਂ 'ਤੇ ਡਿੱਗ ਕੇ ਮੁਆਫੀ ਵੀ ਮੰਗਾਈ। ਮੁਲਜ਼ਮਾਂ ਨੇ ਉਸ ਦੀ ਮਾਂ ਦੇ ਕੰਨਾਂ ਤੋਂ ਖਿੱਚ ਕੇ ਵਾਲੀਆਂ ਵੀ ਲਾਹ ਲਈਆਂ। ਜਿਸ ਕਾਰਨ ਉਨ੍ਹਾਂ ਦਾ ਕੰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੇ ਇਸ ਦੀ ਸ਼ਿਕਾਇਤ ਜਮਾਲਪੁਰ ਪੁਲਿਸ ਨੂੰ ਕਰ ਦਿੱਤੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ।

ਇਹ ਵੀ ਪੜ੍ਹੋ

Tags :