Drugs Case: ਮਜੀਠੀਆ ਅੱਜ ਫਿਰ ਤੋਂ SIT ਸਾਹਮਣੇ ਹੋਣਗੇ ਪੇਸ਼, ਨਵੀਂ ਕਮੇਟੀ ਅੱਗੇ ਹੋਵੇਗੀ ਪਹਿਲੀ ਪੇਸ਼ੀ

ਮਜੀਠੀਆ ਪੁਰਾਣੀ SIT ਦੇ ਸਾਹਮਣੇ 3 ਵਾਰ ਪੇਸ਼ ਹੋ ਚੁੱਕੇ ਹਨ। ਨਵੀਂ SIT ਦੇ ਗਠਨ ਤੋਂ ਬਾਅਦ ਹੁਣ ਇਹ ਮਜੀਠੀਆ ਦੀ ਪਹਿਲੀ ਪੇਸ਼ੀ ਹੈ।  ਪਹਿਲੇ SIT ਦੀ ਜ਼ਿੰਮੇਵਾਰੀ ADGP ਐਮਐਸ ਛੀਨਾ ਕੋਲ ਸੀ ਅਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋਏ ਸਨ।

Share:

Drugs Case ਵਿੱਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਪੰਜਾਬ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅੱਜ ਫਿਰ ਤੋਂ ਜਾਂਚ ਕਮੇਟੀ (SIT) ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲੇ ਮਜੀਠੀਆ ਪੁਰਾਣੀ SIT ਦੇ ਸਾਹਮਣੇ 3 ਵਾਰ ਪੇਸ਼ ਹੋ ਚੁੱਕੇ ਹਨ। ਨਵੀਂ SIT ਦੇ ਗਠਨ ਤੋਂ ਬਾਅਦ ਹੁਣ ਇਹ ਮਜੀਠੀਆ ਦੀ ਪਹਿਲੀ ਪੇਸ਼ੀ ਹੈ। ਪਹਿਲੇ SIT ਦੀ ਜ਼ਿੰਮੇਵਾਰੀ ADGP ਐਮਐਸ ਛੀਨਾ ਕੋਲ ਸੀ ਅਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋਏ ਸਨ। ਹੁਣ ਨਵੀਂ SIT ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ DIG ਐਚਐਸ ਭੁੱਲਰ ਨੂੰ ਦਿੱਤੀ ਗਈ ਹੈ। DIG ਭੁੱਲਰ ਤੋਂ ਇਲਾਵਾ SIT ਵਿੱਚ ਪਟਿਆਲਾ ਦੇ SSP ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

30 ਦਸੰਬਰ ਨੂੰ SIT ਨੇ ਕੀਤੀ ਸੀ 4.5 ਘੰਟੇ ਤੱਕ ਪੁੱਛਗਿੱਛ 

ਇਸ ਤੋਂ ਪਹਿਲਾਂ ਮਜੀਠੀਆ ਨੂੰ 27 ਦਸੰਬਰ ਨੂੰ ਬੁਲਾਇਆ ਗਿਆ ਸੀ, ਪਰ ਉਹ ਨਾਕਾਫ਼ੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ ਸਨ। ਜਿਸ ਤੋਂ ਬਾਅਦ ਪੁਰਾਣੀ SIT ਨੇ 30 ਦਸੰਬਰ ਨੂੰ ਉਸ ਨੂੰ ਦੁਬਾਰਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ ਅਤੇ ਕਰੀਬ 4.5 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਸਾਲ 2013 'ਚ ਪੰਜਾਬ ਪੁਲਿਸ ਨੇ ਪਹਿਲਵਾਨ ਜਗਦੀਸ਼ ਸਿੰਘ ਭੋਲਾ ਨੂੰ 6000 ਕਰੋੜ ਰੁਪਏ ਦੇ ਡਰੱਗ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਫਿਰ ਮੋਹਾਲੀ ਅਦਾਲਤ ਦੇ ਬਾਹਰ ਪੇਸ਼ੀ ਦੌਰਾਨ ਜਗਦੀਸ਼ ਭੋਲਾ ਨੇ ਬਿਕਰਮ ਮਜੀਠੀਆ ਦਾ ਨਾਂ ਲੈ ਕੇ ਦੋਸ਼ ਲਾਏ ਸਨ। ਹਾਲਾਂਕਿ ਉਸ ਸਮੇਂ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ ਸੀ।

ਇਹ ਵੀ ਪੜ੍ਹੋ