Ludhiana: ਸ਼ਿਵ ਸੈਨਾ ਆਗੂ ਸਮਰ ਡਿਸੂਜ਼ਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 3 ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਦੜਾ ਸੱਟਾ ਦਾ ਕੇਸ ਦਰਜ ਕੀਤਾ ਹੈ। ਸਮਰ ਦੇ ਦਫ਼ਤਰ ਤੋਂ ਕੀ ਬਰਾਮਦ ਹੋਇਆ ਇਸ ਬਾਰੇ ਸੀਆਈਏ-1 ਦੇ ਅਧਿਕਾਰੀ ਹੀ ਦੱਸ ਸਕਦੇ ਹਨ।

Share:

Punjab News: ਪੁਲਿਸ ਨੇ ਲੁਧਿਆਣਾ ਸਥਿਤ ਈਸਾ ਨਗਰੀ ਦਫ਼ਤਰ ਤੋਂ ਸ਼ਿਵ ਸੈਨਾ ਯੁਵਾ ਮੋਰਚਾ ਦੇ ਆਗੂ ਸਮਰ ਡਿਸੂਜ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਆਈਏ-1 ਦੀ ਟੀਮ ਨੇ ਸਮਰ ਦੇ ਦਫ਼ਤਰ 'ਤੇ ਛਾਪਾ ਮਾਰਿਆ। ਪੁਲfਸ ਨੇ ਹੰਗਾਮਾ ਕਰਨ ਦੇ ਮਾਮਲੇ 'ਚ ਸਮਰ ਅਤੇ ਤਿੰਨ ਹੋਰ ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਛਾਪੇਮਾਰੀ ਦੌਰਾਨ ਸੀਆਈਏ-1, ਥਾਣਾ ਡਿਵੀਜ਼ਨ ਨੰਬਰ 2 ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਟੀਮਾਂ ਪੁੱਜੀਆਂ। ਪੁਲਿਸ ਨੇ ਦਫਤਰ 'ਚ ਬੈਠੇ 7 ਤੋਂ 10 ਲੋਕਾਂ ਤੋਂ ਪੁੱਛਗਿੱਛ ਕੀਤੀ। ਕੁਝ ਲੋਕ ਪੰਚਾਇਤੀ ਰਾਜੀਨਾਮਾ ਲਈ ਸਮਰ ਕੋਲ ਵੀ ਆਏ ਸਨ। ਪੁਲਿਸ ਟੀਮ ਨੇ ਉਨ੍ਹਾਂ ਦੇ ਪਿੱਛੇ ਛਾਪਾ ਮਾਰਿਆ। ਪੁਲੀਸਿ ਨੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਪੁਲਿਸ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।

ਪਰਿਵਾਰਕ ਮੈਂਬਰਾਂ ਨੇ ਕਿਹਾ ਸਮਰ ਨੂੰ ਕਿਹੜੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ,ਕੋਈ ਜਾਣਕਾਰੀ ਨਹੀਂ

ਸਮਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਮਰ ਨੂੰ ਪੁਲਿਸ ਨੇ ਕਿਹੜੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਰਾਜੀਨਾਮੇ ਦਾ ਮਾਮਲਾ ਲੈ ਕੇ ਆਏ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦਾ ਹਾਂ। ਵੱਡੇ ਭਰਾ ਨਾਲ ਕੁਝ ਪਰਿਵਾਰਕ ਝਗੜਾ ਚੱਲ ਰਿਹਾ ਸੀ। ਇਸੇ ਕਾਰਨ ਸਮਰ ਡਿਸੂਜ਼ਾ ਦੇ ਦਫ਼ਤਰ ਵਿੱਚ ਬੈਠਾ ਸੀ। ਇਸ ਤੋਂ ਤੁਰੰਤ ਬਾਅਦ ਪੁਲਿਸ ਨੇ ਅਚਾਨਕ ਛਾਪਾ ਮਾਰਿਆ। ਸਮਰ ਨੇ ਪੁਲਿਸ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਕਿਸੇ ਰਾਜੀਨੇਮਾ ਦੇ ਕੇਸ ਦਾ ਨਿਪਟਾਰਾ ਕਰ ਰਿਹਾ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਪੂਰੇ ਦਫ਼ਤਰ ਦੀ ਤਲਾਸ਼ੀ ਲਈ ਪਰ ਪੁਲਿਸ ਨੂੰ ਦਫ਼ਤਰ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ।

ਇਹ ਵੀ ਪੜ੍ਹੋ