Mid-Day Meal : ਹੁਣ ਬੱਚਿਆਂ ਨੂੰ ਮਿਲੇਗੀ ਆਲੂ-ਪੂਰੀ, ਖ਼ੀਰ ਤੇ ਫ਼ਲ, ਜਾਣੋ ਫਿਰ ਕਿਉਂ ਬਦਲਿਆ ਗਿਆ MENU

Mid-Day Meal : ਪੰਜਾਬ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਅੰਦਰ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਮਿਡ ਡੇ ਮੀਲ ਦੇ ਮੀਨੂ ਵਿੱਚ ਬਦਲਾਅ ਕੀਤਾ ਹੈ। ਹੁਣ ਹੋਰ ਜ਼ਿਆਦਾ ਪੌਸ਼ਟਿਕ ਭੋਜਨ ਬੱਚਿਆਂ ਨੂੰ ਮਿਲੇਗਾ। 

Share:

ਹਾਈਲਾਈਟਸ

  • ਵਿਦਿਆਰਥੀਆਂ ਨੇ ਮਿਡ-ਡੇ-ਮੀਲ ਮੀਨੂ ਦੇ ਨਾਲ-ਨਾਲ ਫਲ ਦੇਣ ਦਾ ਸੁਝਾਅ ਦਿੱਤਾ।
  • 5 ਰੁਪਏ ਪ੍ਰਤੀ ਬੱਚਾ ਦੇ ਹਿਸਾਬ ਨਾਲ ਵੱਖਰਾ ਫੰਡ ਦਿੱਤਾ ਜਾਵੇਗਾ। 

Mid-Day Meal :  ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਹੁਣ ਹਫ਼ਤੇ ਵਿੱਚ ਇੱਕ ਵਾਰ ਮਿਡ-ਡੇ-ਮੀਲ ਵਿੱਚ ਆਲੂ-ਪੂਰੀ ਪਰੋਸੀ ਜਾਵੇਗੀ। ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਇਕ ਵਾਰ ਫਿਰ ਆਪਣਾ ਮੇਨੂ (MENU) ਬਦਲਿਆ ਹੈ, ਜਿਸ ਤਹਿਤ ਹੁਣ ਬੁੱਧਵਾਰ ਨੂੰ ਬੱਚਿਆਂ ਨੂੰ ਆਲੂਆਂ ਦੇ ਨਾਲ ਕਾਲੇ ਜਾਂ ਚਿੱਟੇ ਛੋਲਿਆਂ ਦੇ ਨਾਲ ਪੂਰੀ ਖਾਣ ਨੂੰ ਮਿਲੇਗੀ। ਇਸ ਤੋਂ ਇਲਾਵਾ ਹਫ਼ਤੇ ਵਿੱਚ ਇੱਕ ਵਾਰ ਖੀਰ ਪਰੋਸੀ ਜਾਵੇਗੀ।

ਬੱਚਿਆਂ ਨੂੰ ਫਲ ਵੀ ਮਿਲਣਗੇ 


ਇਸ ਸਕੀਮ ਤਹਿਤ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਸੁਸਾਇਟੀ ਦੀ ਤਰਫੋਂ ਰਾਜ ਦੇ 10 ਜ਼ਿਲ੍ਹਿਆਂ ਵਿੱਚ ਪੰਜਾਬ ਯੂਨੀਵਰਸਿਟੀ ਰਾਹੀਂ ਸੋਸ਼ਲ ਆਡਿਟ ਕਰਵਾਇਆ ਗਿਆ। ਇਸ ਦੌਰਾਨ ਅਧਿਆਪਕਾਂ, ਪਰਿਵਾਰਕ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਮਿਡ-ਡੇ-ਮੀਲ ਮੀਨੂ ਦੇ ਨਾਲ-ਨਾਲ ਫਲ ਦੇਣ ਦਾ ਸੁਝਾਅ ਦਿੱਤਾ। ਇਸ ਤਹਿਤ ਜਨਵਰੀ ਤੋਂ ਮਾਰਚ ਤੱਕ ਹਫ਼ਤੇ ਵਿੱਚ ਇੱਕ ਵਾਰ ਸੋਮਵਾਰ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਬੱਚਿਆਂ ਨੂੰ ਕੇਲੇ ਦਿੱਤੇ ਜਾਣਗੇ। ਬੱਚਿਆਂ ਨੂੰ ਫਲ ਮੁਹੱਈਆ ਕਰਵਾਉਣ ਲਈ 5 ਰੁਪਏ ਪ੍ਰਤੀ ਬੱਚਾ ਦੇ ਹਿਸਾਬ ਨਾਲ ਵੱਖਰਾ ਫੰਡ ਦਿੱਤਾ ਜਾਵੇਗਾ। 

ਜਾਣੋ ਕੀ ਹੈ ਸਕੀਮ ਦਾ ਉਦੇਸ਼ 

ਇਸ ਸਕੀਮ ਦਾ ਉਦੇਸ਼ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣਾ, ਵਿਦਿਆਰਥੀਆਂ ਦੀ ਨਿਯਮਤ ਹਾਜ਼ਰੀ ਵਧਾਉਣਾ ਅਤੇ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਰਾਹੀਂ ਸਿਹਤ ਲਾਭ ਪ੍ਰਦਾਨ ਕਰਨਾ ਹੈ। ਇਸ ਯੋਜਨਾ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਅਨੁਪਾਤ ਵਿੱਚ ਖਰਚ ਕਰਦੀਆਂ ਹਨ। ਸਰਕਾਰ ਭੋਜਨ ਲਈ ਖਾਣ-ਪੀਣ ਦੀਆਂ ਵਸਤੂਆਂ ਦਿੰਦੀ ਹੈ।

ਇਹ ਵੀ ਪੜ੍ਹੋ