ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 3 ਕਮਿਸ਼ਨਰ, 7 ਐਸਐਸਪੀਜ਼ ਬਦਲੇ

ਸਰਕਾਰ ਵੱਲੋਂ ਕੁੱਲ 31 ਬਦਲੀਆਂ ਕੀਤੀਆਂ ਗਈਆਂ। ਕਈ ਅਧਿਕਾਰੀ ਇੱਧਰ-ਉੱਧਰ ਕੀਤੇ ਗਏ।

Share:

ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਪੁਲਿਸ ਮਹਿਕਮੇ ਅੰਦਰ ਬਦਲੀਆਂ ਕੀਤੀਆਂ ਗਈਆਂ। ਇਹਨਾਂ 'ਚ ਸੂਬੇ ਦੇ 3 ਪੁਲਿਸ ਕਮਿਸ਼ਨਰਾਂ ਅਤੇ 7 ਐਸਐਸਪੀਜ਼ ਸਮੇਤ ਕੁੱਲ 31 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਅੰਮ੍ਰਿਤਸਰ ਦੇ ਕਮਿਸ਼ਨਰ ਨੌਨਿਹਾਲ ਸਿੰਘ ਦਾ  ਤਬਾਦਲਾ ਕਰਕੇ ਉਨ੍ਹਾਂ ਦੀ ਥਾਂ  ਗੁਰਪ੍ਰੀਤ ਸਿੰਘ ਭੁੱਲਰ ਨੂੰ ਨਿਯੁਕਤ ਕੀਤਾ ਗਿਆ।  ਮਨਦੀਪ ਸਿੰਘ ਸਿੱਧੂ ਦਾ ਲੁਧਿਆਣਾ ਤੋਂ ਤਬਾਦਲਾ ਕਰ ਦਿੱਤਾ ਗਿਆ।  ਉਨ੍ਹਾਂ ਦੀ ਥਾਂ ਕੁਲਦੀਪ ਚਾਹਲ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ।  ਸਵੱਪਨ ਸ਼ਰਮਾ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ।

file photo
file photo
file photo
file photo
file photo
file photo

7 ਐਸਐਸਪੀ ਬਦਲੇ 

ਨਵੇਂ ਹੁਕਮਾਂ ਅਨੁਸਾਰ ਸੂਬੇ ਦੇ 7 ਐਸਐਸਪੀ ਬਦਲੇ ਗਏ ਹਨ। ਹਰਮਨਬੀਰ ਸਿੰਘ ਗਿੱਲ ਨੂੰ SSP ਬਠਿੰਡਾ ਲਾਇਆ ਹੈ। ਵਿਵੇਕਸ਼ੀਲ ਸੋਨੀ ਮੋਗਾ ਦੇ ਨਵੇਂ SSP ਹੋਣਗੇ। ਗੁਲਨੀਤ ਸਿੰਘ ਖੁਰਾਣਾ ਰੋਪੜ ਦੇ ਨਵੇਂ SSP ਹੋਣਗੇ। ਸੁਰਿੰਦਰ ਸਿੰਘ ਨੂੰ ਹੁਸ਼ਿਆਰਪੁਰ ਦੀ ਕਮਾਨ ਸੰਭਾਲੀ ਗਈ ਹੈ। ਸਰਤਾਜ ਸਿੰਘ ਚਾਹਲ ਨੂੰ ਹੁਸ਼ਿਆਰਪੁਰ ਤੋਂ ਬਦਲਕੇ ਐਸਐਸਪੀ ਸੰਗਰੂਰ ਲਾਇਆ ਗਿਆ। ਹਰਕਮਲਪ੍ਰੀਤ ਸਿੰਘ ਖੱਖ ਨੂੰ  ਮਲੇਰਕੋਟਲਾ ਅਤੇ   ਦਿਲਜਿੰਦਰ ਸਿੰਘ ਨੂੰ ਪਠਾਨਕੋਟ ਐਸਐਸਪੀ ਨਿਯੁਕਤ ਕੀਤਾ ਗਿਆ। 

ਇਹ ਵੀ ਪੜ੍ਹੋ