ਤਰਨਤਾਰਨ 'ਚ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਸਮੇਤ 4 ਮੌਤਾਂ 

ਇਸ ਹਾਦਸੇ ਵਿੱਚ 2 ਮੋਟਰਸਾਈਕਲ ਸਵਾਰ 4 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵਾਂ ਮੋਟਰਸਾਈਕਲਾਂ ਦੀ ਰਫ਼ਤਾਰ ਤੇਜ਼ ਹੋਣ ਕਰਕੇ ਚਾਰੋ ਜਣੇ ਆਪਣੀ ਜਾਨ ਗੁਆ ਗਏ। 

Courtesy: file photo

Share:

ਬੀਤੀ ਰਾਤ ਤਰਨਤਾਰਨ ਵਿਖੇ ਵੱਡਾ ਹਾਦਸਾ ਵਾਪਰਿਆ। ਇਥੇ ਪਿੰਡ ਗੰਡੀਵਿੰਡ ਵਿਖੇ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਪਤੀ ਪਤਨੀ ਸਮੇਤ ਚਾਰ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਸੀ। 

ਆਮਣੇ-ਸਾਮਣੇ ਹੋਈ ਟੱਕਰ 

ਮਿਲੀ ਜਾਣਕਾਰੀ ਅਨੁਸਾਰ ਗੌਰਵ (30) ਤੇ ਉਸਦੀ ਪਤਨੀ ਮਾਨਸੀ ਵਾਸੀ ਗੰਡੀਵਿੰਡ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੇਰ ਰਾਤ ਝਬਾਲ ਨੂੰ ਆ ਰਹੇ ਸਨ, ਜਦੋਂਕਿ ਰਾਹੁਲ ਦੀਪ ਸਿੰਘ ਅਤੇ ਜਸ਼ਨਦੀਪ ਸਿੰਘ ਵਾਸੀ ਗਹਿਰੀ ਮੋਟਰਸਾਈਕਲ ’ਤੇ ਸਵਾਰ ਹੋ ਝਬਾਲ ਆ ਰਹੇ ਸਨ। ਜਦ ਉਹ ਅੱਪਰਬਾਰੀ ਦੁਆਬ ਨਹਿਰ ਦੇ ਨਜ਼ਦੀਕ ਪੁੱਜੇ ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਇਕ ਦੂਜੇ ਵਿਚ ਜਾ ਵੱਜੇ। ਇਸ ਹਾਦਸੇ ਵਿੱਚ ਚਾਰਾਂ ਮੋਟਰਸਾਈਕਲ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵਾਂ ਮੋਟਰਸਾਈਕਲਾਂ ਦੀ ਰਫ਼ਤਾਰ ਤੇਜ਼ ਹੋਣ ਕਰਕੇ ਚਾਰੋ ਜਣੇ ਆਪਣੀ ਜਾਨ ਗੁਆ ਗਏ। 

ਇਹ ਵੀ ਪੜ੍ਹੋ