ਮੀਤ ਹੇਅਰ ਨੇ Parliament ਵਿੱਚ ਫਸਲ ਦੀ ਖ਼ਰੀਦ ਨਾਲ ਜੁੜੇ ਚੁੱਕੇ 2 ਅਹਿਮ ਮੁੱਦੇ, MSP ਪਹਿਲਾਂ ਵਾਂਗ ਢਾਈ ਫੀਸਦੀ ਤੈਅ ਹੋਵੇ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਦੇ ਜੀਰੋ ਆਵਰ ਦੇ ਦੌਰਾਨ ਫਸਲ ਦੀ ਖ਼ਰੀਦ ਨਾਲ ਜੁੜੇ ਦੋ ਅਹਿਮ ਮੁੱਦੇ ਉਠਾਉਂਦਿਆਂ ਆੜ੍ਹਤੀਆਂ ਨੂੰ ਕਣਕ ਅਤੇ ਝੋਨੇ ਉੱਪਰ ਮਿਲਣ ਵਾਲੇ ਕਮਿਸ਼ਨ ਨੂੰ ਪਹਿਲਾਂ ਵਾਂਗ ਐਮਐਸਪੀ ਦਾ ਢਾਈ ਫੀਸਦੀ ਨਿਰਧਾਰਤ ਕਰਨ ਅਤੇ ਗੁਦਾਮਾਂ ਵਿੱਚੋਂ ਝੋਨੇ ਦੀ ਚੁਕਾਈ ਨੂੰ ਤੇਜ਼ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਫਸਲ ਦੀ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇਨ੍ਹਾਂ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ।

Share:

Meet Hayer raised 2 important issues related to crop procurement in Parliament :  ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਦੇ ਜੀਰੋ ਆਵਰ ਦੇ ਦੌਰਾਨ ਫਸਲ ਦੀ ਖ਼ਰੀਦ ਨਾਲ ਜੁੜੇ ਦੋ ਅਹਿਮ ਮੁੱਦੇ ਉਠਾਉਂਦਿਆਂ ਆੜ੍ਹਤੀਆਂ ਨੂੰ ਕਣਕ ਅਤੇ ਝੋਨੇ ਉੱਪਰ ਮਿਲਣ ਵਾਲੇ ਕਮਿਸ਼ਨ ਨੂੰ ਪਹਿਲਾਂ ਵਾਂਗ ਐਮਐਸਪੀ ਦਾ ਢਾਈ ਫੀਸਦੀ ਨਿਰਧਾਰਤ ਕਰਨ ਅਤੇ ਗੁਦਾਮਾਂ ਵਿੱਚੋਂ ਝੋਨੇ ਦੀ ਚੁਕਾਈ ਨੂੰ ਤੇਜ਼ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਫਸਲ ਦੀ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇਨ੍ਹਾਂ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ।

ਸਿੱਧਾ ਅਸਰ ਪੰਜਾਬ ਵਿੱਚ ਫਸਲ ਦੀ ਖ਼ਰੀਦ 'ਤੇ

ਮੀਤ ਹੇਅਰ ਨੇ ਕਿਹਾ ਕਿ 2019-20 ਤੱਕ ਕਣਕ ਅਤੇ ਝੋਨੇ ਉੱਪਰ ਆੜ੍ਹਤੀਆਂ ਦਾ ਕਮਿਸ਼ਨ ਐਮਐਸਪੀ ਦਾ ਢਾਈ ਫੀਸਦੀ ਹੁੰਦਾ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਨੂੰ ਬਦਲ ਕੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ। ਉਦੋਂ ਤੋਂ ਇਹੋ ਦਰ ਚੱਲ ਰਹੀ ਹੈ ਜਦੋਂਕਿ ਮਹਿੰਗਾਈ ਹੋਰ ਵਧ ਗਈ ਪਰ ਕਮਿਸ਼ਨ ਜਿਉਂ ਦਾ ਤਿਉਂ ਰਿਹਾ ਜਿਸ ਕਾਰਨ ਪਿਛਲੇ ਸਮੇਂ ਵਿੱਚ ਆੜ੍ਹਤੀਆਂ ਵੱਲੋਂ ਹੜਤਾਲ ਕੀਤੀ ਗਈ ਜਿਸ ਦਾ ਸਿੱਧਾ ਅਸਰ ਪੰਜਾਬ ਵਿੱਚ ਫਸਲ ਦੀ ਖ਼ਰੀਦ ਉਪਰ ਪਿਆ।

ਮਸਲਾ ਤੁਰੰਤ ਹੱਲ ਕਰਨ ਦੀ ਮੰਗ 

ਉਨ੍ਹਾਂ ਨੇ ਆੜ੍ਹਤੀਆਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ਉਨ੍ਹਾਂ ਦਾ ਕਮਿਸ਼ਨ ਫਿਰ ਤੋਂ ਐਮਐਸਪੀ ਦਾ ਢਾਈ ਫੀਸਦੀ ਨਿਰਧਾਰਤ ਕਰਨ ਦੀ ਮੰਗ ਰੱਖੀ। ਉਨ੍ਹਾਂ ਫਸਲ ਦੀ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਵੀ ਮੰਗ ਕੀਤੀ ਹੈ।

ਕਰੋੜਾਂ ਦੀ ਫਸਲ ਦਾ ਨੁਕਸਾਨ

ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਰਾਈਸ ਮਿੱਲਰਾਂ ਦਾ ਮੁੱਦਾ ਵੀ ਉਠਾਉਂਦਿਆਂ ਪੰਜਾਬ ਲਈ ਸਪੈਸ਼ਲਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਮਾਰਚ ਅਪ੍ਰੈਲ ਤੱਕ ਪੰਜਾਬ ਵਿੱਚੋਂ ਝੋਨੇ ਦੀ ਲਿਫਟਿੰਗ ਹੋ ਜਾਂਦੀ ਸੀ ਪਰ ਹੁਣ ਛੇ ਮਹੀਨੇ ਬੀਤ ਜਾਣ ਤੱਕ ਵੀ ਨਹੀਂ ਹੋ ਰਹੀ। ਇਸ ਨਾਲ ਜਿੱਥੇ ਭੰਡਾਰਨ ਦੀ ਸਮੱਸਿਆ ਹੋ ਰਹੀ ਹੈ ਉੱਥੇ ਦਾਣਾ ਟੁੱਟਣ ਨਾਲ ਕਰੋੜਾਂ ਦੀ ਫਸਲ ਦਾ ਵੀ ਨੁਕਸਾਨ ਹੁੰਦਾ ਹੈ। ਇਸ ਦਾ ਸਿੱਧਾ ਖ਼ਮਿਆਜ਼ਾ ਸ਼ੈਲਰ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ ਅਤੇ ਇਸੇ ਕਾਰਨ ਸੈਂਕੜੇ ਸ਼ੈਲਰ ਬੰਦ ਹੋ ਰਹੇ ਹਨ।
 

ਇਹ ਵੀ ਪੜ੍ਹੋ