ਪੰਜਾਬ ਪੁਲਿਸ ਦੀ ਵੱਡੀ ਕਾਰਵਾਈ - ਗ੍ਰਨੇਡ ਹਮਲੇ ਦੇ 2 ਮੁਲਜ਼ਮ ਫੜੇ, ਇੱਕ ਦਾ ਐਨਕਾਉਂਟਰ

ਇਸ ਦੋਸ਼ੀ ਨੇ ਕਾਂਗਰਸੀ ਲੀਡਰ ਰਾਜਿੰਦਰ ਕੁਮਾਰ ਜੈਤੀਪੁਰ ਦੇ ਘਰ 'ਤੇ ਹਮਲਾ ਕੀਤਾ ਸੀ। ਬਟਾਲਾ ਪੁਲਿਸ ਨੇ ਮੁੱਖ ਦੋਸ਼ੀ ਮੋਹਿਤ ਅਤੇ ਉਸਦੇ ਦੋ ਸਾਥੀਆਂ ਨੂੰ ਘੇਰਿਆ।

Courtesy: file photo

Share:

ਜੈਤੀਪੁਰ ਅਤੇ ਰਾਏਮਲ ਗ੍ਰਨੇਡ ਧਮਾਕੇ ਮਾਮਲੇ ’ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਗ੍ਰਨੇਡ ਹਮਲੇ ’ਚ ਸ਼ਾਮਲ ਮੁੱਖ ਦੋਸ਼ੀ ਬਟਾਲਾ ਪੁਲਿਸ ਨੇ ਮੁਕਾਬਲੇ ’ਚ ਜਖ਼ਮੀ ਕੀਤਾ। ਇਸ ਦੋਸ਼ੀ ਨੇ ਕਾਂਗਰਸੀ ਲੀਡਰ ਰਾਜਿੰਦਰ ਕੁਮਾਰ ਜੈਤੀਪੁਰ ਦੇ ਘਰ 'ਤੇ ਹਮਲਾ ਕੀਤਾ ਸੀ। ਬਟਾਲਾ ਪੁਲਿਸ ਨੇ ਮੁੱਖ ਦੋਸ਼ੀ ਮੋਹਿਤ ਅਤੇ ਉਸਦੇ ਦੋ ਸਾਥੀਆਂ ਨੂੰ ਘੇਰਿਆ। ਇਸ ਮਗਰੋਂ ਮੁਕਾਬਲੇ ਦੌਰਾਨ ਮੁੱਖ ਦੋਸ਼ੀ ਨੂੰ ਕਾਬੂ ਕੀਤਾ ਗਿਆ। 

ਬਟਾਲਾ ਪੁਲਿਸ ਨੇ ਕੀਤਾ ਐਨਕਾਉਂਟਰ  

ਦੱਸ ਦਈਏ ਕਿ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਲੀਡਰ ਰਜਿੰਦਰ ਕੁਮਾਰ ਪੱਪੂ ਜੈਤੀਪੁਰ ਦੇ ਘਰ ਅਤੇ ਪਿਛਲੇ ਦਿਨੀਂ ਪਿੰਡ ਰਾਏਮਲ ਵਿੱਚ ਗ੍ਰਨੇਡ ਸੁੱਟਣ ਵਾਲੇ ਵਿਅਕਤੀ ਦਾ ਬਟਾਲਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ। ਡੀ ਆਈ ਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਹਥਿਆਰ ਬਰਾਮਦ ਕਰਾਉਣ ਲਈ ਨਿਸ਼ਾਨਦੇਹੀ ਉਪਰ ਲਿਆਂਦਾ ਗਿਆ ਸੀ ਤਾਂ ਇਸੇ ਦੌਰਾਨ ਉਸਨੇ ਪੁਲਸ ਉਪਰ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਮੁਲਜ਼ਮ ਨੂੰ ਗੋਲੀ ਲੱਗੀ ਅਤੇ ਜਖਮੀ ਹੋ ਗਿਆ। 

ਇਹ ਵੀ ਪੜ੍ਹੋ