MLA Gogi ‘s Death: ਵਿਧਾਇਕ ਗੋਗੀ ਦੇ ਅੱਜ ਚੁਗੇ ਜਾਣਗੇ ਫੁੱਲ, ਜਿਸ ਦਿਨ ‘ਆਪ’ ਵਿੱਚ ਹੋਏ ਸ਼ਾਮਲ ਉਸੇ ਦਿਨ ਕੀਤਾ ਗਿਆ ਸਸਕਾਰ

ਵਿਧਾਇਕ ਗੋਗੀ ਦਾ ਸੁਪਨਾ ਸੀ ਕਿ ਉਹ ਬੁੱਢਾ ਦਰਿਆ ਨੂੰ ਸਾਫ਼ ਕਰੇ। ਕਈ ਵਾਰ ਗੋਗੀ ਆਪਣੀ ਹੀ ਸਰਕਾਰ ਵਿਰੁੱਧ ਧਰਨਾ ਦਿੰਦੇ ਸਨ ਕਿਉਂਕਿ ਬੁੱਢਾ ਦਰਿਆ ਦੀ ਸਫਾਈ ਨਹੀਂ ਹੋ ਰਹੀ ਸੀ। ਗੋਗੀ ਨੇ ਬੜੀ ਹੈਬੋਵਾਲ ਪੁਲ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਵਾਲਾ ਨੀਂਹ ਪੱਥਰ ਇਹ ਕਹਿ ਕੇ ਤੋੜ ਦਿੱਤਾ ਕਿ ਅਧਿਕਾਰੀ ਕੰਮ ਨਹੀਂ ਕਰ ਰਹੇ ਅਤੇ ਇਹ ਨੀਂਹ ਪੱਥਰ ਮੇਰਾ ਨਾਮ ਖਰਾਬ ਕਰ ਰਿਹਾ ਹੈ।

Share:

MLA Gogi ‘s Death: ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ 10 ਜਨਵਰੀ ਨੂੰ ਰਾਤ ਲਗਭਗ 11:30 ਵਜੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਦੇ ਦੱਸਣ ਅਨੁਸਾਰ ਉਹ ਆਪਣੀ ਪਿਸਤੌਲ ਸਾਫ਼ ਕਰ ਰਹੇ ਸਨ ਕਿ ਉਸੇ ਸਮੇਂ ਅਚਾਨਕ ਇੱਕ ਗੋਲੀ ਚੱਲੀ ਜੋ ਉਸਦੀ ਕਨਪਟੀ ਵਿੱਚੋਂ ਆਰ-ਪਾਰ ਹੋ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ 11 ਜਨਵਰੀ ਨੂੰ ਗੋਗੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ 3 ਸਾਲ ਪਹਿਲਾਂ, 11 ਜਨਵਰੀ, 2022 ਨੂੰ, ਗੁਰਪ੍ਰੀਤ ਬੱਸੀ ਗੋਗੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। 3 ਸਾਲ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਸੀ। ਉਸੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੋਗੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਆਏ ਸਨ।

ਕਾਂਗਰਸ ਪਾਰਟੀ ਤੋਂ ਸ਼ੁਰੂ ਕੀਤਾ ਸੀ ਆਪਣਾ ਸਿਆਸੀ ਸਫਰ

ਗੋਗੀ 2014 ਤੋਂ 2019 ਤੱਕ ਜ਼ਿਲ੍ਹਾ ਕਾਂਗਰਸ ਪ੍ਰਧਾਨ ਵੀ ਰਹੇ। ਜਿਸ ਸਮੇਂ ਉਹ ਆਪ ਵਿੱਚ ਸ਼ਾਮਲ ਹੋਏ ਸੀ ਉਸ ਸਮੇਂ ਉਹ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸਨ। ਗੋਗੀ ਲੰਬੇ ਸਮੇਂ ਤੋਂ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਸੀ। ਉਨ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਟਿਕਟ ਲਈ ਦਾਅਵਾ ਪੇਸ਼ ਕੀਤਾ ਸੀ ਪਰ ਉਸਨੂੰ ਟਿਕਟ ਨਹੀਂ ਮਿਲੀ। ਗੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। ਇਹ ਕੈਪਟਨ ਹੀ ਸਨ ਜਿਨ੍ਹਾਂ ਨੇ ਗੋਗੀ ਨੂੰ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦਾ ਚੇਅਰਮੈਨ ਬਣਾਇਆ ਸੀ।

ਭਾਰਤ ਭੂਸ਼ਣ ਆਸ਼ੂ ਨੂੰ ਸਾਢੇ ਸੱਤ ਹਜ਼ਾਰ ਵੋਟਾਂ ਨਾਲ ਹਰਾਇਆ

ਉਸ ਸਮੇਂ ਗੋਗੀ ਦਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀ ਤਕਰਾਰ ਚੱਲ ਰਿਹਾ ਸੀ ਜਿਸ ਕਾਰਨ ਉਹ ਕਾਫ਼ੀ ਸਮੇਂ ਤੋਂ ਪਾਰਟੀ ਵਿੱਚ ਸਰਗਰਮ ਨਹੀਂ ਰਹੇ। 11 ਜਨਵਰੀ, 2022 ਨੂੰ, ਉਸਨੇ ਆਸ਼ੂ 'ਤੇ ਕਈ ਦੋਸ਼ ਲਗਾਏ ਅਤੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਅਤੇ 'ਆਪ' ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਨੇ ਗੋਗੀ ਨੂੰ ਆਸ਼ੂ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਸੀ। ਗੋਗੀ ਨੇ ਭਾਰਤ ਭੂਸ਼ਣ ਆਸ਼ੂ ਨੂੰ ਲਗਭਗ ਸਾਢੇ ਸੱਤ ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ

Tags :