ਜੁੱਤੀਆਂ ਪਾ ਕੇ ਮੰਦਿਰ 'ਚ ਵੜੇ ਨਕਾਬਪੋਸ਼, ਜ਼ਬਰਦਸਤੀ ਬੰਦ ਕਰਾਈ ਮਹਾਂ ਆਰਤੀ 

ਲੁਧਿਆਣਾ ਦੇ ਇਸਲਾਮਗੰਜ ਇਲਾਕੇ ਦੀ ਘਟਨਾ। ਸੀਸੀਟੀਵੀ ਚ ਕੈਦ ਹੋਈ ਸਾਰੀ ਹਰਕਤ। ਰੌਲਾ ਪੈਣ ਤੇ ਭੱਜੇ ਨਕਾਬਪੋਸ਼ ਵਿਅਕਤੀ। 

Share:

ਲੁਧਿਆਣਾ ਦੇ ਸਿਵਲ ਹਸਪਤਾਲ ਨੇੜੇ ਇਸਲਾਮਗੰਜ ਇਲਾਕੇ 'ਚ ਬਣੇ ਗੋਪਾਲ ਮੰਦਿਰ 'ਚ ਐਤਵਾਰ ਸ਼ਾਮ ਨੂੰ ਹੰਗਾਮਾ ਹੋ ਗਿਆ।ਜੁੱਤੀਆਂ ਪਾ ਕੇ ਕੁਝ ਨੌਜਵਾਨ ਮੰਦਿਰ 'ਚ ਦਾਖਲ ਹੋਏ ਅਤੇ ਉਥੇ ਚੱਲ ਰਹੀ ਮਹਾਂ ਆਰਤੀ ਨੂੰ ਜਬਰਦਸਤੀ ਰੋਕ ਦਿੱਤਾ। ਇਨ੍ਹਾਂ ਨੌਜਵਾਨਾਂ ਨਾਲ ਕਈ ਹੋਰ ਲੋਕ ਵੀ ਸਨ। ਜਦੋਂ ਝਗੜਾ ਵਧ ਗਿਆ ਤਾਂ ਇਹ ਨੌਜਵਾਨ ਉਥੋਂ ਭੱਜ ਗਏ। ਇਸ ਘਟਨਾ ਦਾ ਲੁਧਿਆਣਾ ਦੇ ਹਿੰਦੂ ਸੰਗਠਨਾਂ ਨੇ ਵਿਰੋਧ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ। ਗੋਪਾਲ ਮੰਦਿਰ ਦੇ ਸੇਵਾਦਾਰ ਵਿਨੀਤ ਦੁਆ ਅਨੁਸਾਰ ਐਤਵਾਰ ਸ਼ਾਮ ਕਰੀਬ 7.15 ਵਜੇ ਮੰਦਿਰ ਵਿੱਚ ਮਹਾਂ ਆਰਤੀ ਚੱਲ ਰਹੀ ਸੀ। ਪੰਡਿਤ ਇਹ ਮਹਾਂ ਆਰਤੀ ਕਰ ਰਹੇ ਸਨ। ਉਸੇ ਸਮੇਂ ਜੁੱਤੀਆਂ ਪਾ ਕੇ ਕੁਝ ਸ਼ਰਾਰਤੀ ਲੋਕ ਮੰਦਿਰ 'ਚ ਦਾਖਲ ਹੋਏ। ਇਨ੍ਹਾਂ ਨੌਜਵਾਨਾਂ ਨੇ ਮੂੰਹ 'ਤੇ ਨਕਾਬ ਪਾਏ ਹੋਏ ਸਨ। ਮੰਦਿਰ 'ਚ ਦਾਖਲ ਹੁੰਦੇ ਹੀ ਇਹ ਲੋਕ ਸਿੱਧੇ ਪੰਡਿਤ ਕੋਲ ਗਏ ਅਤੇ ਮਹਾਂ ਆਰਤੀ ਨੂੰ ਜ਼ਬਰਦਸਤੀ ਰੋਕ ਦਿੱਤਾ।  ਜਦੋਂ ਮੰਦਿਰ ਦੇ ਪੁਜਾਰੀ ਨੇ ਇਸਦਾ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨ ਨੇ ਧਮਕੀ ਦਿੱਤੀ ਅਤੇ ਮੰਦਿਰ ਵਿੱਚੋਂ ਮੂਰਤੀਆਂ ਆਦਿ ਨੂੰ ਬਾਹਰ ਕੱਢਣ ਲਈ ਕਿਹਾ।


ਸੀਸੀਟੀਵੀ ਵਿੱਚ ਕੈਦ ਹੋਈ ਘਟਨਾ 


ਵਿਨੀਤ ਦੂਆ ਅਨੁਸਾਰ ਮੰਦਰ ਵਿੱਚ ਦਾਖ਼ਲ ਹੋ ਕੇ ਗੁੰਡਾਗਰਦੀ ਕਰਨ ਵਾਲੇ ਇਹ ਨੌਜਵਾਨ ਇਸੇ ਇਲਾਕੇ ਦੇ ਵਸਨੀਕ ਹਨ। ਉਨ੍ਹਾਂ ਦੀ ਇਹ ਸਾਰੀ ਕਾਰਵਾਈ ਮੰਦਿਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਵੇਂ ਹੀ ਇਹ ਨੌਜਵਾਨ ਮੰਦਿਰ 'ਚ ਆਏ ਤਾਂ 'ਆਰਤੀ ਬੰਦ ਕਰੋ' ਅਤੇ 'ਨਗਾੜੇ ਨਾ ਵਜਾਓ' ਕਹਿਣ ਲੱਗੇ। ਨੌਜਵਾਨਾਂ ਦਾ ਤਰਕ ਸੀ ਕਿ ਉਹ ਬੀਮਾਰ ਹਨ ਇਸ ਲਈ  ਮੰਦਿਰ ਵਿੱਚ ਨਗਾੜੇ ਨਹੀਂ ਵਜਾਉਣ ਦੇਣਗੇ। ਇਸਦੀ ਸ਼ਿਕਾਇਤ ਡਵੀਜ਼ਨ ਨੰਬਰ 2 ਦੀ ਪੁਲਿਸ ਕੋਲ ਕੀਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ