ਕਾਰ ਬਾਜ਼ਾਰ 'ਚ ਖੜ੍ਹੀਆਂ ਲਗਜ਼ਰੀ ਕਾਰਾਂ ਨੂੰ ਲੱਗੀ ਅੱਗ, 3 ਔਡੀਜ਼, ਇੱਕ ਬੀਐਮਡਬਲਯੂ ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ

ਅੱਗ ਲੱਗਣ ਸਮੇਂ ਮੌਕੇ 'ਤੇ 20 ਗੱਡੀਆਂ ਖੜ੍ਹੀਆਂ ਸਨ, ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ, ਕਾਰ ਬਾਜ਼ਾਰ ਦੇ ਮਾਲਕ ਨੇ ਦ ਦੱਸਿਆ ਕਿ 5 ਗੱਡੀਆਂ ਸੜ ਜਾਣ ਕਾਰਨ ਉਸ ਦਾ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Share:

ਪੰਜਾਬ ਦੇ ਜਲੰਧਰ 'ਚ ਕਾਰ ਬਾਜ਼ਾਰ 'ਚ ਖੜ੍ਹੀਆਂ ਲਗਜ਼ਰੀ ਕਾਰਾਂ ਵਿੱਚ ਅੱਗ ਲੱਗ ਗਈ। 3 ਔਡੀਜ਼, ਇੱਕ ਬੀਐਮਡਬਲਯੂ ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਘਟਨਾ ਸ਼ੁੱਕਰਵਾਰ ਸਵੇਰੇ 7 ਵਜੇ ਦੀ ਹੈ। ਅੱਗ ਲੱਗਣ ਸਮੇਂ ਮੌਕੇ 'ਤੇ 20 ਗੱਡੀਆਂ ਖੜ੍ਹੀਆਂ ਸਨ। ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਕਾਰ ਬਾਜ਼ਾਰ ਦੇ ਮਾਲਕ ਅਨੁਸਾਰ 5 ਗੱਡੀਆਂ ਸੜ ਜਾਣ ਕਾਰਨ ਉਸ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

 

ਲੋਕਾਂ ਨੇ ਅੱਗ ਬੁਝਾਉਣੀ ਕੀਤੀ ਸ਼ੁਰੂ

ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਜ਼ਿੰਦਾ ਫਾਟਕ ਨੇੜੇ ਸੀਜੀਐਸ ਸਕੂਲ ਦੇ ਸਾਹਮਣੇ ਸਥਿਤ ਤ੍ਰੇਹਨ ਕਾਰ ਮਾਰਕੀਟ ਜਿੱਥੇ ਅੱਗ ਲੱਗੀ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਪਹਿਲਾਂ ਔਡੀ ਕਾਰ ਨੂੰ ਅੱਗ ਲੱਗੀ। ਇਸ ਤੋਂ ਬਾਅਦ ਕੁਝ ਹੀ ਦੇਰ ਵਿੱਚ ਬੀਐਮਡਬਲਿਊ ਅਤੇ ਫਿਰ ਇੰਡੀਕਾ ਕਾਰ ਨੂੰ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਕਾਰ ਬਾਜ਼ਾਰ ਦੇ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਲੋਕਾਂ ਨੇ ਆਪ ਹੀ ਆਸਪਾਸ ਦੇ ਇਲਾਕਿਆਂ ਵਿੱਚੋਂ ਪਾਣੀ ਦੀਆਂ ਪਾਈਪਾਂ ਲਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਕੁਝ ਕਾਰਾਂ ਨੂੰ ਸਾਈਡ ਵੱਲ ਧੱਕ ਦਿੱਤਾ ਗਿਆ।

 

ਅੱਗ ਲੱਗਣ ਦਾ ਕਾਰਨ ਨਹੀਂ ਚਲ ਸਕਿਆ ਪਤਾ

ਤੇਜ਼ ਹਵਾਵਾਂ ਕਾਰਨ ਅੱਗ ਲਗਾਤਾਰ ਵਧਦੀ ਗਈ। ਬਾਲਟੀਆਂ ਪਾਣੀ ਨਾਲ ਭਰ ਕੇ ਅੱਗ 'ਤੇ ਡੋਲ੍ਹ ਦਿੱਤੀਆਂ ਪਰ ਕੁਝ ਨਹੀਂ ਹੋਇਆ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਗਈ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ

Tags :