Ludhiana:ਪਟੜੀ ਤੋਂ ਉਤਰੀ ਮਾਲ ਗੱਡੀ,ਵੱਡਾ ਹਾਸਦਾ ਹੋਣੋ ਟਲਿਆ

ਜਾਣਕਾਰੀ ਅਨੁਸਾਰ ਜਦੋਂ 12 ਵਜੇ ਮਾਲ ਗੱਡੀ ਜਗਰਾਓਂ ਸਟੇਸ਼ਨ 'ਤੇ ਪੁੱਜੀ ਤਾਂ ਸ਼ੰਟਿੰਗ ਕਰਦੇ ਸਮੇਂ ਅਚਾਨਕ ਪਹੀਆ ਜਾਮ ਹੋ ਗਿਆ ਅਤੇ ਪਟੜੀ ਤੋਂ ਹੇਠਾਂ ਆ ਗਈ। ਗੱਡੀ ਨੂੰ ਡਰਾਈਵਰ ਵਿਨੈ ਕੁਮਾਰ ਚਲਾ ਰਿਹਾ ਸੀ।

Share:

ਪੰਜਾਬ ਦੇ ਲੁਧਿਆਣਾ ਵਿੱਚ ਦੇਰ ਰਾਤ ਇੱਕ ਮਾਲ ਗੱਡੀ ਦੇ 2 ਪਹੀਏ ਟਰੈਕ ਤੋਂ ਉੱਤਰ ਗਏ। ਮਾਲ ਗੱਡੀ ਦੇ ਖਾਲੀ ਹੋਣ ਕਾਰਨ ਵੱਡਾ ਹਾਦਸਾ ਹੋਣੋ ਟੱਲ ਗਿਆ। ਇਹ ਹਾਦਸਾ ਰਾਤ 12 ਵਜੇ ਜਗਰਾਉਂ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ਨੰਬਰ 3 'ਤੇ ਹੋਇਆ। ਹਾਦਸਾ ਸ਼ੰਟਿੰਗ ਦੌਰਾਨ ਵਾਪਰਿਆ। ਕਰੀਬ 5 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਏਆਰਟੀ ਦੀ ਟੀਮ ਨੇ ਜੈਕ ਆਦਿ ਦੀ ਮਦਦ ਨਾਲ ਪਹੀਆਂ ਨੂੰ ਮੁੜ ਟ੍ਰੈਕ 'ਤੇ ਖੜ੍ਹਾ ਕੀਤਾ |

 

ਸ਼ੰਟਿੰਗ ਕਰਦੇ ਸਮੇਂ ਹੋਇਆ ਹਾਦਸਾ

ਜਾਣਕਾਰੀ ਅਨੁਸਾਰ ਜਦੋਂ 12 ਵਜੇ ਮਾਲ ਗੱਡੀ ਜਗਰਾਓਂ ਸਟੇਸ਼ਨ 'ਤੇ ਪੁੱਜੀ ਤਾਂ ਸ਼ੰਟਿੰਗ ਕਰਦੇ ਸਮੇਂ ਅਚਾਨਕ ਪਹੀਆ ਜਾਮ ਹੋ ਗਿਆ ਅਤੇ ਪਟੜੀ ਤੋਂ ਹੇਠਾਂ ਆ ਗਈ। ਮਾਲ ਗੱਡੀ ਨੂੰ ਡਰਾਈਵਰ ਵਿਨੈ ਕੁਮਾਰ ਚਲਾ ਰਿਹਾ ਸੀ। ਡਰਾਈਵਰ ਨੇ ਤੁਰੰਤ ਇਸ ਦੀ ਸੂਚਨਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਏਐੱਸਐੱਮਰਮਨ ਕੁਮਾਰ ਪਾਲ ਮੌਕੇ 'ਤੇ ਪਹੁੰਚੇ। ਜਿਸ ਨੇ ਫ਼ਿਰੋਜ਼ਪੁਰ ਕੰਟਰੋਲਰ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ 'ਤੇ ਰੇਲਵੇ ਪੁਲਿਸ ਵੀ ਪਹੁੰਚ ਗਈ। ਹਾਦਸੇ ਕਾਰਨ ਆਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਿਘਨ ਨਹੀਂ ਪਿਆ।

 

ਹਾਦਸੇ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ

ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਕਰੀਬ 2.55 'ਤੇ ਮੌਕੇ 'ਤੇ ਪਹੁੰਚੀ। ਜਿਸ ਨੇ ਕਰੀਬ ਇਕ ਘੰਟੇ ਬਾਅਦ ਜੈਕ ਦੀ ਮਦਦ ਨਾਲ ਪਹੀਏ ਨੂੰ ਟਰੈਕ 'ਤੇ ਰੱਖਿਆ। ਲੋਕੋ ਪਾਇਲਟ ਵਿਨੈ ਕੁਮਾਰ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇਕ ਖਾਲੀ ਮਾਲ ਗੱਡੀ ਰਾਹੀਂ ਲੁਧਿਆਣਾ ਤੋਂ ਫ਼ਿਰੋਜ਼ਪੁਰ ਜਾ ਰਿਹਾ ਸੀ। ਸ਼ੰਟਿੰਗ ਕਰਦੇ ਸਮੇਂ ਜਦੋਂ ਗਾਰਡ ਨੇ ਬ੍ਰੇਕ ਹਟਾਈ ਤਾਂ ਅਚਾਨਕ ਦੋ ਪਹੀਏ ਟਰੈਕ ਤੋਂ ਹੇਠਾਂ ਚਲੇ ਗਏ। ਹਾਦਸੇ ਦੇ ਕਾਰਨਾਂ ਦੀ ਜਾਂਚ ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਦੇ ਏਈਐਨ ਸੁਖਦੇਵ ਸਿੰਘ ਕਰ ਰਹੇ ਹਨ। ਰੇਲਵੇ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਵੀ ਕੀਤੀ।

ਇਹ ਵੀ ਪੜ੍ਹੋ

Tags :