ਪੰਜਾਬ ਪੁਲਿਸ ਦੇ ਡੀਐੱਸਪੀ ਤੇ ਉਸਦੇ ਦਲਾਲ ਖਿਲਾਫ ਵੱਡੀ ਕਾਰਵਾਈ, ਪੜ੍ਹੋ ਪੂਰੀ FIR

ਰਿਸ਼ਵਤਖੋਰੀ ਦੇ ਦੋਸ਼ ਹੇਠ ਦਰਜ ਕੀਤਾ ਗਿਆ ਮੁਕੱਦਮਾ। ਪੁਲਿਸ ਦੀ ਟੀਮ ਨੇ ਡੀਐੱਸਪੀ ਦੀ ਰਿਹਾਇਸ਼ ਦੀ ਤਲਾਸ਼ੀ ਕੀਤੀ ਸ਼ੁਰੂ। ਲੱਖਾਂ ਰੁਪਏ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ।

Share:

ਪੰਜਾਬ ਸਰਕਾਰ ਵੱਲੋਂ ਜਿੱਥੇ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤਾਂ ਇਸੇ ਕੜੀ ਅਧੀਨ ਇੱਕ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਅਫਸਰ ਤੇ ਉਸਦੇ ਦਲਾਲ ਖਿਲਾਫ ਕੀਤੀ ਗਈ ਹੈ। ਫਿਰੋਜ਼ਪੁਰ ਸਿਟੀ ਦੇ ਡੀਐੱਸਪੀ ਸੁਰਿੰਦਰਪਾਲ ਬਾਂਸਲ ਤੇ ਉਸਦੇ ਦਲਾਲ ਗੁਰਮੇਜ ਸਿੰਘ ਖਿਲਾਫ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ। ਦੋਵਾਂ ਦੀ ਗ੍ਰਿਫਤਾਰੀ ਦੀ ਖਬਰ ਵੀ ਸਾਮਣੇ ਆ ਰਹੀ ਹੈ। ਇਹ ਕਾਰਵਾਈ ਫਿਰੋਜ਼ਪੁਰ ਦੇ ਐਸਪੀ (ਆਈ) ਰਣਧੀਰ ਕੁਮਾਰ (ਆਈਪੀਐਸ) ਵੱਲੋਂ ਅਮਲ ਚ ਲਿਆਂਦੀ ਗਈ। 

ਅਹੁਦੇ ਦੀ ਦੁਰਵਰਤੋਂ ਦਾ ਦੋਸ਼

ਦਰਜ ਕੀਤੇ ਗਏ ਮੁਕੱਦਮੇ 'ਚ ਅਹੁਦੇ ਦੀ ਦੁਰਵਰਤੋਂ ਕਰਕੇ ਲੱਖਾਂ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਹਨ। ਇੱਥੋਂ ਤੱਕ ਕਿ ਐਫਆਈਆਰ ਦੇ ਵਿੱਚ ਵੀ ਡੀਐੱਸਪੀ ਨੂੰ ਭ੍ਰਿਸ਼ਟ ਅਫਸਰ ਲਿਖਿਆ ਗਿਆ ਹੈ। ਕਿਹਾ ਗਿਆ ਹੈ ਕਿ ਲਗਾਤਾਰ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ  ਸ਼ਿਕਾਇਤਾਂ ਆ ਰਹੀਆਂ ਸੀ ਕਿ ਡੀਐੱਸਪੀ ਆਪਣੇ ਦਲਾਲ ਗੁਰਮੇਜ ਸਿੰਘ ਰਾਹੀਂ ਲੱਖਾਂ ਰੁਪਏ ਰਿਸ਼ਵਤ ਇਕੱਠੀ ਕਰ ਰਿਹਾ ਹੈ। ਗੁਰਮੇਜ ਦੇ ਖਾਤਿਆਂ ਚੋਂ ਰਕਮ ਦਾ ਲੈਣ ਦੇਣ ਵੀ ਪਾਇਆ ਗਿਆ। ਆਨਲਾਈਨ ਪੇਮੈਂਟਾਂ ਹੋਈਆਂ। ਟਾਰਜਨ ਨਾਮਕ ਇੱਕ ਵਿਅਕਤੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ। 

ਡੀਐੱਸਪੀ ਖਿਲਾਫ ਦਰਜ ਐੱਫਆਈਆਰ ਹੇਠਾਂ ਪੜ੍ਹੋ  ....... 

 

photo

1

photo
2
photo
3
photo
4
photo
5

ਇਹ ਵੀ ਪੜ੍ਹੋ