ਲੁਧਿਆਣਾ 'ਚ ਬੰਦੂਕ ਦੀ ਨੋਕ 'ਤੇ ਲੁੱਟਿਆ ਵਿਅਕਤੀ, 21 ਦਿਨਾਂ ਤੋਂ ਇੰਨਸਾਫ ਲਈ ਭਟਕ ਰਿਹਾ ਪੀੜਤ

ਪੁਲਿਸ ਨੇ ਸਿਰਫ਼ ਇੱਕ ਵਾਰ ਮੌਕੇ ’ਤੇ ਜਾ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਉਸ ਤੋਂ ਬਾਅਦ 21 ਦਿਨਾਂ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਉਸ ਦੀ ਮਦਦ ਨਹੀਂ ਕੀਤੀ।

Share:

21 ਦਿਨ ਪਹਿਲਾਂ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ 'ਚ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਬੰਦੂਕ ਦੀ ਨੋਕ 'ਤੇ  ਲੁੱਟ ਲਿਆ ਸੀ। ਬਦਮਾਸ਼ ਉਸ ਕੋਲੋਂ 38 ਹਜ਼ਾਰ ਰੁਪਏ ਦਾ ਮੋਬਾਈਲ, ਏਟੀਐਮ ਕਾਰਡ ਆਦਿ ਖੋਹ ਕੇ ਲੈ ਗਏ। ਕੁਝ ਸਮੇਂ ਬਾਅਦ ਪੀੜਤ ਦੇ ਮੋਬਾਈਲ 'ਤੇ ਮੈਸੇਜ਼ ਆਇਆ ਕਿ ਉਸ ਦੇ ਖਾਤੇ 'ਚੋਂ ਕੁੱਲ 2 ਲੱਖ 64 ਹਜ਼ਾਰ ਰੁਪਏ ਕਢਵਾ ਲਏ ਗਏ ਹਨ। ਇਹ ਪੈਸੇ ਉਸ ਨੇ ਆਪਣੀ ਭੈਣ ਦੇ ਵਿਆਹ ਲਈ ਬੈਂਕ ਤੋਂ ਲਏ ਸਨ।

 

16 ਨਵੰਬਰ ਦੀ ਰਾਤ ਨੂੰ ਹੋਈ ਸੀ ਵਾਰਦਾਤ

ਪੀੜਤਾ ਲਗਾਤਾਰ 21 ਦਿਨਾਂ ਤੋਂ ਤਿੰਨ ਵਾਰ ਦਰੇਸੀ ਥਾਣੇ ਦੇ ਗੇੜੇ ਮਾਰਦੀ ਰਹੀ ਹੈ ਪਰ ਪੁਲਿਸ ਉਸ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਟਾਲ ਦਿੰਦੀ ਹੈ। ਪੀੜਤ ਇਕਰਾਮ ਉਲ ਅੰਸਾਰੀ ਨੇ ਦੱਸਿਆ ਕਿ ਉਹ ਸ਼੍ਰੀ ਅਪ੍ਰੈਲ ਹੌਜ਼ਰੀ ਵਿਖੇ ਦਰਜ਼ੀ ਦਾ ਕੰਮ ਕਰਦਾ ਹੈ। 16 ਨਵੰਬਰ ਦੀ ਰਾਤ ਨੂੰ ਉਹ ਸਾਈਕਲ ਤੇ ਪੰਜਾਬੀ ਬਾਗ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ। ਫੈਕਟਰੀ ਤੋਂ ਕੁਝ ਦੂਰੀ 'ਤੇ ਇਕ ਖਾਲੀ ਪਲਾਟ ਨੇੜੇ ਅਚਾਨਕ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।

 

ਵਿਰੋਧ ਕਰਨ 'ਤੇ ਗੋਲੀ ਮਾਰਨ ਦੀ ਧਮਕੀ

ਹਮਲਾਵਰਾਂ ਨੇ ਉਸ ਕੋਲੋ ਪਿਸਤੌਲ ਦੀ ਮਦਦ ਨਾਲ ਉਸ ਦੀ ਜੇਬ ਵਿਚ ਜੋ ਵੀ ਸੀ, ਬਾਹਰ ਕੱਢਣ ਲਈ ਕਿਹਾ। ਇੱਕ ਨੌਜਵਾਨ ਨੇ ਉਸ ਦੀ ਜੇਬ ਵਿੱਚੋਂ ਮੋਬਾਈਲ ਅਤੇ ਹੋਰ ਏਟੀਐਮ ਕਾਰਡ ਆਦਿ ਕੱਢ ਲਏ। ਜਦੋਂ ਉਸਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਅੰਸਾਰੀ ਅਨੁਸਾਰ ਉਸ ਨੇ ਦਰੇਸੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

 

ਏਸੀਪੀ ਸੁਮਿਤ ਸੂਦ ਨੇ ਕਿਹਾ ਸ਼ਿਕਾਇਤ ਦਾ ਜਲਦ ਕੀਤਾ ਜਾਵੇਗਾ ਨਿਪਟਾਰਾ

ਅੰਸਾਰੀ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਖੁਦ ਕਈ ਥਾਵਾਂ ਤੋਂ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਹਾਸਲ ਕਰਕੇ ਪੁਲਿਸ ਨੂੰ ਦਿੱਤੀ। ਬਾਈਕ ਸਵਾਰਾਂ ਦੇ ਬਾਈਕ ਨੰਬਰ ਵੀ ਪੁਲਿਸ ਨੂੰ ਦਿੱਤੇ ਗਏ ਸਨ ਪਰ ਹੁਣ ਤੱਕ ਪੁਲਿਸ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਹ ਹਰ ਰੋਜ਼ ਥਾਣੇ ਦੇ ਗੇੜੇ ਮਾਰ ਰਿਹਾ ਹੈ। ਉਹ ਪਿਛਲੇ 21 ਦਿਨਾਂ ਤੋਂ ਕੰਮ 'ਤੇ ਵੀ ਨਹੀਂ ਗਿਆ। ਇਸ ਮਾਮਲੇ ਵਿੱਚ ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਪੀੜਤ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਸ ਦੀ ਸ਼ਿਕਾਇਤ ਦਾ ਜਲਦੀ ਹੀ ਨਿਪਟਾਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ