ਮਾਨ ਸਰਕਾਰ ਨੇ 9 ਲੱਖ ਗਬਨ ਦੇ ਦੋਸ਼ ਹੇਠ BDPO ਨੂੰ ਕੀਤਾ ਮੁਅੱਤਲ 

ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਪਾਹੜਾ ਵੱਲੋਂ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ। ਜਿਸ ਮਗਰੋਂ ਤੁਰੰਤ ਐਕਸ਼ਨ ਲਿਆ ਗਿਆ। ਪਿੰਡ ਲੋਧੀਨੰਗਲ ਦੀ ਪੰਚਾਇਤ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਕਰੀਬ 9 ਲੱਖ ਰੁਪਏ ਦਾ ਗਬਨ ਕੀਤਾ ਸੀ। ਬਲਜੀਤ ਸਿੰਘ ਉਸ ਸਮੇਂ ਲੋਧੀਨੰਗਲ ਪਿੰਡ ਦਾ ਪ੍ਰਬੰਧਕ ਲੱਗਿਆ ਹੋਇਆ ਸੀ।

Courtesy: file photo

Share:

ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵਿੱਚ ਹੋਏ 9 ਲੱਖ ਦੇ ਗਬਨ ਕਰਨ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਲੈਂਦੇ ਹੋਏ ਬਲਾਕ ਵਿਕਾਸ ਪੰਚਾਇਤ ਅਫਸਰ (BDPO) ਬਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਪਾਹੜਾ ਵੱਲੋਂ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ। ਜਿਸ ਮਗਰੋਂ ਤੁਰੰਤ ਐਕਸ਼ਨ ਲਿਆ ਗਿਆ।

ਜਾਂਚ ਦੌਰਾਨ ਪਾਇਆ ਗਿਆ ਸੀ ਦੋਸ਼ੀ 

ਇਸ ਸਬੰਧੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਸੀ ਕਿ ਗੁਰਦਾਸਪੁਰ ਵਿਖੇ ਤਾਇਨਾਤ ਬੀ.ਡੀ.ਪੀ.ਓ. ਬਲਜੀਤ ਸਿੰਘ ਨੇ ਪਿੰਡ ਲੋਧੀਨੰਗਲ ਦੀ ਪੰਚਾਇਤ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਕਰੀਬ 9 ਲੱਖ ਰੁਪਏ ਦਾ ਗਬਨ ਕੀਤਾ ਸੀ। ਬਲਜੀਤ ਸਿੰਘ ਉਸ ਸਮੇਂ ਲੋਧੀਨੰਗਲ ਪਿੰਡ ਦਾ ਪ੍ਰਬੰਧਕ ਲੱਗਿਆ ਹੋਇਆ ਸੀ। ਇਸ ਗਬਨ ਦੀ ਜਾਂਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ 23-6-2023 ਨੂੰ ਕਰਨ ਉਪਰੰਤ ਇਸ ਅਧਿਕਾਰੀ ਨੂੰ ਮੁਲਜ਼ਮ ਬਣਾ ਕੇ ਉਸ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਪਰ ਇਸਦੇ ਬਾਵਜੂਦ ਅੱਜ ਤੱਕ ਇਸ ਅਧਿਕਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਕਈ ਹੋਰ ਵੀ ਕਾਰਨਾਮੇ ਕੀਤੇ 

ਪਾਹੜਾ ਨੇ ਦੱਸਿਆ ਕਿ ਉਕਤ ਅਧਿਕਾਰੀ ਵੱਲੋਂ ਵਿਧਾਨ ਸਭਾ ਹਲਕੇ ਵਿੱਚ ਕਰਵਾਏ ਕਰੀਬ 4 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਬਾਰੇ ਨਾ ਤਾਂ ਉਸਨੇ ਵਿਭਾਗ ਤੋਂ ਪ੍ਰਵਾਨਗੀ ਲਈ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਦਿੱਤਾ। ਜਦੋਂਕਿ ਇਹ ਅਧਿਕਾਰੀ ਵਿਭਾਗ ਨੂੰ ਬਿਨਾਂ ਦੱਸੇ 2 ਵਾਰ ਵਿਦੇਸ਼ੀ ਦੌਰਾ ਵੀ ਕਰ ਚੁੱਕਾ ਹੈ। ਵਿਧਾਇਕ ਪਾਹੜਾ ਵੱਲੋਂ ਇਸ ਅਧਿਕਾਰੀ ਖ਼ਿਲਾਫ਼ ਉਠਾਏ ਗਏ ਮੁੱਦੇ ’ਤੇ ਪੰਜਾਬ ਸਰਕਾਰ ਨੇ ਪਿੰਡ ਲੋਧੀਨੰਗਲ ਵਿੱਚ 9 ਲੱਖ ਰੁਪਏ ਦੇ ਗਬਨ ਸਬੰਧੀ ਕਾਰਵਾਈ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉਪ ਸਕੱਤਰ ਵੱਲੋਂ ਉਕਤ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਇਸ ਬੀ.ਡੀ.ਪੀ.ਓ. ਵਿਰੁੱਧ ਹੋਰ ਵੀ ਕਈ ਸ਼ਿਕਾਇਤਾਂ ਹਨ ਜੋ ਸਮਾਂ ਆਉਣ ’ਤੇ ਸਾਹਮਣੇ ਆ ਜਾਣਗੀਆਂ।

ਇਹ ਵੀ ਪੜ੍ਹੋ