Weather Update: ਕਈ ਜ਼ਿਲ੍ਹਿਆਂ 'ਚ ਭਾਰੀ ਗੜੇਮਾਰੀ ਤੋਂ ਬਾਅਦ ਵੱਧੀ ਠੰਡ, ਬਠਿੰਡਾ ਵਿੱਚ ਗੜੇ ਪੈਣ ਨਾਲ ਟੁੱਟੇ ਕਾਰਾਂ ਦੇ ਸ਼ੀਸ਼ੇ 

Weather Update: ਜਾਣਕਾਰੀ ਮੁਤਾਬਕ ਕਈ ਜ਼ਿਲ੍ਹਿਆਂ 'ਚ ਅੱਜ ਦੁਪਹਿਰ ਨੂੰ ਮੌਸਮ ਦਾ ਰੂਪ ਬਦਲ ਗਿਆ। ਕਈ ਇਲਾਕਿਆਂ 'ਚ ਮੀਂਹ ਅਤੇ ਗੜੇਮਾਰੀ ਹੋਈ। ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ।

Share:

Weather Update: ਪੰਜਾਬ 'ਚ ਕੱਲ ਤੋਂ ਮੌਸਮ ਵਿੱਚ ਬਦਲਾਅ ਆਇਆ ਹੈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਖੰਨਾ, ਬਠਿੰਡਾ 'ਚ ਅੱਜ ਹਲਕੀ ਬਾਰਿਸ਼ ਹੋਈ ਅਤੇ ਕੁਝ ਹਿੱਸਿਆਂ 'ਚ ਗੜੇਮਾਰੀ ਵੀ ਹੋਈ। ਪੇਂਡੂ ਖੇਤਰਾਂ ਵਿੱਚ ਭਾਰੀ ਗੜੇਮਾਰੀ ਹੋਈ। ਬਠਿੰਡਾ ਸਿਵੀਆਂ ਰੋਡ 'ਤੇ ਗੜੇਮਾਰੀ ਕਾਰਨ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ। ਜਾਣਕਾਰੀ ਮੁਤਾਬਕ ਕਈ ਜ਼ਿਲ੍ਹਿਆਂ 'ਚ ਅੱਜ ਦੁਪਹਿਰ ਨੂੰ ਮੌਸਮ ਦਾ ਰੂਪ ਬਦਲ ਗਿਆ। ਕਈ ਇਲਾਕਿਆਂ 'ਚ ਮੀਂਹ ਅਤੇ ਗੜੇਮਾਰੀ ਹੋਈ। ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ। ਪਿੰਡ ਮਹਿਮਾ ਸਰਜਾ, ਤਿਉਣਾ, ਸਿਵੀਆਂ ਵਿੱਚ ਗੜੇਮਾਰੀ ਹੋਣ ਦੀ ਖ਼ਬਰ ਹੈ।

ਮੌਸਮ ਵਿਭਾਗ ਵਲੋਂ ਪਹਿਲੇ ਹੀ ਜਾਰੀ ਕੀਤਾ ਗਿਆ ਸੀ ਆਰੈਂਜ ਅਲਰਟ

ਮੌਸਮ ਵਿਭਾਗ ਨੇ ਅੱਜ ਆਰੇਂਜ ਅਲਰਟ ਜਾਰੀ ਕੀਤਾ ਸੀ। ਕੱਲ ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ (ਆਮ ਨਾਲੋਂ 2.2 ਡਿਗਰੀ ਘੱਟ), ਲੁਧਿਆਣਾ ਦਾ 24.7 ਡਿਗਰੀ, ਪਟਿਆਲਾ ਦਾ 23.4 ਡਿਗਰੀ (ਆਮ ਨਾਲੋਂ 0.4 ਡਿਗਰੀ ਘੱਟ), ਪਠਾਨਕੋਟ ਦਾ 19.6 ਡਿਗਰੀ, ਬਠਿੰਡਾ ਦਾ 23.4 ਡਿਗਰੀ (ਆਮ ਨਾਲੋਂ 0.7 ਡਿਗਰੀ ਘੱਟ) ਅਤੇ ਜਲੰਧਰ ਦਾ 22.2 ਡਿਗਰੀ ਰਿਕਾਰਡ ਕੀਤਾ ਗਿਆ। ਜਦੋਂ ਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 3.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ