6 ਭੈਣਾਂ ਨੇ ਬੰਨ੍ਹਿਆ ਸਿਹਰਾ, ਬਜ਼ੁਰਗ ਪਿਓ ਨੇ ਚਿਖਾ ਨੂੰ ਦਿੱਤੀ ਅਗਨੀ, ਰੌਂਦੀ ਮਾਂ ਕਹਿੰਦੀ - ਕੋਈ ਮੇਰਾ ਪੁੱਤ ਵਾਪਸ ਲਿਆ ਦਿਓ

ਮਹਿਜ਼ 23 ਸਾਲਾ ਦੇ ਅਗਨੀਵੀਰ ਨੇ ਵੀਰਵਾਰ ਨੂੰ ਹੋਏ ਬਾਰੂਦੀ ਸੁਰੰਗ ਧਮਾਕੇ 'ਚ ਸ਼ਹੀਦੀ ਜਾਮ ਪੀਤਾ। ਅਜੈ ਸਿੰਘ ਫਰਵਰੀ 2022 'ਚ ਭਰਤੀ ਹੋਇਆ ਸੀ। ਹਾਲੇ ਪਹਿਲੀ ਛੁੱਟੀ ਵੀ ਕੱਟਣ ਨਹੀਂ ਆਇਆ ਸੀ ਕਿ ਉਹ ਦੇਸ਼ ਦੀ ਸੇਵਾ ਕਰਦੇ ਸ਼ਹੀਦ ਹੋ ਗਿਆ। 

Share:

ਹਾਈਲਾਈਟਸ

  • ਭਾਰਤੀ ਫੌਜ ਦੇ ਉਚ ਅਧਿਕਾਰੀਆਂ ਨੇ ਸ਼ਹੀਦ ਅਜੈ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ
  • ਸ਼ਮਸ਼ਾਨਘਾਟ ਤੱਕ ਕਰੀਬ 2 ਕਿਲੋਮੀਟਰ ਦੀ ਅੰਤਿਮ ਯਾਤਰਾ ਕੱਢੀ ਗਈ
ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿਖੇ ਸ਼ਹੀਦ ਹੋਏ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਗਨੀਵੀਰ ਅਜੈ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਫੌਜ ਅਤੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਵੱਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ  ਵਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਜਿਲ੍ਹਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਨੇ ਸ਼ਹੀਦ ਅਜੈ ਸਿੰਘ ਨੂੰ ਸ਼ਰਧਾਂਜਲੀ  ਭੇਟ ਕੀਤੀ l  ਇਸਤੋਂ ਇਲਾਵਾ ਐਸਡੀਐਮ ਪੂਨਮਪ੍ਰੀਤ ਕੌਰ, ਡੀਐਸਪੀ ਨਿਖਿਲ ਗਰਗ, ਜਿਲ੍ਹਾ ਸੈਨਿਕ ਭਲਾਈ ਬੋਰਡ ਦੇ ਕਮਾਂਡੈਂਟ ਬਲਜਿੰਦਰ ਵਿਰਕ, ਕੈਪਟਨ ਗੁਰਮਿੰਦਰ ਸਿੰਘ, ਏਜੀ ਮੇਜ਼ਰ ਅਰਵਿੰਦ ਤੋਂ ਇਲਾਵਾ ਭਾਰਤੀ ਫੌਜ ਦੇ ਉਚ ਅਧਿਕਾਰੀਆਂ ਨੇ ਸ਼ਹੀਦ ਅਜੈ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ।
photo
ਡੀਸੀ ਸੁਰਭੀ ਮਲਿਕ ਅੰਤਿਮ ਯਾਤਰਾ 'ਚ ਪੈਦਲ ਨਾਲ ਚੱਲੇ। ਫੋਟੋ ਕ੍ਰੇਡਿਟ - ਜੇਬੀਟੀ
 
2 ਕਿਲੋਮੀਟਰ ਅੰਤਿਮ ਯਾਤਰਾ, ਡੀਸੀ-ਐਸਐਸਪੀ ਪੈਦਲ ਚੱਲੇ 
 
ਸ਼ਹੀਦ ਅਜੈ ਸਿੰਘ ਦੇ ਘਰ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਕਰੀਬ 2 ਕਿਲੋਮੀਟਰ ਦੀ ਅੰਤਿਮ ਯਾਤਰਾ ਕੱਢੀ ਗਈ। ਜਿਸ ਵਿੱਚ ਡੀਸੀ ਸੁਰਭੀ ਮਲਿਕ ਤੇ ਐਸਐਸਪੀ ਅਮਨੀਤ ਕੌਂਡਲ ਸਮੇਤ ਹੋਰ ਅਧਿਕਾਰੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪੈਦਲ ਚੱਲੇ। ਡੀਸੀ ਮਲਿਕ ਨੇ ਸ਼ਹੀਦ ਅਜੈ ਸਿੰਘ  ਦੇ ਪਿਤਾ ਚਰਨਜੀਤ ਸਿੰਘ ਉਰਫ਼ ਕਾਲਾ ਸਿੰਘ, ਮਾਤਾ ਲੱਛਮੀ ਅਤੇ ਭੈਣਾਂ ਨਾਲ਼ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਪਰਿਵਾਰ ਦੀ ਮੱਦਦ ਲਈ ਤੱਤਪਰ ਰਹੇਗਾ l ਉਹਨਾਂ ਸ਼ਹੀਦ ਦੀ ਮਾਤਾ ਅਤੇ ਭੈਣਾਂ ਨੂੰ ਕਲਾਵੇ ਵਿੱਚ ਲੈ ਕੇ ਦਿਲਾਸਾ ਵੀ ਦਿੱਤਾ l ਉਹਨਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਿਤ ਨਹੀਂ ਹੁੰਦੇ ਸਗੋਂ ਪੂਰੀ ਕੌਮ ਦਾ ਮਾਣ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ l
 
ਸ਼ਹੀਦ ਦੇ ਅੰਤਿਮ ਸਸਕਾਰ ਦੀਆਂ ਹੋਰ ਤਸਵੀਰਾਂ ਦੇਖੋ.....
 
ਫੋਟੋ
ਸ਼ਹੀਦ ਦੀ ਮਾਂ ਨੇ ਫੌਜ ਦੇ ਅਧਿਕਾਰੀ ਕੋਲੋਂ ਤਿਰੰਗਾ ਫੜਿਆ, ਜਿਸ ਵਿੱਚ ਉਸਦੇ ਲਾਡਲੇ ਪੁੱਤ ਦੀ ਮ੍ਰਿਤਕ ਦੇਹ ਲਪੇਟੀ ਹੋਈ ਸੀ। ਫੋਟੋ ਕ੍ਰੇਡਿਟ - ਜੇਬੀਟੀ
ਫੋਟੋ
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸ਼ਹੀਦ ਨੂੰ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ। ਫੋਟੋ ਕ੍ਰੇਡਿਟ - ਜੇਬੀਟੀ
ਫੋਟੋ
ਐਸਐਸਪੀ ਅਮਨੀਤ ਕੌਂਡਲ ਨੇ ਸ਼ਹੀਦ ਅਜੈ ਸਿੰਘ ਨੂੰ ਸਲਾਮੀ ਦਿੱਤੀ। ਫੋਟੋ ਕ੍ਰੇਡਿਟ - ਜੇਬੀਟੀ
ਫੋਟੋ
ਡੀਸੀ ਸੁਰਭੀ ਮਲਿਕ ਨੇ ਸ਼ਹੀਦ ਅਜੈ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਫੋਟੋ ਕ੍ਰੇਡਿਟ - ਜੇਬੀਟੀ
 

ਇਹ ਵੀ ਪੜ੍ਹੋ