Majithia ਨੇ ਲਾਇਆ ਫਤਿਹਗੜ੍ਹ ਲਿੰਕ ਰੋਡ ’ਤੇ ਘਟੀਆ ਕੰਮ ਹੋਣ ਦਾ ਆਰੋਪ, ਵਿਜੀਲੈਂਸ ਜਾਂਚ ਦੀ ਕੀਤੀ ਮੰਗ

ਉਹਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ ਅੰਮ੍ਰਿਤਕਸਰ ਸਾਹਿਬ ਨਾਲ ਜੋੜਨ ਵਾਲੀ ਇਸ ਸੜਕ ਦਾ ਕੰਮ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਵੱਲੋਂ ਵਾਰ-ਵਾਰ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ ਮਗਰੋਂ ਸ਼ੁਰੂ ਹੋਇਆ ਸੀ।

Share:

ਹਾਈਲਾਈਟਸ

  • ਉਹਨਾਂ ਮੰਗ ਕੀਤੀ ਕਿ ਸੜਕ ਨੂੰ ਅਪਗ੍ਰੇਡ ਕੀਤਾ ਜਾਵੇ

Punjab News: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਮਜੀਠਾ-ਫਤਿਹਗੜ੍ਹ ਰੋਡ, ਜਿਸਦੀ ਮੁਰੰਮਤ ਦਾ ਨੀਂਹ ਪੱਥਰ ਪੀਡਬਲਿਊਡੀ ਮੰਤਰੀ ਹਰਭਜਨ ਸਿੰਘ ਨੇ ਪਿਛਲੇ ਸਾਲ ਨਵੰਬਰ ਵਿੱਚ ਰੱਖਿਆ ਸੀ, ਦੀ ਘਟੀਆ ਸਮਾਨ ਨਾਲ ਹੋ ਰਹੀ ਮੁਰੰਮਤ ਦੀ ਵਿਜੀਲੈਂਸ (Vigilance) ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਵੀਰਵਾਰ ਨੂੰ ਪਿੰਡ ਰੋੜੀ ਦੌਰਾ ਕੀਤਾ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਲੋਕਾਂ ਨੇ ਦੱਸਿਆ ਕਿ ਸੜਕ ਦਾ ਪਹਿਲਾਂ ਨਾਲੋਂ ਵੀ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਸਿਰਫ ਅੰਸ਼ਕ ਕੰਮ ਚਲ ਰਿਹਾ ਹੈ, ਸੜਕ ਥਾਂ ਥਾਂ ਤੋਂ ਪੁੱਟ ਦਿੱਤੀ ਗਈ ਹੈ ਜਿਸ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਹਾਲ ਹੀ ਵਿੱਚ ਇਕ ਮੌਤ ਵੀ ਹੋਈ ਹੈ।

ਵਿਧਾਨ ਸਭਾ ਵਿੱਚ ਉੱਠਿਆ ਸੀ ਮੁੱਦਾ 

ਅਕਾਲੀ ਆਗੂ ਨੇ ਆਰੋਪ ਲਗਾਇਆ ਕਿ ਜਿਥੇ ਕਿਤੇ ਵੀ ਕੰਮ ਹੋਇਆ ਹੈ, ਉੱਥੇ ਮੈਟੀਰੀਅਲ (Material) ਘਟੀਆ ਹੋਣ ਕਾਰਨ ਸੜਕ ਟੁੱਟ ਗਈ ਹੈ। ਉਹਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ ਅੰਮ੍ਰਿਤਕਸਰ ਸਾਹਿਬ ਨਾਲ ਜੋੜਨ ਵਾਲੀ ਇਸ ਸੜਕ ਦਾ ਕੰਮ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਵੱਲੋਂ ਵਾਰ-ਵਾਰ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ ਮਗਰੋਂ ਸ਼ੁਰੂ ਹੋਇਆ ਸੀ। ਇਸਦੇ ਕਾਰਨ ਇਲਾਕੇ ਨੂੰ ਵੱਡੀ ਰਾਹਤ ਮਿਲਣੀ ਸੀ ਪਰ ਉਲਟਾ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਉਹਨਾਂ ਮੰਗ ਕੀਤੀ ਕਿ ਸੜਕ (Road) ਨੂੰ ਅਪਗ੍ਰੇਡ ਕੀਤਾ ਜਾਵੇ। ਮੁਰੰਮਤ ਦੇ ਨਾਂ ’ਤੇ ਕੀਤੇ ਜਾ ਰਹੇ  ਕੰਮ ਲੋਕਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਹਨ।

ਇਹ ਵੀ ਪੜ੍ਹੋ