ਦੀਵਾਲੀ ਤੋਂ ਪਹਿਲੇ ਮੁੱਖ ਮੰਤਰੀ Maan ਨੇ ਸੱਦੀ ਕੈਬਿਨਟ ਮੀਟਿੰਗ

ਦੀਵਾਲੀ ਤੋਂ ਪਹਿਲੇ ਮੁੱਖ ਮੰਤਰੀ Bhagwant Mann ਨੇ ਕੈਬਿਨਦ ਦੀ ਮੀਟਿੰਗ ਸੱਦ ਲਈ ਹੈ। ਹੱਜੇ ਤੱਕ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਮੀਟਿੰਗ ਕਿਸ ਮੁੱਦੇ ਨੂੰ ਲੈ ਕੇ ਬੁਲਾਈ ਗਈ ਹੈ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ 6 ਨਵੰਬਰ ਸਵੇਰੇ 11 ਵਜੇ ਸਿਵਲ ਸਕੱਤਰੇਤ ਵਿਖੇ ਹੋਵੇਗੀ। ਸੂਤਰਾਂ ਦੇ […]

Share:

ਦੀਵਾਲੀ ਤੋਂ ਪਹਿਲੇ ਮੁੱਖ ਮੰਤਰੀ Bhagwant Mann ਨੇ ਕੈਬਿਨਦ ਦੀ ਮੀਟਿੰਗ ਸੱਦ ਲਈ ਹੈ। ਹੱਜੇ ਤੱਕ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਮੀਟਿੰਗ ਕਿਸ ਮੁੱਦੇ ਨੂੰ ਲੈ ਕੇ ਬੁਲਾਈ ਗਈ ਹੈ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ 6 ਨਵੰਬਰ ਸਵੇਰੇ 11 ਵਜੇ ਸਿਵਲ ਸਕੱਤਰੇਤ ਵਿਖੇ ਹੋਵੇਗੀ। ਸੂਤਰਾਂ ਦੇ ਮੁਤਾਬਿਕ ਮੀਟਿੰਗ ਦਾ ਏਜੰਡਾ ਕੀ ਹੋਵੇਗਾ ਇਹ ਤਾਂ ਸਾਹਮਣੇ ਨਹੀਂ ਆਇਆ। ਪਰ ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਸੂਬਾ ਸਰਕਾਰ ਸੁਪਰੀਮ ਕੋਰਟ ਵੱਲੋਂ SYL ਨਹਿਰ ਸਬੰਧੀ ਦਿੱਤੇ ਹਾਲ ਹੀ ਦੇ ਹੁਕਮਾਂ ‘ਤੇ ਚਰਚਾ ਕਰ ਸਕਦੀ ਹੈ ਅਤੇ ਇਸ ਸਬੰਧੀ ਹੋਰ ਜਾਣਕਾਰੀ ਦਿੱਤੀ ਜਾਵੇਗੀ | ਰੂਪਰੇਖਾ ਤਿਆਰ ਕਰਨ ਲਈ ਵਿਧਾਨ ਸਭਾ ਸੈਸ਼ਨ ਬੁਲਾਇਆ ਜਾ ਸਕਦਾ ਹੈ।

ਐਸਵਾਈਐਲ ਮੁੱਦੇ ਨੂੰ ਲੈ ਕੇ ਸਰਕਾਰ ਨੇ ਬੁਲਾਇਆ ਸੀ ਵਿਧਾਨ ਸਭਾ ਸੈਸ਼ਨ

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਐਸਵਾਈਐਲ ਮੁੱਦੇ ਨੂੰ ਲੈ ਕੇ 21 ਅਤੇ 22 ਅਕਤੂਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਸੀ। ਸਰਕਾਰ ਨੇ ਇਸ ਨੂੰ ਬਜਟ ਸੈਸ਼ਨ ਦਾ ਵਿਸਤ੍ਰਿਤ ਸੈਸ਼ਨ ਕਿਹਾ ਸੀ ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਨਾਲ ਅਸਹਿਮਤ ਹੁੰਦਿਆਂ ਇਸ ਨੂੰ ਗੈਰ-ਕਾਨੂੰਨੀ ਅਤੇ ਅਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਕਿ ਬਜਟ ਸੈਸ਼ਨ ਪਹਿਲਾਂ ਹੀ ਮੁਲਤਵੀ ਕੀਤਾ ਜਾ ਚੁੱਕਾ ਹੈ। ਰਾਜਪਾਲ ਦੀ ਇਸ ਟਿੱਪਣੀ ਕਾਰਨ ਦੋ ਰੋਜ਼ਾ ਇਜਲਾਸ ਸਿਰਫ਼ ਇੱਕ ਦਿਨ ਦੀ ਮੀਟਿੰਗ ਮਗਰੋਂ ਹੀ ਸਮਾਪਤ ਐਲਾਨ ਦਿੱਤਾ ਗਿਆ। ਰਾਜਪਾਲ ਵੱਲੋਂ ਰਾਜ ਸਰਕਾਰ ਨੂੰ ਆਪਣੇ ਏਜੰਡੇ ਦੇ ਵਿਸ਼ਿਆਂ ‘ਤੇ ਮਾਨਸੂਨ ਜਾਂ ਸਰਦ ਰੁੱਤ ਸੈਸ਼ਨ ਬੁਲਾਉਣ ਦਾ ਸੁਝਾਅ ਦੇ ਕੇ ਆਪਣੀ ਪ੍ਰਵਾਨਗੀ ਦੇਣ ਦਾ ਭਰੋਸਾ ਵੀ ਦਿੱਤਾ ਗਿਆ।