ਕਾਰ ਤੇ ਟਰਾਲੀ ਦੀ ਹੋਈ ਟੱਕਰ, ਚਾਰ ਸ਼ਰਧਾਲੂਆਂ ਦੀ ਮੌਤ, ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਾ ਰਹੇ ਸਨ ਵਾਪਸ

ਪਿੰਡ ਬੂਹ ਨੇੜੇ 12 ਟਾਇਰ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਉਸ ਦੇ ਪਿੱਛੇ ਆ ਰਹੀ ਸਵਿਫਟ ਕਾਰ ਵੀ ਟਕਰਾ ਗਈ। ਹਾਦਸੇ ਦੌਰਾਨ ਕਾਰ 'ਚ ਸਵਾਰ ਸਾਰੇ ਯਾਤਰੀ ਹਾਦਸੇ ਦਾ ਸ਼ਿਕਾਰ ਹੋ ਗਏ। ਰਾਹਗੀਰਾਂ ਨੇ ਮੌਕੇ 'ਤੇ ਹੀ ਸਾਰਿਆਂ ਨੂੰ ਕਾਰ 'ਚੋਂ ਬਾਹਰ ਕੱਢਿਆ।

Share:

Major Accident in Tarantaran: ਅੰਮ੍ਰਿਤਸਰ ਵਿੱਖੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਵਾਪਸ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਹੋ ਗਿਆ। ਹਾਦਸਾ ਹਰੀਕੇ ਪੱਤਣ ਨੇੜੇ ਅੱਧੀ ਰਾਤ ਨੂੰ 1 ਵੱਜੇ ਹੋਇਆ। ਦਸਿਆ ਜਾ ਰਿਹਾ ਹੈ ਕਿ ਓਵਰ ਸਪੀਡ ਵਾਹਨ ਤੋਂ ਬਚਾਅ ਦੇ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਅਜੇ ਪੁਲਿਸ ਇਸਦੀ ਜਾਂਚ ਕਰ ਰਹੀ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਗੁਰੂ ਹਰਸਹਾਏ ਦੇ ਪਿੰਡ ਗੁੱਦੜ ਡਾਂਡੀ ਦੇ ਵਸਨੀਕ ਕਰਮਜੀਤ ਸਿੰਘ, ਗੁਰਦੇਵ ਸਿੰਘ, ਰੋਬਨਜੀਤ ਸਿੰਘ, ਬਲਵਿੰਦਰ ਸਿੰਘ, ਰਾਜਬੀਰ ਸਿੰਘ ਰਾਤ ਕਰੀਬ 1 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਸਵਿਫਟ ਕਾਰ ਵਿਚ ਵਾਪਸ ਪਿੰਡ ਪਰਤ ਰਹੇ ਸਨ। ਜੰਮੂ ਕਸ਼ਮੀਰ ਰਾਜਸਥਾਨ ਨੈਸ਼ਨਲ ਹਾਈਵੇਅ 'ਤੇ ਪਿੰਡ ਵਾਪਸ ਆ ਰਹੇ ਸਨ। ਪਿੰਡ ਬੂਹ ਨੇੜੇ 12 ਟਾਇਰ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ। ਉਸ ਦੇ ਪਿੱਛੇ ਆ ਰਹੀ ਸਵਿਫਟ ਕਾਰ ਵੀ ਟਕਰਾ ਗਈ। ਹਾਦਸੇ ਦੌਰਾਨ ਕਾਰ 'ਚ ਸਵਾਰ ਸਾਰੇ ਯਾਤਰੀ ਹਾਦਸੇ ਦਾ ਸ਼ਿਕਾਰ ਹੋ ਗਏ। ਰਾਹਗੀਰਾਂ ਨੇ ਮੌਕੇ 'ਤੇ ਹੀ ਸਾਰਿਆਂ ਨੂੰ ਕਾਰ 'ਚੋਂ ਬਾਹਰ ਕੱਢਿਆ। ਜਿਸ ਦੌਰਾਨ ਕਰਮਜੀਤ ਸਿੰਘ, ਗੁਰਦੇਵ ਸਿੰਘ, ਰੋਬਨਜੀਤ ਸਿੰਘ, ਰਾਜਬੀਰ ਸਿੰਘ ਬੇਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਲਵਿੰਦਰ ਸਿੰਘ ਨਿੱਜੀ ਹਸਪਤਾਲ 'ਚ ਦਾਖਲ ਹੈ। 

ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਹਾਦਸੇ ਦੇ ਤਿੰਨ ਘੰਟੇ ਬਾਅਦ ਥਾਣਾ ਹਰੀਕੇ ਪੱਤਣ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪੱਟੀ ਹਸਪਤਾਲ ਭੇਜ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤੇਜ਼ ਰਫਤਾਰ 'ਤੇ ਆ ਰਹੇ ਵਾਹਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਹਾਦਸਾ ਵਾਪਰਿਆ। ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :