ਬ੍ਰੇਕਿੰਗ: ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਈਡੀ ਵਲੋਂ ਗ੍ਰਿਫ਼ਤਾਰ

ਸੰਗਰੂਰ ਦੇ ਹਲਕਾ ਅਮਰਗੜ੍ਹ ਤੋਂ ਵੱਡੀ ਖ਼ਬਰ ਆ ਰਹੀ ਹੈ। ਇਥੋਂ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਵਰਕਰਾਂ ਨਾਲ ਚੱਲਦੀ ਮੀਟਿੰਗ ਦੌਰਾਨ ਵਿਚਾਲਿਓਂ ਉਠਾ ਕੇ ਈਡੀ ਦੀ ਟੀਮ ਲੈ ਗਈ। ਹਜੇ ਤੱਕ ਗ੍ਰਿਫ਼ਤਾਰੀ ਨੂੰ ਲੈ ਕੇ ਈਡੀ ਵਲੋਂ ਕੋਈ ਵੀ ਅਧਿਕਾਰਿਕ ਜਾਣਕਾਰੀ […]

Share:

ਸੰਗਰੂਰ ਦੇ ਹਲਕਾ ਅਮਰਗੜ੍ਹ ਤੋਂ ਵੱਡੀ ਖ਼ਬਰ ਆ ਰਹੀ ਹੈ। ਇਥੋਂ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਵਰਕਰਾਂ ਨਾਲ ਚੱਲਦੀ ਮੀਟਿੰਗ ਦੌਰਾਨ ਵਿਚਾਲਿਓਂ ਉਠਾ ਕੇ ਈਡੀ ਦੀ ਟੀਮ ਲੈ ਗਈ। ਹਜੇ ਤੱਕ ਗ੍ਰਿਫ਼ਤਾਰੀ ਨੂੰ ਲੈ ਕੇ ਈਡੀ ਵਲੋਂ ਕੋਈ ਵੀ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲਗਿਆ ਹੈ ਕਿ ਇਹ ਗ੍ਰਿਫਤਾਰੀ ਇਕ ਪੁਰਾਣੇ 40 ਕਰੋੜ ਦੇ ਲੈਣ-ਦੇਣ ਦੇ ਕੇਸ ‘ਚ ਕੀਤੀ ਗਈ ਹੈ। ਇਸ ਸੰਬੰਧ ‘ਚ ਈਡੀ ਵੱਲੋਂ ਉਨ੍ਹਾਂ ਦੇ ਘਰ, ਦਫਤਰ ਤੇ ਹੋਰ ਜਾਇਦਾਦਾਂ ਦੀ ਜਾਂਚ ਪਿਛਲੇ ਵਰ੍ਹੇ ਕੀਤੀ ਗਈ ਸੀ।

Tags :