Moga: ਸਿੱਧੂ ਨੇ ਛੱਡੇ ਤਿੱਖੇ ਸ਼ਬਦੀ ਬਾਣ, ਸੀਐੱਮ ਮਾਨ ਨੂੰ ਦਿੱਤੀ ਖੁੱਲੀ ਚੁਣੌਤੀ

ਇਸ ਤੋਂ ਪਹਿਲਾਂ ਸਿੱਧੂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੇ ਪੰਜਾਬ ਦੌਰੇ ਦੌਰਾਨ ਵੀ ਰੈਲੀਆਂ ਕੀਤੀਆਂ ਸਨ। ਜਿਸ ਦਾ ਪਾਰਟੀ ਵਿੱਚ ਭਾਰੀ ਵਿਰੋਧ ਹੋਇਆ ਸੀ।

Share:

Punjab News: ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਮੋਗਾ ਵਿੱਚ ਰੈਲੀ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਪੰਜਾਬ ਕਾਂਗਰਸ (Congress) ਦੇ ਇੰਚਾਰਜ ਦੇਵੇਂਦਰ ਯਾਦਵ ਦੇ ਪੰਜਾਬ ਦੌਰੇ ਦੌਰਾਨ ਵੀ ਰੈਲੀਆਂ ਕੀਤੀਆਂ ਸਨ। ਜਿਸ ਦਾ ਭਾਰੀ ਵਿਰੋਧ ਹੋਇਆ ਸੀ। ਸਿੱਧੂ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਬਜਾਏ ਹੁਸ਼ਿਆਰਪੁਰ ਰੈਲੀ ਲਈ ਚਲੇ ਗਏ ਸਨ। ਬਾਅਦ ਵਿੱਚ ਸਿੱਧੂ ਨੇ ਪੰਜਾਬ ਇੰਚਾਰਜ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ। ਉਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕਿਹਾ ਸੀ ਕਿ ਜੋ ਵੀ ਅਨੁਸ਼ਾਸਨ ਨਹੀਂ ਰੱਖੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸਦੇ ਬਾਵਜੂਦ ਸਿੱਧੂ ਨੇ ਮੋਗਾ ਵਿੱਚ ਰੈਲੀ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸ਼ਬਦੀ ਬਾਣ ਛੱਡੇ।  ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਵੀ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। 

ਆਪਣੀ ਪਾਰਟੀ ਨੂੰ ਵੀ ਨਸੀਹਤ

ਸਿੱਧੂ ਨੇ ਕਿਹਾ ਕਿ ਭਗਵੰਤ ਮਾਨ (Bhagwant Mann) ਕਹਿੰਦੇ ਹਨ ਕਿ ਸਿੱਧੂ ਕੋਲ ਤੱਥ ਨਹੀਂ ਹਨ। ਉਨ੍ਹਾਂ ਨੇ ਭਗਵੰਤ ਮਾਨ ਨੂੰ ਬੰਦ ਕਮਰੇ ਵਿੱਚ ਬੈਠ ਕੇ ਪੰਜਾਬ ਦੇ ਮਸਲਿਆਂ 'ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ। ਆਪਣੀ ਹੀ ਪਾਰਟੀ ਨੂੰ ਨਸੀਹਤ ਦਿੰਦਿਆਂ ਸਿੱਧੂ ਨੇ ਕਿਹਾ ਕਿ ਪਾਰਟੀ ਨੂੰ ਇਮਾਨਦਾਰੀ ਨੂੰ ਅੱਗੇ ਲਿਆਉਣਾ ਪਵੇਗਾ। ਲੋਕਾਂ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਦਾ ਜੀਵਨ ਕਿਵੇਂ ਸੁਧਾਰਿਆ ਜਾ ਸਕਦਾ ਹੈ, ਤਾਂ ਹੀ ਕਾਂਗਰਸ ਅੱਗੇ ਆਵੇਗੀ। ਅੱਜ ਹਜ਼ਾਰਾਂ ਲੋਕ ਪੰਜਾਬ ਛੱਡ ਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਵਾਲ ਹਰ ਪੰਜਾਬੀ ਦੇ ਦਿਲ ਦਾ ਹੈ। ਇਸ ਸਿਸਟਮ ਨੂੰ ਬਦਲਣ ਦੇ ਉਪਾਅ ਲੱਭਣੇ ਪੈਣਗੇ।

ਸੋਨੂੰ ਸੂਦ ਦੀ ਭੈਣ ਉਤਰੀ ਵਿਰੋਧ ਵਿੱਚ

ਉਧਰ, ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮੋਗਾ ਵਿਧਾਨ ਸਭਾ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਨਵਜੋਤ ਸਿੱਧੂ ਦੀ ਰੈਲੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਉਨ੍ਹਾਂ ਨੇ ਵਰਕਰਾਂ ਨੂੰ ਪ੍ਰੋਗਰਾਮ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਸੀ। ਉਨ੍ਹਾਂ ਨੂੰ ਪਾਰਟੀ ਦਫ਼ਤਰ ਤੋਂ ਰੈਲੀ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਜਿਸ ਵਿਅਕਤੀ ਵੱਲੋਂ ਰੈਲੀ ਕੀਤੀ ਗਈ ਹੈ, ਉਹ ਮੋਗਾ ਹਲਕੇ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਦਾ ਮੋਗਾ ਜ਼ਿਲ੍ਹਾ ਇਕਾਈ ਨਾਲ ਵੀ ਕੋਈ ਸਬੰਧ ਨਹੀਂ ਹੈ। 

ਇਹ ਵੀ ਪੜ੍ਹੋ