ਅੰਮ੍ਰਿਤਸਰ 'ਚ ASI ਦੇ ਕਤਲ ਤੋਂ ਬਾਅਦ ਮਜੀਠੀਆ ਦਾ ਤੰਜ਼,

ਜਿਕਰਯੋਗ ਹੈ ਕਿ ਏਐੱਸਆਈ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਜਿੱਥੇ ਬਾਈਕ ਸਵਾਰ ਹਮਲਾਵਰਾਂ ਨੇ ਰਸਤੇ 'ਚ ਉਸ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਦੇਰ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਦਕਿ ਸ਼ੁੱਕਰਵਾਰ ਸਵੇਰੇ ਘਟਨਾ ਦਾ ਪਤਾ ਲੱਗਾ।

Share:

ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੇ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਏਐੱਸਆਈ ਅੰਮ੍ਰਿਤਸਰ ਦੇ ਦੇਹਤੀ ਇਲਾਕੇ ਜੰਡਿਆਲਾ ਦੇ ਥਾਣੇ ਵਿੱਚ ਤਾਇਨਾਤ ਸੀ। ਮ੍ਰਿਤਕ ਦੀ ਪਛਾਣ ਏਐੱਸਆਈ ਸਰੂਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਸਰੂਪ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਕਤਲ ਅਤੇ ਆਰਮਜ਼ ਐੱਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਸਰਕਾਰ ਨੂੰ ਲਿਆ ਘੇਰੇ ਵਿੱਚ

ਬਿਕਰਮ ਮਜੀਠੀਆ ਦਾ ਟਵੀਟ
ਬਿਕਰਮ ਮਜੀਠੀਆ ਦਾ ਟਵੀਟ

ਇਸ ਘਟਨਾ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਟਵੀਟ ਕੀਤਾ ਹੈ। ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਹੈ। ਜਿਸ ਵਿੱਚ ਉਸਨੇ ਲਿਖਿਆ- “ਪੰਜਾਬ ਦੇ ਹਾਲਾਤ ਵੇਖੋ, ਜਿਕਰਯੋਗ ਹੈ ਕਿ ਜੰਡਿਆਲਾ ਗੁਰੂ ਥਾਣੇ ਵਿੱਚ ਤਾਇਨਾਤ ਏਐੱਸਆਈ ਸਰੂਪ ਸਿੰਘ ਨੂੰ ਸਵੇਰੇ ਖਾਨਕੋਟ ਸੂਆ ਨੇੜੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਮਜੀਠੀਆ ਨੇ ਕਿਹਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਪੀਏਪੀ ਗਰਾਊਂਡ ਜਲੰਧਰ ਅਤੇ ਫਿਰ ਪੀਏਯੂ ਲੁਧਿਆਣਾ ਵਿਖੇ ਪ੍ਰੋਗਰਾਮ ਕਰਕੇ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਲੋਕ ਇਨ੍ਹਾਂ ਘਟਨਾਵਾਂ ਤੋਂ ਬਾਅਦ ਡਰੇ ਹੋਏ ਹਨ।

ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ 


ਅੰਮ੍ਰਿਤਸਰ 'ਚ ਪੰਜਾਬ ਪੁਲਿਸ ਦੇ ਏਐੱਸਆਈ ਦੇ ਕਤਲ ਮਾਮਲੇ 'ਚ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਹੈ ਕਿ ਸੂਚਨਾ ਮਿਲੀ ਸੀ ਕਿ ਏਐੱਸਆਈ ਸਰੂਪ ਸਿੰਘ ਦਾ ਕਤਲ ਹੋ ਗਿਆ ਹੈ। ਮ੍ਰਿਤਕ ਦੇ ਪੁੱਤਰ ਨੇ ਬਿਆਨ ਦਿੱਤਾ ਹੈ ਕਿ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ ਸੀ ਅਤੇ ਉਸ ਦੇ ਪਿਤਾ ਦਾ ਫੋਨ ਤੇ  ਝਗੜਾ ਹੋਇਆ ਸੀ। ਉਸ ਦੇ ਪਿਤਾ ਸ਼ਿਕਾਇਤ ਦਰਜ ਕਰਵਾਉਣ ਪੁਲਿਸ ਥਾਣੇ ਗਏ ਸਨ ਜਦੋ ਇਹ ਘਟਨਾ ਵਾਪਰੀ। 
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਏਐੱਸਆਈ ਸਰੂਪ ਸਿੰਘ ਨੇ ਦੋ ਦਿਨਾਂ ਦੀ ਛੂਟੀ ਲਈ ਸੀ ਤੇ ਅੱਜ ਹੀ ਡਿਊਟੀ ਜੁਆਇਨ ਕਰਨੀ ਸੀ। ਇਸੇ ਦੌਰਾਨ ਇਹ ਵਾਰਦਾਤ ਹੋ ਗਈ ਜਿਸ ਵਿੱਚ ਏਐੱਸਆਈ ਨੂੰ ਮੁਲਜ਼ਮ ਵੱਲੋ ਇਕ ਗੋਲੀ ਮਾਰੀ ਗਈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ 'ਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ