ਲੁਧਿਆਣਾ ਦੇ ਜੰਡਿਆਲੀ ਚੌਕ ‘ਤੇ ਸ਼ਰਮਾ ਮੈਡੀਕਲ ਸਟੋਰ ਦੇ ਮਾਲਕ ‘ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਲੁਧਿਆਣਾ ‘ਚ ਐਤਵਾਰ ਰਾਤ ਜੰਡਿਆਲੀ ਚੌਕ ‘ਤੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਸ਼ਰਮਾ ਮੈਡੀਕਲ ਸਟੋਰ ਦੇ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਗੋਲੀ ਵਿਅਕਤੀ ਦੇ ਮੋਢੇ ‘ਤੇ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਦੀ ਪਛਾਣ ਸ਼ਿਵਕੁਮਾਰ ਵਜੋਂ ਹੋਈ ਹੈ। ਮੋਕੇ ਤੋਂ […]

Share:

ਲੁਧਿਆਣਾ ‘ਚ ਐਤਵਾਰ ਰਾਤ ਜੰਡਿਆਲੀ ਚੌਕ ‘ਤੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਸ਼ਰਮਾ ਮੈਡੀਕਲ ਸਟੋਰ ਦੇ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਗੋਲੀ ਵਿਅਕਤੀ ਦੇ ਮੋਢੇ ‘ਤੇ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਦੀ ਪਛਾਣ ਸ਼ਿਵਕੁਮਾਰ ਵਜੋਂ ਹੋਈ ਹੈ।

ਮੋਕੇ ਤੋਂ ਫਰਾਰ ਹੋਏ ਬਦਮਾਸ਼–
ਪੁਲਿਸ ਸੂਤਰਾਂ ਅਨੁਸਾਰ ਬਾਈਕ ਸਵਾਰ ਤਿੰਨੇ ਨੌਜਵਾਨ ਸ਼ਿਵਕੁਮਾਰ ਦੀ ਦੁਕਾਨ ਦੇ ਬਾਹਰ ਪੁੱਜੇ ਸਨ। ਇੱਥੇ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ। ਜਿਸ ਦੇ ਚਲਦੇ ਉਨ੍ਹਾਂ ਦਾ ਸ਼ਿਵਕੁਮਾਰ ਨਾਲ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਹਮਲਾਵਾਰਾਂ ਨੇ ਸ਼ਿਵਕੁਮਾਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਉਸ ਦੇ ਮੋਢੇ ਵਿਚ ਲੱਗੀ। ਇਸ ਤੋਂ ਬਾਅਦ ਬਦਮਾਸ਼ ਉਸ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਏ। ਖੂਨ ਨਾਲ ਲੱਥਪੱਥ ਹਾਲਤ ‘ਚ ਸ਼ਿਵਕੁਮਾਰ ਨੂੰ ਆਸਪਾਸ ਦੇ ਲੋਕਾਂ ਨੇ ਹਸਪਤਾਲ ‘ਚ ਭਰਤੀ ਕਰਵਾਇਆ ।ਥਾਣਾ ਜਮਾਲਪੁਰ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ।

ਕੀ ਕਹਿਣਾ ਹੈ ਪੁਲਿਸ ਦਾ–
ਪੁਲਿਸ ਅਨੁਸਾਰ ਤਿੰਨਾਂ ਬਦਮਾਸ਼ਾਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਕਿਸ ਕਾਰਨ ਹੋਈ। ਸ਼ਿਵਕੁਮਾਰ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਜਾਣਗੇ।